• Home
  • ਹਰਿਆਣਾ ਪੁਲਿਸ ਨੇ ਇਕ ਐਲਾਨੇ ਅਪਰਾਧੀ ਨੂੰ ਕੀਤਾ ਗ੍ਰਿਫ਼ਤਾਰ

ਹਰਿਆਣਾ ਪੁਲਿਸ ਨੇ ਇਕ ਐਲਾਨੇ ਅਪਰਾਧੀ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ- (ਖਬਰ ਵਾਲੇ ਬਿਊਰੋ) ਨੁੰਹ ਪੁਲਿਸ ਨੂੰ ਸੀ.ਆਈ.ਏ. ਟੀਮ ਨੇ ਇਕ ਐਲਾਨੇ ਅਪਰਾਧੀ ਨੂੰ ਗਿਰਫ਼ਤਾਰ ਕੀਤਾ ਹੈ ਜੋ ਘੱਟ ਤੋ ਘੱਟ 18 ਅਪਰਾਧਿਕ ਮਾਮਲਿਆਂ ਵਿਚ ਵਾਂਟੇਡ ਸੀ। ਉਸ ਦੀ ਗਿਰਫ਼ਤਾਰੀ 'ਤੇ 25,000 ਰੁਪਏ ਦਾ ਇਨਾਮ ਦਾ ਐਲਾਨ ਕੀਤਾ ਗਿਆ ਸੀ।  ਹਰਿਆਣਾ ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗਿਰਫ਼ਤਾਰ ਆਰੋਪੀ ਦੀ ਪਛਾਣ ਜਿਲਾ ਨੁੰਹ ਦੇ ਸਾਲਾਹੇੜੀ ਨਿਵਾਸੀ ਸੋਕੀਨ ਉਰਫ਼ ਸੁੰਡਾਂ ਵੱਜੋਂ ਹੋਈ ਹੈ। ਤਾਵੜੂ ਦੀ ਸੀ.ਆਈ.ਏ. ਟੀਮ ਵੱਲੋਂ ਗਿਰਫ਼ਤਾਰ ਆਰੋਪੀ 2005 ਤੋਂ ਹੱਤਿਆ, ਡਕੈਤੀ ਅਤੇ ਲੁੱਟ ਵਰਗੇ ਕਈ ਮਾਮਲਿਆਂ ਵਿਚ ਵਾਂਟਿਡ ਸੀ।  ਉਨਾਂ ਨੇ ਦਸਿਆ ਕਿ ਸੋਕੀਨ ਇਕ ਐਲਾਨ ਕੀਤਾ, ਅਪਰਾਧੀ ਸੀ ਅਤੇ ਨੂੰਹ, ਰਿਵਾੜੀ, ਧਾਰੂਖੇਡਾਂ, ਮਾਨੇਸਰ, ਤਾਵੜੂ, ਸੋਹਣਾ, ਗੁਰੂਗ੍ਰਾਮ, ਰੋਹਤਕ ਦੇ ਮਹਿਮ, ਨੂੰਹ ਦੇ ਰੋਜਾਮੇਵ ਅਤੇ ਫ਼ਿਰੋਜਪਰੁਰ ਝਿਰਕਾ ਪੁਲਿਸ ਥਾਨਿਆਂ ਵਿਚ ਯੌਨ ਅਪਰਾਧਾਂ ਤੋਂ ਬਾਲ ਸੁਰੱਖਿਆਂ ਐਕਟ (ਪੀ.ਓ.ਸੀ.ਐਸ.ਓ.) ਦੇ ਤਹਿਤ ਦਰਜ ਮਾਮਲਿਆਂ ਸਮੇਤ ਵੱਖ=ਵੱਖ ਮਾਮਲਿਆਂ ਵਿਚ ਵਾਂਟਿਡ ਅਪਰਾਧੀ ਸੀ।