• Home
  • ਹਰਿਆਣਾ ਵਿਚ ਸਕਾਊਂਟ ਤੇ ਗਾਈਡ ਦੀ ਗਤੀਵਿਧੀਆਂ ਲਈ 3.20 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ

ਹਰਿਆਣਾ ਵਿਚ ਸਕਾਊਂਟ ਤੇ ਗਾਈਡ ਦੀ ਗਤੀਵਿਧੀਆਂ ਲਈ 3.20 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ

ਚੰਡੀਗੜ- (ਖਬਰ ਵਾਲੇ ਬਿਊਰੋ) – ਹਰਿਆਣਾ ਵਿਚ ਸਕਾਊਂਟ ਤੇ ਗਾਈਡ ਦੀ ਗਤੀਵਿਧੀਆਂ ਵਿਚ ਮਾਲੀ ਵਰੇ 2018-19 ਵਿਚ 3.20 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ। ਇਸ ਰਕਮ ਦੇ ਬਜਟ ਦੀ ਸਹਿਮਤੀ ਅੱਜ ਰਾਜਪਾਲ ਪ੍ਰੋ.ਕਪਤਾਨ ਸਿੰਘ ਸੋਲੰਕੀ ਦੀ ਪ੍ਰਧਾਨਗੀ ਹੇਠ ਹਰਿਆਣਾ ਰਾਜ ਭਾਰਤ ਸਕਾਊਂਟ ਐਂਡ ਗਾਈਡ ਦੀ ਰਾਜ ਪਰਿਸ਼ਦ ਦੀ 41ਵੀਂ ਮੀਟਿੰਗ ਵਿਚ ਦਿੱਤੀ ਗਈ। ਮੀਟਿੰਗ ਦਾ ਆਯੋਜਨ ਹਰਿਆਣਾ ਰਾਜਭਵਨ ਵਿਚ ਕੀਤਾ ਗਿਆ। ਇਸ ਮੌਕੇ 'ਤੇ ਰਾਜਪਾਨ ਨੇ ਸਕਾਊਟ ਤੇ ਗਾਈਡ ਵਿਚ ਵਧੀਆ ਉਪਲੱਬਧੀਆਂ ਲਈ ਵਿਦਿਆਰਥੀਆਂ ਅਤੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਰਾਜਪਾਨ ਨੇ ਆਪਣੇ ਸਬੰਧਨ ਵਿਚ ਕਿਹਾ ਕਿ ਸਕਾਊਟ ਐਂਡ ਗਾਈਡ ਰਾਹੀਂ ਵਿਦਿਆਰਥੀਆਂ ਦਾ ਵਿਕਾਸ ਹੋ ਰਿਹਾ ਹੈ ਜੋ ਕਿ ਸਿਖਿਆ ਦਾ ਮੰਤਵ ਹੁੰਦਾ ਹੈ। ਇਸ ਤਰਾਂ ਇਹ ਸੰਸਥਾ ਵਧੀਆ ਕੋਟੀ ਦੇ ਨਾਗਰਿਕ ਪੈਦਾ ਕਰਨ ਦਾ ਸਕੂਲ ਹੈ। ਉਨਾਂ ਕਿਹਾ ਕਿ ਸਕਾਊਟ ਐਂਡ ਗਾਈਡ ਰਾਹੀਂ ਹਰਿਆਣਾ ਵਿਚ ਵਰਣਨਯੋਗ ਕੰਮ ਹੋ ਰਿਹਾ ਹੈ। ਕੌਮੀ ਪੱਧਰ 'ਤੇ ਹਰਿਆਣਾ ਦੀ ਸੰਸਥਾ ਨੂੰ 7 ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਦੇਸ਼ ਵਿਚ ਸੱਭ ਤੋਂ ਵੱਧ ਹੈ। ਇਸ ਤਰਾਂ, ਹਰਿਆਣਾ ਰਾਜ ਸਕਾਊਟ ਤੇ ਗਾਈਡ ਦੀ ਗਿਣਛੀ ਵਿਚ ਵੀ ਮੋਹਰੀ ਹੈ। ਇਸ ਰਾਜ ਦੀ ਆਬਾਦੀ ਦੇਸ਼ ਦਾ ਦੋ ਫੀਸਦੀ ਹੈ, ਲੇਕਿਨ ਇੱਥੇ ਸਕਾਊਟ ਤੇ ਗਾਈਡ ਦੀ ਗਿਣਤੀ ਕੌਮੀ ਨੰਬਰ ਦਾ 14 ਫੀਸਦੀ ਹੈ।
ਰਾਜਪਾਲ ਨੇ ਕਿਹਾ ਕਿ ਸਕਾਊਟ ਤੇ ਗਾਈਡ ਸੰਗਠਨ ਦਾ ਕੌਮ ਦੇ ਪ੍ਰਤੀ ਆਸਥਾ ਜਗਾਉਣ ਵਿਚ ਮਹੱਤਵਪੂਰਨ ਯੋਗਦਾਨ ਹੈ। ਦੇਸ਼ ਦਾ ਭਵਿੱਖ ਬੱਚੇ ਹੁੰਦੇ ਹਨ ਅਤੇ ਜਿਵੇਂ ਸੰਸਕਾਰ ਤੇ ਸਿਖਿਆ ਉਨਾਂ ਨੂੰ ਮਿਲੇਗੀ, ਵੈਸਾ ਹੀ ਦੇਸ਼ ਬਣੇਗਾ। ਉਨਾਂ ਨੇ ਅੱਜ ਸਨਮਾਨਿਤ ਹੋਣ ਵਾਲੇ 192 ਕਬਸ, ਬੁਲਬਲ, ਸਕਾਊਟ, ਗਾਈਡ ਅਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ। ਉਨਾਂ ਨੇ ਸਕਾਊਟ ਦੀ ਵਧੀਆ ਗਤੀਵਿਧੀਆਂ ਵਿਚ ਪਹਿਲੇ ਰਹੇ ਜਿਲਾ ਕਰਨਾਲ ਤੇ ਸਿਰਸਾ, ਕਬਸ ਵਿਚ ਜਿਲਾ ਜੀਂਦ ਤੇ ਸਿਰਸਾ,ਗਾਈਡ ਵਿਚ ਜਿਲਾ ਸੋਨੀਪਤ ਅਤੇ ਬੁਲਬੁਲ ਵਿਚ ਜਿਲਾ ਭਿਵਾਨੀ ਨੂੰ ਸ਼ਿਲਡ ਦੇ ਕੇ ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਸਕਾਊਟ ਅਤੇ ਗਾਈਡ ਸੰਗਠਨ ਦੇ ਕੌਮੀ ਚੇਅਰਮੈਨ ਸਾਂਸਦ ਅਨਿਲ ਜੈਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਵਧੀਆ ਬਣਾਉਣ ਲਈ ਜੋ ਚਾਰ ਪ੍ਰੋਗ੍ਰਾਮ ਦਿੱਤੇ ਹਨ, ਉਨਾਂ ਨੂੰ ਸਕਾਊਟ ਤੇ ਗਾਈਡ ਸੰਗਠਨ ਨੇ ਅਪਨਾਏ ਹਨ। ਇੰਨਾਂ ਵਿਚ ਸਵੱਛ ਭਾਰਤ, ਨਮਾਮਿ ਗੰਗੇ, ਬੇਟੀ ਬਚਾਓ, ਬੇਟੀ ਪੜਾਓ ਅਤੇ ਸਕਿਲ ਇੰਡਿਆ ਸ਼ਾਮਿਲ ਹਨ। ਉਨਾਂ ਕਿਹਾ ਕਿ ਦੇਸ਼ ਵਿਚ ਸਕਾਊਟ ਅਤੇ ਗਾਈਡ ਦੀ ਗਿਣਤੀ 55 ਲੱਖ ਹੈ, ਜਿਸ ਨੂੰ ਵੱਧਾ ਕੇ 1 ਕਰੋੜ ਕੀਤਾ ਜਾਵੇਗਾ।
ਇਸ ਮੌਕੇ ਸੰਸਥਾ ਦੀ ਵਾਈਸ ਚੇਅਰਮੈਨ ਤੇ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ,  ਰਾਜ ਕਮਿਸ਼ਨਰ (ਬੁਲਬੁਲ) ਪ੍ਰਧਾਨ ਸਕੱਤਰ ਸਮਾਜਿਕ ਨਿਆਂ ਵਿਭਾਗ ਸ੍ਰੀਮਤੀ ਨੀਰਜਾ ਸ਼ੇਖਰ ਤੋਂ ਇਲਾਵਾ ਸੀਨੀਅਰ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਸਕਾਊਟ ਸ਼ਾਮਿਲ ਸਨ।