• Home
  • ਹਰਿਆਣਾ ਵਿਚ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿਚ ਨਵੀਂ ਸ਼ੁਰੂਆਤ ਕੀਤੀ ਗਈ – ਰਾਜਪਾਲ ਪ੍ਰੋ. ਸੋਲੰਕੀ

ਹਰਿਆਣਾ ਵਿਚ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿਚ ਨਵੀਂ ਸ਼ੁਰੂਆਤ ਕੀਤੀ ਗਈ – ਰਾਜਪਾਲ ਪ੍ਰੋ. ਸੋਲੰਕੀ

ਚੰਡੀਗੜ 5 ਮਈ  – ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਗ੍ਰਾਮ ਸਵਰਾਜ ਮੁਹਿੰਮ, ਸਵੱਛ ਭਾਰਤ, ਮਹਿਲਾ ਸਸ਼ਕਤੀਕਰਣ, ਹਰੇਕ ਵਿਅਕਤੀ ਨੂੰ ਸਵਾਵਲੰਬੀ ਬਣਾਉਣ ਦੀ ਕੜੀ ਵਿਚ ਪਿਛਲੇ ਚਾਰ ਸਾਲਾਂ ਵਿਚ ਦੇਸ਼ ਵਿਚ ਅਨੇਕ ਪ੍ਰੋਗ੍ਰਾਮ ਚਲਾਏ ਗਏ ਹਨ। ਹਰਿਆਣਾ ਵਿਚ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿਚ ਨਵੀਂ ਸ਼ੁਰੂਆਤ ਕੀਤੀ ਗਈ ਹੈ।  ਪੰਚਾਇਤੀ ਰਾਜ ਸੰਸਥਾਵਾਂ ਵਿਚ ਮਹਿਲਾਵਾ ਲਈ ਰਾਖਵੇਂ 33 ਫੀਸਦੀ ਕੋਟੇ 'ਤੇ 42 ਫੀਸਦੀ ਤੋਂ ਵੱਧ ਮਹਿਲਾਵਾਂ ਚੁਣ ਕੇ ਆਇਆ ਹੈ ਜੋ ਇਸ ਗੱਲ ਨੂੰ ਦਸਰਾਉਂਦਾ ਹੈ।
ਰਾਜਪਾਲ ਅੱਜ ਹਰਿਆਣਾ ਆਜੀਵਿਕਾ ਤੇ ਕੌਸ਼ਲ ਵਿਕਾਸ ਦਿਵਸ 'ਤੇ 14 ਅਪ੍ਰੈਲ ਅੰਬੇਡਕਰ ਜੈਯਤੀ 'ਤੇ ਚਲਾਏ ਗਏ ਪੇਂਡੂ ਸਵਰਾਜ ਮੁਹਿੰਮ ਦੇ ਸਮਾਪਨ ਮੌਕੇ 'ਤੇ ਪੰਚਕੂਲਾ ਵਿਚ ਆਯੋਜਿਤ ਰਾਜ ਪੱਧਰੀ ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਵੱਜੋਂ ਬੋਲ ਰਹੇ ਸਨ। ਉਨਾਂ ਕਿਹਾ ਕਿ ਹਰਿਆਣਾ ਦੀ ਆਪਣੀ ਇਕ ਖਾਸੀਅਤ ਹੈ ਅਤੇ ਨਵੇਂ ਭਾਰਤ ਦੇ ਉਦੈ ਵਿਚ ਵੀ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿਚ ਹਰਿਆਣਾ ਨੇ ਮਹੱਤਵਪੂਰਨ ਕਦਮ ਚੁੱਕੇ ਹਨ।
ਪਿੰਜੌਰ ਦੀ ਚੜਦੀ ਕਲਾ ਸਵੈ ਸਹਾਇਤਾ ਸਮੂਹ ਦੀ ਪਰਮਿੰਦਰ ਕੌਰ ਤੇ ਜਿਲਾ ਫਤਿਹਾਬਾਦ ਦੇ ਪਿੰਡ ਦੀ ਸਰਪੰਚ ਤੇ ਚੰਡੀਗੜ ਦੇ ਪਿੱਜਾ ਹੱਟ ਵਿਚ ਕੰਮ ਕਰਨ ਵਾਲੀ ਰੇਖਾ ਨੇ ਜਦ ਆਪਣੇ-ਆਪਣੇ ਸਵੈ ਸਹਾਇਤ ਸਮੂਹ ਦੇ ਤਜੁਰਬੇ ਸਾਂਝੇ ਕੀਤੇ ਤਾਂ ਜਿਸ ਨੂੰ ਸੁਣ ਕੋ ਹਰੇਕ ਕੋਈ ਹੈਰਾਨ ਰਹਿ ਗਿਆ। ਪਰਮਿੰਦਰ ਕੌਰ ਨੇ ਦਸਿਆ ਕਿ ਜਦ ਉਨਾਂ ਕੋਲ ਨਵੋਦਯ ਸਕੂਲ ਵਿਚ ਬੱਚਿਆਂ ਨੂੰ ਪੜਾਉਣ ਲਈ ਪੈਸੇ ਨਹੀਂ ਸਨ ਤਾਂ ਸਵੈ ਸਹਾਇਤ ਸਮੂਹ ਨੇ ਉਨਾਂ ਦੀ ਮਦਦ ਕੀਤੀ ਸੀ ਅਤੇ ਅੱਜ ਉਹ ਪਲ ਵੇ ਸਕੂਲ ਚਲਾਉਣ ਦੇ ਨਾਲ-ਨਾਲ ਦੋ ਟਰਾਂਸਪੋਰਟ ਵੀ ਚਲਾਉਂਦੀ ਹੈ।
ਇਸ 'ਤੇ ਰਾਜਪਾਲ ਨੇ ਕਿਹਾ ਕਿ ਹਰਿਆਣਾ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿਚ ਅਸਲ ਵਿਚ ਅੱਗੇ ਵੱਧ ਰਿਹਾ ਹੈ। ਉਨਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤੇ ਹਰਿਆਣਾ ਨੂੰ ਕੌਸ਼ਲ ਵਿਕਾਸ ਮਿਸ਼ਨ ਰਾਹੀਂ ਨੌਜੁਆਨਾਂ ਦੇ ਹੁਨਰ ਅਨੁਸਾਰ ਕੌਸ਼ਲ ਵਿਕਾਸ ਦੇ ਅਨੇਕ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ, ਇੰਨਾਂ ਹੀ ਨਹੀਂ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ ਕੌਸ਼ਲ ਵਿਕਾਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ। ਕੌਸ਼ਲ ਵਿਕਾਸ ਰਾਹੀਂ ਇਕ ਸੁਨਹਿਰੇ ਹਰਿਆਣਾ ਦਾ ਨਿਰਮਾਣ ਹੋਵੇ।
ਹਰਿਆਣਾ ਵਿਸ਼ਵਕਰਮਾ ਕੌਸ਼ਲ ਵਿਕਾਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜ ਨਹਿਰੂ ਨੇ ਮਹਿਲਾ ਕੌਸ਼ਲ ਵਿਕਾਸ ਚੁਣੌਤੀ ਤੇ ਮੌਕੇ ਅਤੇ ਐਸ.ਆਈ.ਡੀ.ਆਈ.ਡੀ.ਬੀ.ਆਈ ਚੰਡੀਗੜ ਦੀ ਪ੍ਰਬੰਧ ਨਿਦੇਸ਼ਕ ਅਨੁਭਾ ਪ੍ਰਸਾਦ ਨੇ ਮਹਿਲਾਵਾਂ ਵਿਚ ਮਾਲੀ ਸਮਾਵੇਸ਼ ਵਿਸ਼ਾ 'ਤੇ ਰੋਸ਼ਨੀ ਪਾਈ।