• Home
  • ਹਰਿਆਣਾ ਸਰਕਾਰ ਨੇ ਦੋ ਐਚ.ਸੀ.ਐਸ.ਅਧਿਕਾਰੀਆਂ ਦੇ ਤਬਾਦਲੇ ਕੀਤੇ

ਹਰਿਆਣਾ ਸਰਕਾਰ ਨੇ ਦੋ ਐਚ.ਸੀ.ਐਸ.ਅਧਿਕਾਰੀਆਂ ਦੇ ਤਬਾਦਲੇ ਕੀਤੇ

ਚੰਡੀਗੜ-(ਖਬਰ ਵਾਲੇ ਬਿਊਰੋ)– ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਦੋ ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ। ਹਰਿਆਣਾ ਸਥਾਨਕ ਸਰਕਾਰ ਵਿਭਾਗ ਦੀ ਸੰਯੁਕਤ ਨਿਦੇਸ਼ਕ (ਪ੍ਰਸ਼ਾਸਨ) ਅਤੇ ਡਿਪਟੀ ਸਕੱਤਰ ਮੀਨਾਕਸ਼ੀ ਰਾਜ ਨੂੰ ਆਪਣੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਹੈਫੇਡ ਦੀ ਵਿਜੀਲੈਂਸ ਅਧਿਕਾਰੀ ਨਿਯੁਕਤ ਕੀਤਾ ਹੈ।  ਓਲਡ ਫਰੀਦਾਬਾਦ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਤੇ ਹੈਫੇਡ ਦੇ ਵਿਜੀਲੈਂਸ ਅਧਿਕਾਰੀ ਆਸ਼ੂਤੋਸ਼ ਰਾਜਨ ਨੂੰ ਹਰਿਆਣਾ ਡੇਅਰੀ ਵਿਕਾਸ ਸਹਿਕਾਰੀ ਫਡਰੇਸ਼ਨ ਲਿਮਟਿਡ ਦੇ ਸੀ.ਏ.ਓ. ਅਤੇ ਓਲਡ ਫਰੀਦਾਬਾਦਨਗਰ ਨਿਗਮ ਦਾ ਸੰਯੁਕਤ ਕਮਿਸ਼ਨਰ ਲਗਾਇਆ ਹੈ।