• Home
  • ਹਰਿਆਣਾ ਚੌਗਿਰੰਦਾ ਵਿਭਾਗ ਨੇ ਕਣਕ ਦੇ ਅਵਸ਼ੇਸ਼ ਜਲਾਉਣ ਦੇ 35 ਮਾਮਲੇ ਫੜੇ – ਚੌਗਿਰਦਾ ਮੰਤਰੀ

ਹਰਿਆਣਾ ਚੌਗਿਰੰਦਾ ਵਿਭਾਗ ਨੇ ਕਣਕ ਦੇ ਅਵਸ਼ੇਸ਼ ਜਲਾਉਣ ਦੇ 35 ਮਾਮਲੇ ਫੜੇ – ਚੌਗਿਰਦਾ ਮੰਤਰੀ

ਚੰਡੀਗੜ 28 ਅਪ੍ਰੈਲ  -  ਹਰਿਆਣਾ ਦਾ ਚੌਗਿਰੰਦਾ ਵਿਭਾਗ ਇਸ ਵਾਰ ਸਖਤੀ ਦੇ ਮੂਡ ਵਿਚ ਹੈ। ਖੇਤਾਂ ਵਿਚ ਕਣਕ ਦੇ ਅਵਸ਼ੇਸ਼ ਜਲਾਉਣ ਤੋਂ ਰੋਕਣ ਲਈ ਸ਼ੁਰੂਆਤੀ ਦੌਰ ਵਿਚ ਹੀ ਕਾਰਵਾਈ ਸ਼ੁਰੂ ਕਰਦਿੱਤੀ ਗਈ ਹੈ ਅਤੇ ਹੁਣ ਤਕ ਸੂਬੇ ਵਿਚ ਅਜਿਹੇ 35 ਮਾਮਲਿਆਂ ਨੂੰ ਫੜਿਆ ਜਾ ਚੁੱਕਿਆ ਹੈ ਅਤੇ ਅਵਸ਼ੇਸ਼ ਜਲਾਉਣ ਵਾਲੇ ਕਿਸਾਨਾਂ 'ਤੇ 27,500 ਰੁਪਏ ਜੁਰਮਾਨਾ ਲਗਾਇਆ ਗਿਆ ਹੈ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਚੌਗਿਰੰਦਾ ਤੇ ਜਲਵਾਯੂ ਬਦਲਾਅ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਹਰਿਆਣਾ ਦੇ ਚੌਗਿਰਦਾ ਮੰਤਰੀ ਵਿਪੁਲ ਗੋਇਲ ਨੇ ਇਸ ਸਬੰਧ ਵਿਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦੇ ਹੋਏ ਪ੍ਰਦੂਸ਼ਣ ਕੰਟ੍ਰੋਲ ਰੱਖਣ ਨੂੰ ਕਿਹਾ ਹੈ। ਪਿਛਲੇ ਸਾਲ ਦੇ ਮੁਕਾਬਲੇਇਸ ਵਾਰ ਕਣਕ ਦ ਅਵਸ਼ੇਸ਼ ਜਲਾਉਣ ਦੇ ਮਾਮਲੇ ਘੱਟ ਹੀ ਸਾਹਮਣੇ ਆਏ ਹਨ। ਅਜੇ ਤਕ ਵਿਭਾਗ ਵੱਲੋਂ ਜੀਂਦ ਵਿਚ ਕੁਲ 9, ਸੋਨੀਪਤ ਵਿਚ 13, ਪਲਵਲ ਵਿਚ 11 ਅਤੇ ਪਾਣੀਪਤ ਤੇ ਗੁਰੂਗ੍ਰਾਮ ਵਿਚ1-1 ਮਾਮਲਾ ਫੜਿਆ ਹੈ। ਆਮ ਤੌਰ 'ਤੇ ਮਈ ਮਹੀਨੇ ਵਿਚ ਕਣਕ ਦੇ ਅਵਸ਼ੇਸ਼ ਜਲਾਏ ਜਾਣ ਦੀਆਂ ਘਟਨਾਵਾਂ ਸਾਮਹਣੇ ਆਉਂਦੀ ਹੈ। ਇਸ ਦੇ ਮੱਦੇਨਜ਼ਰ ਵਿਭਾਗ ਨੇ ਪਹਿਲਾਂ ਹੀ ਕਿਸਾਨਾਂ 'ਤੇ ਸਖਤੀਕਰਨੀ ਸ਼ੁਰੂ ਕਰ ਦਿੱਤੀ ਹੈ। ਨਾਲ ਹੀ, ਕਿਸਾਨਾਂ ਨੂੰ ਕਣਕ ਦੇ ਅਵਸ਼ੇਸ਼ ਜਲਾਉਣ ਕਾਰਣ ਹੋਣ ਵਾਲੇ ਹਵਾ ਪ੍ਰਦੂਸ਼ਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਉਹ ਇਸ ਤੋਂ ਬਚਣ।
ਚੌਗਿਰੰਦਾ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੇ ਅਵਸ਼ੇਸ਼ ਨੂੰ ਨਾ ਜਲਾਉਣ। ਉਨਾਂ ਕਿਹਾ ਕਿ ਇਸ ਤਰਾਂ ਨਾਲ ਝੌਨੇ ਦੇ ਅਵਸ਼ੇਸ਼ ਜਲਾਉਣ ਦੇ ਮਾਮਲੇ ਇਸ ਵਾਰ ਪਿਛਲੇ ਸਾਲ ਦੀਤੁਲਨਾ ਵਿਚ ਘੱਟ ਹੋਏ ਹਨ। ਕਿਸਾਨਾਂ ਵਿਚ ਜਾਗਰੂਕਤਾ ਵੱਧਾਉਣ ਨਾਲ ਇਸ ਮਾਮਲੇ ਵਿਚ ਕਮੀ ਦਰਜ ਕੀਤੀ ਗਈ ਹੈ। ਅਜਿਹੇ ਹੀ ਕਣਕ ਦੇ ਅਵਸ਼ੇਸ਼ ਜਲਾਉਣ ਨਾਲ ਵੀ ਕਿਸਾਨਾਂ ਨੂੰ ਰੋਕਿਆ ਜਾ ਰਿਹਾਹੈ।
ਪਿਛਲੇ ਸਾਲ ਦੇ ਮਾਮਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਦਸਿਆ ਕਿ ਪਿਛਲੇ ਸਾਲ ਕਣਕ ਦੇ ਅਵਸ਼ੇਸ਼ ਜਲਾਉਣ ਦੇ 1147 ਮਾਮਲੇ ਸਾਹਮਣੇ ਆਏ ਸਨ। ਕਣਕ ਦੇ ਅਵਸ਼ੇਸ਼ ਜਲਾਉਣ ਵਿਚਹਿਸਾਰ ਵਿਚ 201, ਜੀਂਦ ਵਿਚ 117, ਕਰਨਾਲ ਵਿਚ 251, ਸਿਰਸਾ ਵਿਚ 174 ਅਤੇ ਸੋਨੀਪਤ ਵਿਚ 193 ਮਾਮਲੇ ਸਾਹਮਣੇ ਆਏ ਸਨ। ਇੰਨਾਂ ਆਂਕੜਿਆਂ ਅਨੁਸਾਰ ਇਸ ਸਾਲ ਹਿਸਾਰ, ਕਰਨਾਲਅਤੇ ਸਿਰਸਾ ਵਿਚ ਅਜੇ ਤਕ ਇਕ ਵੀ ਮਾਮਲਾ ਸਾਮਹਣੇ ਨਹੀਂ ਆਇਆ ਹੈ।