• Home
  • ਹਰਪਥ ਐਪ ‘ਤੇ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਜਲਦ ਤੋਂ ਜਲਦ ਕਰਨ-ਮੁੱਖ ਮੰਤਰੀ

ਹਰਪਥ ਐਪ ‘ਤੇ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਜਲਦ ਤੋਂ ਜਲਦ ਕਰਨ-ਮੁੱਖ ਮੰਤਰੀ


ਚੰਡੀਗੜ- (ਖਬਰ ਵਾਲੇ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਦੀ ਸੜਕਾਂ ਦੇ ਨਿਰਮਾਣ ਤੇ ਰੱਖ-ਰਖਾਓ ਦਾ ਕੰਮ ਦੇਖ ਰਹੇ, ਪੰਜ ਵਿਭਾਗ ਲੋਕ ਨਿਰਮਾਣ, ਸ਼ਹਿਰੀ ਸਥਾਨਕ ਸਰਕਾਰ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਅਤੇ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਹਰਪਥ ਐਪ 'ਤੇ ਪ੍ਰਾਪਤ ਸ਼ਿਕਾਇਤਾਂ ਦੇ ਨਿਪਟਾਰੇ ਦੇ ਲਈ 96 ਘੰਟੇ ਦੀ ਨਿਰਧਾਰਿਤ ਸੀਮਾ ਦਾ ਸਖਤੀ ਨਾਲ ਪਾਲਣ ਯਕੀਨੀ ਕਰਨ। ਹਰਿਆਣਾ ਨੂੰ ਇਕ ਖੱਡਾ ਮੁਕਤ ਰਾਜ ਬਨਾਉਣ ਦੀ ਸਰਕਾਰ ਦੀ ਵਚਨਬੱਧਤਾ ਹੈ। 
ਮੁੱਖ ਮੰਤਰੀ ਅੱਜ ਇੱਥੇ ਹਰਪਥ ਹਰਿਆਣਾ ਐਪ 'ਤੇ ਪ੍ਰਾਪਤ ਹੋਈ ਸ਼ਿਕਾਇਤਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ ਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀਮਤੀ ਕਵਿਤਾ ਜੈਨ ਵੀ ਮੌਜ਼ੂਦ ਸਨ। 
ਮੀਟਿੰਗ ਵਿਚ ਮੁੱਖ ਮੰਤਰੀ ਨੂੰ ਇਸ ਗਲ ਤੋਂ ਜਾਣੂੰ ਕਰਾਇਆ ਗਿਆ ਕਿ 21 ਮਈ, 2018 ਤਕ ਹਰਪਥ ਹਰਿਆਣਾ ਐਪ 'ਤੇ ਸੜਕਾਂ ਦੇ ਖੱਡਿਆਂ ਨਾਲ ਸਬੰਧਿਤ21500 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿੰਨਾਂ ਵਿੱਚੋਂ ਲੋਕ ਨਿਰਮਾਣ ਵਿਭਾਗ ਦੀ 4532, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੀ 2700 ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ 230 ਸ਼ਿਕਾਇਤਾਂ, ਸ਼ਹਿਰੀ ਸਥਾਨਕ ਸਰਕਾਰ ਵਿਭਾਗ ਦੀ 5989 ਸ਼ਿਕਾਇਤਾਂ ਸ਼ਾਮਿਲ ਹਨ। ਇੰਨਾਂ ਵਿੱਚੋਂ ਸਬੰਧਿਤ ਵਿਭਾਗਾਂ ਵੱਲੋਂ 70 ਫ਼ੀਸਦੀ ਸ਼ਿਕਾਇਤਾਂ ਦਾ ਜਲਦੀ ਨਿਪਟਾਰਾ ਕੀਤਾ ਗਿਆ, ਜਦੋਂ ਕਿ 29 ਫ਼ੀਸਦੀ ਸ਼ਿਕਾਇਤਾਂ ਰੱਦ ਕੀਤੀਆਂ ਗਈਆਂ ਹਨ।
ਮੀਟਿੰਗ ਵਿਚ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਸੂਬੇ ਵਿਚ ਲਗਭਗ 22 ਹਜਾਰ ਕਿਲੋਮੀਟਰ ਲੰਬੀ ਸੜਕਾਂ ਨੂੰ ਖੱਡਾ ਮੁਕਤ ਬਣਾਇਆ ਜਾਣਾ ਹੈ। ਰਾਜ ਦੇ ਪੇਂਡੂ ਖੇਤਰਾਂ ਵਿਚ ਸੜਕਾਂ ਦੀ ਸਥਿਤੀ ਦੀ ਸਮੀਖਿਆ ਕਰਦੇ ਸਮੇਂ ਮੁੱਖ ਮੰਤਰੀ ਨੇ ਐਚ.ਐਸ.ਏ.ਐਮ.ਬੀ. ਨੂੰ ਸੜਕਾਂ ਦੀ ਗੁਣਵੱਤਾ ਵਿਚ ਸੁਧਾਰ ਦੇ ਲਈ ਜਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ ਕਿਉਂਕਿ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਵੱਲੋਂ ਬਣਾਈ ਗਈ ਸੜਕਾਂ ਦੀ ਗੁਣਵੱਤਾ ਦੀ ਸ਼ਿਕਾਇਤਾਂ ਵੱਧ ਪ੍ਰਾਪਤ ਹੋ ਰਹੀਆਂ ਹਨ। ਇਸ 'ਤੇ ਬੋਰਡ ਦੇ ਮੁੱਖ ਪ੍ਰਸਾਸ਼ਕ ਮਨਜੀਤ ਸਿੰਘ ਬਰਾੜ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਾਇਆ ਕਿ 6 ਕਰਮ ਤਕ ਦੀਆਂ ਸੜਕਾਂ ਦਾ ਕੰਮ ਬੋਰਡ ਵੱਲੋਂ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਮਾਪਦੰਡਾਂ ਅਨੁਸਾਰ ਕੀਤਾ ਜਾਂਦਾ ਹੈ। ਸਬੰਧਿਤ ਵਿਭਾਗਾਂ ਨੂੰ ਮੁਕਦਮੇਬਾਜੀ ਅਤੇ ਨਿੱਜੀ ਸੜਕਾਂ ਨੂੰ ਛੱਡ ਕੇ ਸੜਕਾਂ ਨਾਲ ਸਬੰਧਿਤ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਹੋਵੇਗਾ। ਇਸ ਗਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ 'ਹਰਪਥ ਐਪ' 'ਤੇ ਇਕ ਵਿਲੱਖਣ ਵਿਸ਼ੇਸ਼ਤਾ ਵੀ ਮਹੁਈਆ ਕਰਾਈ ਗਈ ਹੈ, ਜਿਸ ਦੇ ਤਹਿਤ ਇਕ ਸ਼ਿਕਾਇਤਕਰਤਾ ਨੇ ਕਿਸੇ ਵਿਭਾਗ ਨੂੰ ਸੜਕ ਦੀ ਸਥਿਤੀ ਦੇ ਬਾਰੇ ਵਿਚ ਸ਼ਿਕਾਇਤ ਕੀਤੀ ਤਾਂ ਉਸ ਸਬੰਧਿਤ ਵਿਭਾਗ ਨੂੰ ਟ੍ਰਾਂਸਫ਼ਰ ਕੀਤੀ ਜਾ ਸਕਦੀ ਹੈ। 
ਮੀਟਿੰਗ ਵਿਚ ਇਸ ਗਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਗਰਮ ਮਿਸ਼ਰਣ ਸਮੱਗਰੀ ਦੀ ਵਰਤੋਂ ਕਰ ਕੇ ਪੈਚਵਰਕ ਦਾ ਕੰਮ ਆਮ ਤੌਰ 'ਤੇ ਸਾਲ ਵਿਚ ਦੋ ਵਾਰ,ਮਾਨਸੂਨ ਤੋਂ ਪਹਿਲਾਂ ਗਰਮੀ ਵਿਚ ਅਤੇ ਬਾਅਦ ਵਿਚ ਸਰਦੀਆਂ ਵਿਚ ਕੀਤਾ ਜਾਂਦਾ ਹੈ। ਵਿਭਾਗ ਰਾਜ ਵਿਚ ਖੱਡਿਆਂ ਦੇ ਪ੍ਰਭਾਵੀ ਹੱਲ ਦੇ ਰੂਪ ਵਿਚ ਸਪ੍ਰੇ ਇੰਜੈਕਸ਼ਨ ਠੰਡਾ ਮਿਸ਼ਰਣ ਤਕਨੀਕ ਅਪਨਾਉਣ 'ਤੇ ਵਿਚਾਰ ਕਰ ਰਿਹਾ ਹੈ।
ਮੀਟਿੰਗ ਵਿਚ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਰਾਕੇਸ਼ ਗੁਪਤਾ, ਉੱਪ ਪ੍ਰਧਾਨ ਸਕੱਤਰ ਮਨਦੀਪ ਸਿੰਘ ਬਰਾੜ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ, ਸ਼ਹਿਰੀ ਸਥਾਨਕ ਸਰਕਾਰ ਦੇ ਪ੍ਰਧਾਨ ਸਕੱਤਰ ਆਨੰਦ ਮੋਹਨ ਸ਼ਰਣ, ਨਗਰ ਅਤੇ ਪਿੰਡ ਆਯੋਜਨਾ ਵਿਭਾਗ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਜੇ. ਗਣੇਸ਼ਨ, ਉਦਯੋਗ ਅਤੇ ਵਪਾਰ ਵਿਭਾਗ ਦੇ ਨਿਦੇਸ਼ਕ ਆਸ਼ਕ ਸਾਂਗਵਾਨ ਤੋਂ ਇਲਾਵਾ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।