• Home
  • ਹਰਿਆਣਾ ਦੇ ਮੁੱਖ ਮੰਤਰੀ ਨੇ ਬੀ.ਪੀ.ਐਲ. ਅਤੇ ਏ.ਏ.ਵਾਈ ਪਰਿਵਾਰਾਂ ਨੂੰ ਸਰੋਂ ਦੀ ਮਾਤਰਾ ਵੱਧਾ ਕੇ 2 ਲੀਟਰ ਦੇ ਆਦੇਸ਼ ਦਿੱਤੇ

ਹਰਿਆਣਾ ਦੇ ਮੁੱਖ ਮੰਤਰੀ ਨੇ ਬੀ.ਪੀ.ਐਲ. ਅਤੇ ਏ.ਏ.ਵਾਈ ਪਰਿਵਾਰਾਂ ਨੂੰ ਸਰੋਂ ਦੀ ਮਾਤਰਾ ਵੱਧਾ ਕੇ 2 ਲੀਟਰ ਦੇ ਆਦੇਸ਼ ਦਿੱਤੇ

ਚੰਡੀਗੜ, 24 ਅਪ੍ਰੈਲ  – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸੂਬੇ ਵਿਚ ਗਰੀਬ ਰੇਖਾ ਦੇ ਹੇਠਾਂ (ਬੀ.ਪੀ.ਐਲ.) ਅਤੇ ਅੰਤਯੋਦਯ ਅੰਨ ਯੋਜਨਾ (ਏ.ਏ.ਵਾਈ) ਦੇ ਪਰਿਵਾਰਾਂਨੂੰ  ਦਿੱਤੇ ਜਾ ਰਹੇ ਸਰੋਂ ਦੇ ਤੇਲ ਦੀ ਮਾਤਰਾ ਵੱਧਾ ਕੇ 2 ਲੀਟਰ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਸਮੇਂ ਅਜਿਹੇ ਪਰਿਵਾਰਾਂ ਦੇ ਲਾਭਕਾਰੀਆਂ ਨੂੰ 20 ਰੁਪਏ ਪ੍ਰਤੀ ਲੀਟਰ ਦੀ ਦਰ ਨਾਲਹੈਫੇਡ ਦਾ ਇਕ ਲੀਟਰ ਸਰੋਂ ਦਾ ਤੇਲ ਦਿੱਤਾ ਜਾ ਰਿਹਾ ਹੈ।
ਸ੍ਰੀ ਮਨੋਹਰ ਲਾਲ ਅੱਜ ਇੱਕੇ ਖਰੀਦ ਏਜੰਸੀਆਂ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਰਾਜ ਮੰਤਰੀਕਰਣ ਦੇਵ ਕੰਬੋਜ ਵੀ ਹਾਜਿਰ ਸਨ।
ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਹਕਿ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਦੋ ਜਿਲਿਆਂ ਅੰਬਾਲਾ ਅਤੇ ਕਰਨਾਲ ਵਿਚ ਲੋਂੜੀਦੇ ਪੋਸ਼ਕ ਤੱਤਾਂ ਨਾਲ ਭਰਪੂਰ ਆਟਾ ਲੋਕਾਂ ਨੂੰ ਵੰਡਕੀਤਾ ਜਾਵੇਗਾ। ਇਸ ਸਮੇਂ ਜਿਲਾ ਅੰਬਾਲਾ ਦੇ ਨਾਰਾਇਣਗੜ ਅਤੇ ਬਰਾੜਾ ਬਲਾਕਾਂ ਵਿਚ ਫੋਰਟਿਫਾਇਡ ਆਟਾ ਵੰਡ ਕੀਤਾ ਜਾ ਰਿਹਾ ਹੈ। ਬਾਅਦ ਵਿਚ ਇਸ ਯੋਜਨਾ ਦੇ ਤਹਿਤ ਸੂਬੇ ਦੇਬਾਕੀ ਜਿਲਿਆਂ ਨੂੰ ਵੀ ਕਵਰ ਕੀਤਾ ਜਾਵੇਗਾ। ਸੂਬੇ ਦੀਆਂ ਮੰਡੀਆਂ ਵਿਚ ਕਣਕ ਆਮਦ ਦੀ ਤਰੱਕੀ ਅਤੇ ਚੁੱਕਾਈ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਖਰੀਦ ਏਜੰਸੀਆਂ ਨੂੰ ਚੁੱਕਾਈਪ੍ਰਕ੍ਰਿਆ ਵਿਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ, ਉਨਾਂ ਨੇ ਸੂਬੇ ਦੀਆਂ ਮੰਡੀਆਂ ਵਿਚ ਬਾਰਦਾਨਾ ਦਾ ਯੋਗ ਪ੍ਰਬੰਧ ਕਰਨ ਦੇ ਵੀ ਆਦੇਸ਼ ਦਿੱਤੇ।
ਮੀਟਿੰਗ ਵਿਚ ਦਸਿਆ ਕਿ ਸੂਬੇ ਦੇ ਸਾਰੀਆਂ ਮੰਡੀਆਂ ਵਿਚ ਯੋਗ ਬਾਰਦਾਨਾ ਉਪਲੱਬਧ ਹੈ। ਮੁੱਖ ਮੰਤਰੀ ਨੇ ਆਦੇਸ਼ 'ਤੇ ਖਰੀਦ 'ਤੇ ਨਿਗਰਾਨੀ ਰੱਖਣ ਲਈ ਗੁਆਂਢੀ ਸੂਬਿਆਂ ਤੋਂ ਆਉਣਵਾਲੇ ਵਾਹਨਾਂ 'ਤੇ ਨਜਰ ਰਖੀ ਜਾ ਰਹੀ ਹੈ। ਇਸ ਤੋਂ ਇਲਾਵਾ, ਡਿਪਟੀ ਕਮਿਸ਼ਨਰਾਂ ਨੂੰ ਕਿਸਾਨਾਂ ਦੀ ਅਦਾਇਗੀ ਸਿੱਧੇ ਉਨਾਂ ਦੇ ਬੈਂਕ ਖਾਤਿਆਂ ਵਿਚ ਕਰਨ ਦੇ ਆਦੇਸ਼ ਦਿੱਤੇ। ਸੂਬੇ ਵਿਚਕੁਲ ਕਣਕ ਖਰੀਦ ਵਿਚੋਂ 57 ਫੀਸਦੀ ਦੇ ਸਟਾਕ ਦਾ ਮੰਡੀਆਂ ਤੋਂ ਪਹਿਲਾਂ ਹੀ ਚੁੱਕਾਈ ਕੀਤੀ ਜਾ ਚੁੱਕੀ ਹੈ।
ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਸੂਬੇ ਵਿਚ ਅਨਾਜ ਦੇ ਭੰਡਾਰਨ ਲਈ ਜਨਤਕ-ਨਿੱਜੀ ਹਿੱਸੇਦਾਰੀ ਵਿਚ ਗੋਦਾਮ (ਸਿਲੋਸ) ਸਥਾਪਿਤ ਕਰਨ ਲਈ ਟੈਂਡਰ ਮੰਗੇ ਜਾ ਰਹੇ ਹਨ।
ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਵਧੀਕ ਮੁੱਖ ਸਕੱਤਰ ਰਾਮ ਨਿਵਾਸ, ਹੈਫੇਡ ਦੇ ਪ੍ਰਬੰਧ ਨਿਦੇਸ਼ਕਸ਼ੇਖਰ ਵਿਦਿਆਰਥੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਿਰ ਸਨ।