• Home
  • ਹਰਆਿਣਾ ਦੇ ਮੁੱਖ ਮੰਤਰੀ ਨੇ ਕਿਸਾਨਾਂ ਦੀ ਆਰਥਿਕ ਸਥਿਤੀ ਬਿਹਤਰੀ ਲਈ ਇਜਰਾਇਲ ਦੇ ਕਿਸਾਨਾਂ ਨਾਲ ਕੀਤੀ ਗਲਬਾਤ

ਹਰਆਿਣਾ ਦੇ ਮੁੱਖ ਮੰਤਰੀ ਨੇ ਕਿਸਾਨਾਂ ਦੀ ਆਰਥਿਕ ਸਥਿਤੀ ਬਿਹਤਰੀ ਲਈ ਇਜਰਾਇਲ ਦੇ ਕਿਸਾਨਾਂ ਨਾਲ ਕੀਤੀ ਗਲਬਾਤ

ਚੰਡੀਗੜ, 08 ਮਈ – ਹਰਿਆਣਾ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਨਾਉਣ ਦੇ ਇਛੁੱਕ, ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਤੇਲ ਅਵੀਵ ਦੇ ਨੇੜੇ ਸਥਿਤ ਖੇਤਾਂ ਦਾ ਦੌਰਾ ਕੀਤਾ ਅਤੇ ਨਵੀਨਤਮ ਇਜਰਾਇਲੀ ਤਕਨਾਲੋਜੀ ਅਤੇ ਮਹਾਰਤ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਕਿਸਾਨਾਂ ਦੇ ਨਾਲ ਗਲਬਾਤ ਕੀਤੀ। ਮੁੱਖ ਮੰਤਰੀ ਦੀ ਅਗਵਾਈ ਹੇਠ ਇਕ ਉੱਚ ਪੱਧਰ ਵਫ਼ਦ ਇਜਰਾਇਲ ਦੌਰੇ 'ਤੇ ਗਿਆ ਹੈ।
ਮੁੱਖ ਮੰਤਰੀ ਨੇ ਸਥਾਨਕ ਕਿਸਾਨਾਂ ਤੋਂ ਇਹ ਪਤਾ ਲਗਾਉਣ ਦੇ ਲਈ ਕੋਸ਼ਿਸ਼ ਕੀਤੀ ਕਿ ਉਨਾਂ ਨੇ ਖੇਤੀਬਾੜੀ ਦੇ ਖੇਤਰ ਵਿਚ ਨਵੀਂ ਤਕਨੀਕਾਂ ਨੂੰ ਕਿਸ ਤਰਾਂ ਅਪਨਾਇਆ ਤੇ ਉਤਪਾਦਨ ਅਤੇ ਉਤਪਾਦਕਤਾ, ਦੋਵਾਂ 'ਤੇ ਇਸ ਦਾ ਕੀ ਅਸਰ ਪਇਆ। ਉਨਾਂ ਨੇ ਫ਼ਸਲ ਵਿਵਿਧਕਰਣ ਅਤੇ ਨਵੀਂ ਫ਼ਸਲਾਂ ਨੂੰ ਅਪਨਾਉਣ ਦੇ ਬਾਰੇ ਵਿਚ ਵੀ ਵਿਸਥਾਰ ਨਾਲ ਚਰਚਾ ਕੀਤੀ, ਜਿਸ ਦੇ ਨਤੀਜੇਵੱਜੋਂ ਇਜਰਾਇਲ ਦੇ ਕਿਸਾਨ ਸਰੋਤਾਂ ਦੀ ਵਰਤੋਂ ਵਿਚ ਕਟੌਤੀ ਕਰਦੇ ਹੋਏ ਉਤਪਾਦਨ ਨੂੰ ਦੁਗਣਾ ਕਰਨ ਦੇ ਸਮਰੱਥ ਹੋਏ ਹਨ।
ਸ੍ਰੀ ਮਨੋਹਰ ਲਾਲ ਨੇ ਨੰਦਨ ਜੈਨ ਸਮੇਤ ਸੂਖਮ ਸਿੰਚਾਈ ਉਦਯੋਗਾਂ ਦੇ ਹੋਰ ਮਾਹਰ ਵਿਅਕਤੀਆਂ ਦੇ ਨਾਲ ਵੀ ਗਲਬਾਤ ਕੀਤੀ ਅਤੇ ਇਹ ਜਾਨਣਾ ਚਾਹਿਆ ਕਿ ਹਰਿਆਣਾ ਵਿਚ ਇੰਨਾਂ ਤਰੀਕਿਆਂ ਨੂੰ ਵਧੀਆ ਢੰਗ ਨਾਲ ਕਿਸ ਤਰਾਂ ਅਪਣਾਇਆ ਜਾ ਸਕਦਾ ਹੈ। 
ਇੱਥੇ ਇਹ ਵਰਨਣ ਕਰਨਾ ਸਹੀ ਹੋਵੇਗਾ ਕਿ ਪਾਣੀ ਦੀ ਬਚੱਤ ਕਰਨ ਤਹਿਤ ਫ਼ਸਲਾਂ ਦੀ ਪੈਦਾਵਾਰ ਦੇ ਲਈ ਹਰਿਆਣਾ ਵਿਚ ਸੂਖਮ ਸਿੰਚਾਈ ਪ੍ਰਣਾਲੀ ਅਪਨਾਈ ਜਾ ਰਹੀ ਹੈ। ਸੂਖਮ ਸਿੰਚਾਈ ਪ੍ਰਣਾਲੀ ਸਿਰਫ਼ 30 ਫ਼ੀਸਦੀ ਪਾਣੀ 'ਤੇ ਕੰਮ ਕਰ ਸਕਦੀ ਹੈ ਅਤੇ ਇਸ ਤੋਂ ਲਗਭਗ 70 ਫ਼ੀਸਦੀ ਪਾਣੀ ਦੀ ਬਚੱਤ ਹੋਵੇਗੀ। 
ਇਸ ਤੋਂ ਇਲਾਵਾ, ਹਰਿਆਣਾ ਦੇ ਕਿਸਾਨ ਬਾਗਵਾਨੀ ਫ਼ਸਲਾਂ ਦੀ ਖੇਤੀ ਵੱਲ ਵੀ ਆਕਰਸ਼ਿਤ ਹੋ ਰਹੇ ਹਨ। ਜਿੱਥੇ ਕਈ ਕਿਸਾਨ ਬਾਗਵਾਨੀ ਫ਼ਸਲਾਂ ਨੂੰ ਅਪਣਾ ਰਹੇ ਹਨ, ਉੱਥੇ ਦੂਸਰੇ ਪਾਸੇ ਇਸ ਖੇਤਰ ਵਿਚ ਪਹਿਲਾਂ ਤੋਂ ਹੀ ਕੰਮ ਕਰ ਰਹੇ ਕਿਸਾਨ ਹੋਰ ਵੱਧ ਖੇਤਰ 'ਤੇ ਸੱਬਜੀਆਂ ਅਤੇ ਫ਼ਲਾਂ ਦੀ ਖੇਤੀ ਕਰ ਰਹੇ ਹਨ। ਬਾਗਵਾਨੀ ਵਿਭਾਗ ਸੱਬਜੀਆਂ ਦੀ ਖੇਤੀ ਦੇ ਲਈ ਵੱਡੇ ਪੈਮਾਨੇ 'ਤੇ ਸਹਿਯੋਗ ਦੇ ਰਿਹਾ ਹੈ। 
ਮੁੱਖ ਮੰਤਰੀ ਦੇ ਅਗਵਾਈ ਵਿਚ ਇਜਰਾਇਲ ਗਏ ਉੱਚ ਪੱਧਰ ਵਫ਼ਦ ਵਿਚ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਸ਼ਾਮਿਲ ਹਨ।