• Home
  • ਹਰਿਆਣਾ ਚ 7 ਤੇ 8 ਮਈ ਨੂੰ ਤੇਜ਼ ਤੂਫਾਨ ਤੇ ਮੀਂਹ ਦੀ ਚਿਤਾਵਨੀ- ਦੋ ਦਿਨ ਸਕੂਲ ਬੰਦ 

ਹਰਿਆਣਾ ਚ 7 ਤੇ 8 ਮਈ ਨੂੰ ਤੇਜ਼ ਤੂਫਾਨ ਤੇ ਮੀਂਹ ਦੀ ਚਿਤਾਵਨੀ- ਦੋ ਦਿਨ ਸਕੂਲ ਬੰਦ 

ਚੰਡੀਗੜ੍ਹ 6 ਮਈ,(ਪਰਮਿੰਦਰ ਸਿੰਘ ਜੱਟਪੁਰੀ )
ਹਰਿਆਣਾ ਸਰਕਾਰ ਨੇ ਮੌਸਮ ਵਿਭਾਗ ਦੀ ਚਿਤਾਵਨੀ ਤੋਂ ਬਾਅਦ ਦੋ ਦਿਨ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ।
ਹਰਿਆਣਾ ਸਰਕਾਰ ਦੇ ਸਿੱਖਿਆ ਮੰਤਰੀ ਸ੍ਰੀ ਰਾਮ ਬਿਲਾਸ ਸ਼ਰਮਾ ਨੇ ਮੌਸਮ ਵਿਭਾਗ ਵੱਲੋਂ 7 ਮਈ ਤੇ 8 ਮਈ ਨੂੰ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਦੇ ਵਿਗਿਆਨੀਆਂ ਵੱਲੋਂ ਦਿੱਤੀ ਗਈ ਤੇਜ਼ ਤੂਫ਼ਾਨ ਅਤੇ ਬਰਸਾਤ ਦੀ ਚਿਤਾਵਨੀ ਨੂੰ ਮੱਦੇ ਨਜ਼ਰ ਰੱਖਦਿਆਂ ਹਰਿਆਣਾ ਦੇ ਦੋ ਦਿਨ ਲਈ ਸਾਰੇ ਸਕੂਲ ਬੰਦ ਕਰਨ ਦਾ ਫਰਮਾਨ ਜਾਰੀ ਕੀਤਾ ਹੈ ।
ਦੱਸਣਯੋਗ ਹੈ ਕਿ ਮੌਸਮ ਵਿਗਿਆਨੀਆਂ ਨੇ ਹਰਿਆਣਾ ਵਿੱਚ ਇਸ ਤੂਫਾਨ ਦਾ ਜ਼ਿਆਦਾ ਅਸਰ ਹੋਣ ਦਾ ਸਰਕਾਰ ਨੂੰ ਅਲਰਟ ਕੀਤਾ ਸੀ ।
ਮੌਸਮ ਵਿਭਾਗ ਦੇ ਵਿਗਿਆਨੀ ਡਾ ਰਾਜ ਸਿੰਘ  ਵੱਲੋਂ ਹਰਿਆਣਾ ਦੇ ਜ਼ਿਲ੍ਹਾ ਗੁਰੂਗ੍ਰਾਮ ,ਫਰੀਦਾਬਾਦ, ਮਹਿੰਦਰਗੜ੍ਹ ,ਰਿਵਾੜੀ ,ਨਾਰਨੌਲ ਭਵਾਨੀ, ਨੂੰਹ,ਹਿਸਾਰ ,ਸਿਰਸਾ ਸਮੇਤ ਰਾਜਸਥਾਨ ਦੇ ਸਰਹੱਦੀ ਇਲਾਕੇ ਚ ਜ਼ਿਆਦਾ ਤੂਫ਼ਾਨ ਤੇ ਬਰਸਾਤ ਦਾ ਦੱਸਿਆ ਗਿਆ ਹੈ।