• Home
  • ਹਰਿਆਣਾ ਪੁਲਿਸ ਨੇ ਜਿਲਾ ਸਿਰਸਾ ਵਿਚ 35 ਲੱਖ ਰੁਪਏ ਮੁੱਲ ਦੀ 690 ਗ੍ਰਾਮ ਹੀਰੋਇਨ ਬਰਾਮਦ ਕੀਤੀ

ਹਰਿਆਣਾ ਪੁਲਿਸ ਨੇ ਜਿਲਾ ਸਿਰਸਾ ਵਿਚ 35 ਲੱਖ ਰੁਪਏ ਮੁੱਲ ਦੀ 690 ਗ੍ਰਾਮ ਹੀਰੋਇਨ ਬਰਾਮਦ ਕੀਤੀ

ਚੰਡੀਗੜ-(ਖਬਰ ਵਾਲੇ ਬਿਊਰੋ)– ਹਰਿਆਣਾ ਪੁਲਿਸ ਨੇ ਜਿਲਾ ਸਿਰਸਾ ਵਿਚ ਲੱਖਾਂ ਰੁਪਏ ਦੀ ਹੀਰੋਇਨ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਲਿਸ ਨੇ ਗਸ਼ਤ ਤੇ ਚੈਂਕਿੰਗ ਦੇ ਦੌਰਾਨ ਮਿਲੀ ਮਹਤੱਵਪੂਰਨ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪਿੰਡ ਗਦਰਾਨਾ ਤੋਂ ਇਕ ਕਾਰ ਤੋਂ ਕਰੀਬ 35 ਲੱਖ ਰੁਪਏ ਦੀ 690 ਗ੍ਰਾਮ ਹੀਰੋਇਨ ਬਰਾਮਦ ਕੀਤੀ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੁਲਿਸ ਬੁਲਾਰੇ ਨੇ ਦਸਿਆ ਕਿ ਪੁਲਿਸ ਨੇ ਮੌਕੇ ਤੋਂ ਫ਼ਰਾਰ ਹੋਏ ਦੋਸ਼ੀ ਗੋਵਿੰਦ ਉਰਫ਼ ਚੇਤ ਸਿੰਘ ਪੁੱਤਰ ਸ਼ਰੇ ਸਿੰਘ ਵਸਨੀਕ ਗਦਰਾਨਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਟੀਮ ਨੇ ਪਿੰਡ ਗਦਰਾਨਾ ਵਿਚ ਇਕ ਘਰ ਦੇ ਸਾਹਮਣੇ ਗੱਡੀ ਖੜੀ ਦਿਖਾਈ ਦਿੱਤੀ, ਜਿਸ ਦੀ ਲਾਈਟਾਂ ਜਲ ਰਹੀਆਂ ਸਨ ਪੁਲਿਸ ਪਾਰਟੀ ਨੂੰ ਕੋਲ ਆਉਂਦਾ ਦੇਖ ਕੇ ਉਪਰੋਕਤ ਗੱਡੀ ਵਿਚ ਸਵਾਰ ਵਿਅਕਤੀ ਹਨੇਰੇ ਦਾ ਫ਼ਾਇਦਾ ਚੁੱਕ ਕੇ ਭੱਜਣ ਵਿਚ ਕਾਮਯਾਬ ਹੋ ਗਿਆ।
ਉਨਾਂ ਨੇ ਦਸਿਆ ਕਿ ਪੁਲਿਸ ਪਾਰਟੀ ਨੇ ਡੱਬਵਾਲੀ ਦੇ ਡੀ.ਐਸ.ਪੀ. ਨੂੰ ਮੌਕਾ 'ਤੇ ਬੁਲਾ ਕੇ ਉਪਰੋਕਤ ਹੋਂਡਾ ਏਕੋਰਡ ਗੱਡੀ ਨੰਬਰ ਡੀ-ਸੀਏਕੇ-3816 ਨੂੰ ਸ਼ੱਕ ਦੇ ਆਧਾਰ 'ਤੇ ਚੈਕ ਕੀਤਾ ਤਾਂ ਡਰਾਈਵਰ ਸੀਟ ਦੇ ਹੇਠਾਂ ਰੱਖੇ ਲਿਫ਼ਾਫ਼ੇ ਦੇ ਅੰਦਰ ਡੱਬੇ ਨੂੰ ਖੋਲ ਕੇ ਦੇਖਿਆ ਤਾਂ ਉਸ ਦੇ ਅੰਦਰ ਤੋਂ 690 ਗ੍ਰਾਮ ਹੀਰੋਇਨ ਬਰਾਮਦ ਹੋਈ। ਮੁੱਢਲੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਉਕਤ ਹੀਰੋਇਨ ਦਿੱਲੀ ਤੋਂ ਲਿਆਈ ਗਈ ਸੀ ਅਤੇ ਉਸ ਕਾਲਾਂਵਾਲੀ ਖੇਤਰ ਵਿਚ ਸਪਲਾਈ ਕੀਤਾ ਜਾਣਾ ਸੀ। ਮੌਕੇ ਤੋਂ ਫ਼ਰਾਰ ਹੋਏ ਆਰੋਪੀ ਗੋਬਿੰਦ ਉਰਫ਼ ਚੇਤ ਸਿੰਘ ਦੀ ਗਿਰਫ਼ਤਾਰੀ ਦੇ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਉਸ ਨੂੰ ਜਲਦੀ ਗਿਰਫ਼ਤਾਰ ਕਰ ਹੀਰੋਇਨ ਤਸਕਰੀ ਦੇ ਇਸ ਨੈਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਵੀ ਪਛਾਣ ਕਰਕੇ ਉਨਾਂ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।