• Home
  • ਹਰਿਆਣਾ ਪੁਲਿਸ ਅਤੇ ਉੱਤਰ ਪ੍ਰਦੇਸ਼ ਪੁਲਿਸ ਟੀਮਾਂ ਨੇ ਖਤਰਨਾਕ ਅਪਰਾਧੀ ਬਲਰਾਜ ਭੱਟੀ ਨੂੰ ਮਾਰਿਆ

ਹਰਿਆਣਾ ਪੁਲਿਸ ਅਤੇ ਉੱਤਰ ਪ੍ਰਦੇਸ਼ ਪੁਲਿਸ ਟੀਮਾਂ ਨੇ ਖਤਰਨਾਕ ਅਪਰਾਧੀ ਬਲਰਾਜ ਭੱਟੀ ਨੂੰ ਮਾਰਿਆ

ਚੰਡੀਗੜ – ਹਰਿਆਣਾ ਪੁਲਿਸ ਦੇ ਐਸ.ਟੀ.ਐਫ., ਗੁਰੂਗ੍ਰਾਮ ਦੀ ਟੀਮ ਅਤੇ ਉੱਤਰ ਪ੍ਰਦੇਸ਼ ਦੀ ਐਸ.ਟੀ.ਐਫ. ਟੀਮ ਦੇ ਸਹਿਯੋਗ ਨਾਲ ਨੋਇਡਾ ਵਿਚ ਖਤਰਨਾਕ ਮੋਸਟ ਵਾਂਟੇਡ ਅਪਰਾਧੀ ਤੇ ਉਸ ਦੇ ਗੈਂਰ ਦੇ ਹੋਰ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਖਤਰਨਾਕ ਅਪਰਾਧੀ ਬਲਰਾਜ ਭੱਟੀ ਮਾਰਿਆ ਗਿਆ।
ਹਰਿਆਣਾ ਪੁਲਿਸ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਨੂੰ ਮੋਸਟ ਵਾਂਟੇਡ ਅਪਰਾਧੀ ਬਲਰਾਜ ਭੱਟੀ ਦੇ ਸਬੰਧ ਵਿਚ ਗੁਪਤ ਸੂਚਨਾ ਮਿਲੀ ਸੀ ਕਿ ਉਹ ਜਬਰਨ ਵਸੂਲੀ ਦੀ ਰਕਮ ਲੈਣ ਲਈ ਨੋਇਡਾ ਦੇ ਸੈਕਟਰ 37 ਦੇ ਨੇੜੇ ਆਏਗਾ, ਜਿਸ 'ਤੇ ਡੀ.ਐਸ.ਪੀ. ਰਾਹੁਲ ਦੇਵ ਦੀ ਅਗਵਾਈ ਹੇਠ ਐਸ.ਟੀ.ਐ. ਦੀ ਟੀਮਾਂ ਨੋਇਡਾ ਪੁੱਜੀ ਅਤੇ ਉੱਤਰ ਪ੍ਰਦੇਸ਼ ਦੀ ਐਸ.ਟੀ.ਐਫ. ਟੀਮ ਅਤੇ ਨੋਇਡਾ ਪੁਲਿਸ ਦੀ ਮਦਦ ਲਈ ਗਈ। ਜਦੋਂ ਉਸ ਦੀ ਗੱਡੀ ਨੂੰ ਰੋਕ ਕੇ ਉਸ ਦੇ ਸਾਥੀਆਂ ਸਮੇਤ ਆਤਮਸਪਰਮਨ ਲਈ ਕਿਹਾ ਤਾਂ ਉਸ ਨੇ ਪੁਲਿਸ ਟੀਮ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਬੁਲਾਰੇ ਨੇ ਦਸਿਆ ਕਿ ਬਲਰਾਜ ਭੱਟੀ ਸਮੇਤ ਤਿੰਨ ਅਪਰਾਧੀਆਂ ਨੇ ਪੁਲਿਸ ਟੀਮ 'ਤੇ ਫਾਇਰਿੰਗ ਕਰਦੇ ਏ ਭੱਜਣ ਦਾ ਯਤਨ ਕੀਤਾ। ਪੁਲਿਸ ਦੀ ਜਵਾਬੀ ਫਾਇਰਿੰਗ ਵਿਚ ਬਲਰਾਜ ਭੱਟੀ ਮਾਰਿਆ ਗਿਆ। ਇਹ ਫਾਇਰਿੰਗ ਦੌਰਾਨ ਤਿੰਨ ਨਾਗਰਿਕ ਤੇ ਦੋ ਮੁੱਖ ਸਿਪਾਈ ਫੱਟੜ ਹੋ ਗਏ।
ਉਨਾਂ ਦਸਆਿ ਕਿ ਇਸ ਸਬੰਧ ਵਿਚ ਨੋਇਡਾ ਦੇ ਸੈਕਟਰ 39 ਪੁਲਿਸ ਥਾਣੇ ਵਿਚ ਐਫ.ਆਈ.ਆਰ. ਦਰਜ ਕੀਤਾ ਗਈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੁਲਾਰੇ ਨੇ ਦਸਿਆ ਕਿ ਬਲਰਾਜ ਭੱਟੀ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚ ਅਨੇਕ ਮਾਮਲਿਆਂ ਵਿਚ ਸ਼ਾਮਿਲ ਸੀ।