• Home
  • ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੀ ਇਕ ਪ੍ਰੀਖਿਆ ਵਿਚ ਬ੍ਰਾਹਮਣਾਂ ‘ਤੇ ਸੁਆਲ ‘ਤੇ ਪ੍ਰੀਖਿਅਕ ਨੂੰ ਭਵਿੱਖ ਵਿਚ ਸੁਆਲ ਪੱਤਰ ਨਿਰਧਾਰਣ ਤੋਂ ਅਯੋਗ ਐਲਾਨ ਕੀਤਾ – ਮੁੱਖ ਮੰਤਰੀ

ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੀ ਇਕ ਪ੍ਰੀਖਿਆ ਵਿਚ ਬ੍ਰਾਹਮਣਾਂ ‘ਤੇ ਸੁਆਲ ‘ਤੇ ਪ੍ਰੀਖਿਅਕ ਨੂੰ ਭਵਿੱਖ ਵਿਚ ਸੁਆਲ ਪੱਤਰ ਨਿਰਧਾਰਣ ਤੋਂ ਅਯੋਗ ਐਲਾਨ ਕੀਤਾ – ਮੁੱਖ ਮੰਤਰੀ

ਚੰਡੀਗੜ, 16 ਮਈ  – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੀ ਇਕ ਪ੍ਰੀਖਿਆ ਵਿਚ ਬ੍ਰਾਹਮਣਾਂ 'ਤੇ ਸੁਆਲ 'ਤੇ ਸਖਤ ਫੈਸਲਾ ਲੈਂਦੇ ਹੋਏ ਨਾ ਸਿਰਫ ਪ੍ਰੀਖਿਅਕ ਨੂੰ ਭਵਿੱਖ ਵਿਚ ਸੁਆਲ ਪੱਤਰ ਨਿਰਧਾਰਣ ਤੋਂ ਅਯੋਗ ਐਲਾਨ ਕਰ ਦਿੱਤਾ ਹੈ, ਸਗੋਂ ਉਹ ਸੁਆਲ ਵੀ ਉਸ ਪ੍ਰੀਖਿਆ ਤੋਂ ਵਾਪਸ ਲੈ ਲਿਆ ਗਿਆ ਹੈ।
ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਮਨੋਹਰ ਲਾਲ ਨੇ ਇਸ ਮੁੱਦੇ 'ਤੇ ਟਿਪੱਣੀ ਕਰਦੇ ਹੋਏ ਕਿਹਾ ਕਿ ਪ੍ਰੀਖਿਆ ਵਿਚ ਸੁਆਲ ਯੋਗ ਨਹੀਂ ਸੀ ਅਤੇ ਉਹ ਕਲ• ਇਸ ਮੁੱਦੇ 'ਤੇ ਬ੍ਰਾਹਮਣ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਗਲਬਾਤ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਖੁਦ ਇਸ ਮੁੱਦੇ ਦੇ ਸਬੰਧ ਵਿਚ ਕਮਿਸ਼ਨ ਦੇ ਚੇਅਰਮੈਨ ਨਾਲ ਗਲ ਕੀਤੀ ਹੈ। ਚੇਅਰਮੈਨ ਨੇ ਉਨਾਂ ਦਸਿਆ ਕਿ ਪ੍ਰੀਖਿਅਕ ਨੂੰ ਭਵਿੱਖ ਦੇ ਸਾਰੇ ਕੰਮਾਂ ਲਈ ਕਮਿਸ਼ਨ ਵੱਲੋਂ ਅਯੋਗ ਐਲਾਨ ਕਕੀਤਾ ਗਿਆ ਹੈ। ਇਸ ਤੋਂ ਇਲਾਵਾ, ਝਗੜੇ ਵਾਲੇ ਸੁਆਲ ਵੀ ਵਾਪਸ ਲੈ ਲਿਆ ਗਿਆ ਹੈ। ਉਨਾਂ ਕਿਹਾ ਕਿ ਕਮਿਸ਼ਨ ਨੂੰ ਕੋਈ ਵੀ ਸੁਆਲ ਵਾਪਸ ਲੈਣ ਦਾ ਅਧਿਕਾਰ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਤਿੰਨਾਂ ਤੋਂ ਚਾਰ ਪ੍ਰੀਖਿਅਕ ਨੂੰ ਪੇਪਰ ਸੈਟ ਕਰਨ ਦੀ ਜਿੰਮੇਵਾਰੀ ਸੌਂਪੀ ਜਾਂਦੀ ਹੈ। ਉਨਾਂ ਕਿਹਾ ਕਿ ਇਹੀ ਪ੍ਰੀਖਿਆ ਦੀ ਸ਼ਰਤ ਹੁੰਦੀ ਹੈ ਕਿ ਪ੍ਰੀਖਿਆ ਵਿਚ ਉਮੀਦਵਾਰ ਵੱਲੋਂ ਖੋਲੇ ਜਾਣ ਤਕ ਸੁਆਲ ਪੱਤਰ ਨੂੰ ਪੜਣ ਦੀ ਇਜਾਜਤ ਨਹੀਂ ਹੁੰਦੀ ਹੈ। ਜੇਕਰ ਕੋਈ ਪੇਪਰ ਲੀਕ ਵਿਚ ਸ਼ਾਮਿਲ ਹੁੰਦਾ ਹੈ, ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਪ੍ਰੀਖਿਆ ਨੂੰ ਵੀ ਰੱਦ ਕੀਤਾ ਜਾਂਦਾ ਹੈ।
ਕਲਪਨਾ ਚਾਵਲਾ ਮੈਡੀਕਲ ਕਾਲਜ ਦਾ ਨਾਂਅ ਬਦਲਣ ਦੇ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਲਪਨਾ ਚਾਵਲਾ ਮੈਡੀਕਲ ਕਾਲਜ ਦਾ ਨਾਂਅ ਅੱਜ ਵੀ ਇਹੀ ਹੈ। ਉਨਾਂ ਕਿਹਾ ਕਿ ਉੱਥੇ ਇਕ ਨਵੀਂ ਯੂਨੀਵਰਸਿਟੀ ਵੀ ਬਣਾਈ ਗਈ ਹੈ, ਉਸ ਯੂਨੀਵਰਸਿਟੀ ਦਾ ਨਾਂਅ ਪੰਡਿਤ ਦੀਨ ਦਯਾਲ ਉਪਾਧਿਏ ਮੈਡੀਕਲ ਸਾਇੰਸ ਯੂਨੀਵਰਸਿਟੀ ਹੈ।
ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇ ਬਾਰੇ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੁੰਡਲੀ-ਮਾਨੇਸਰ-ਪਲਵਲ ਅਤੇ ਕੁੰਡਲੀ-ਗਾਜੀਆਬਾਦ-ਪਲਵਲ ਐਕਸਪ੍ਰੈਸ ਜੂਨ ਦੇ ਆਖਿਰ ਤਕ ਪੂਰਾ ਹੋਣ ਦੀ ਸੰਭਾਵਨਾ ਹੈ।
ਵਿਦੇਸ਼ੀ ਨਿਵੇਸ਼ਕਾਂ ਨਾਲ ਰਾਜ ਵਿਚ ਨਿਵੇਸ਼ ਦੀ ਗਿਣਤੀ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ 21 ਐਮ.ਓ.ਯੂ. ਅਮੇਰੀਕਾ, ਕਨੇਡਾ, ਜਾਪਾਨ, ਚੀਨ, ਸਿੰਗਾਪੁਰ, ਹਾਂਗਕਾਂਗ ਅਤੇ ਦੁਬੰਈ ਦੀ ਯਾਤਰਾ ਦੌਰਾਨ ਕੀਤਾ ਗਿਆ ਸੀ ਅਤੇ 1.26 ਲੱਖ ਕਰੋੜ ਰੁਪਏ ਦਾ ਨਿਵੇਸ਼ ਪਾਇਪਲਾਇਨ ਵਿਚ ਹੈ। ਉਨਾਂ ਕਿਹਾ ਕਿ 14 ਕੰਪਨੀਆਂ ਦੀ 5134 ਕਰੋੜ ਰੁਪਏ ਦੇ ਨਿਵੇਸ਼ ਦੀ ਪਰਿਯੋਜਨਾਵਾਂ ਚਲ ਰਹੀ ਹੈ। ਇਸ ਨਾਲ ਲਗਭਗ 8000 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਹੋਵੇਗੀ। ਇਸ ਤੋਂ ਇਲਾਵਾ, ਗੁਰੂਗ੍ਰਾਮ ਵਿਚ ਆਯੋਜਿਤ ਹਰਿਆਣਾ ਗਲੋਬਲ ਇਨਵੇਸਟਰ ਸ਼ਿਖਰ ਸੰਮੇਲਨ 2016ਦੌਰਾਨ 350 ਐਮਓਯੂ 'ਤੇ ਹਸਤਾਖਰ ਕੀਤੇ ਹਨ, ਜੋ ਲਾਗੂਕਰਨ ਦੇ ਵੱਖ-ਵੱਖ ਪੜਾਵਾਂ ਵਿਚ ਹਨ।