• Home
  • ਹਨੇਰੀ-ਤੁਫ਼ਾਨ-ਬਰਸਾਤ ਨੇ ਕਿਸਾਨਾਂ ਦੀਆਂ ਆਸਾਂ ਉੱਤੇ ਫੇਰਿਆ ਪਾਣੀ

ਹਨੇਰੀ-ਤੁਫ਼ਾਨ-ਬਰਸਾਤ ਨੇ ਕਿਸਾਨਾਂ ਦੀਆਂ ਆਸਾਂ ਉੱਤੇ ਫੇਰਿਆ ਪਾਣੀ

ਪੰਜਾਬ ਵਿਚ ਆਈ ਹਨੇਰੀ-ਤੁਫ਼ਾਨ-ਬਰਸਾਤ ਨੇ ਕਿਸਾਨਾਂ ਦੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ। ਇਸ ਮੌਸਮੀ ਬਦਲਾਅ ਦਾ ਸਭ ਤੋਂ ਵੱਧ ਨੁਕਸਾਨ ਮੰਡੀਆਂ ‘ਚ ਆਪਣੀ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਨੂੰ ਹੋਇਆ ਹੈ। ਮੰਡੀਆਂ ਵਿਚ ਕਿਸਾਨਾਂ ਦੀਆਂ ਬੋਰੀਆਂ ਵਿਚ ਭਰਿਆ ਹੋਇਆ ਬਾਰਦਾਣਾ ਬਰਸਾਤ ਦੀ ਭੇਟ ਚੜ ਗਿਆ। ਇੱਥੋਂ ਤੱਕ ਕੇ ਸ਼ੈਲਰਾਂ ਵਿਚ ਪਈ ਫ਼ਸਲ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸੂਬੇ ਦੀ ਕੈਪਟਨ ਸਰਕਾਰ ਵੱਲੋਂ ਮੰਡੀਆਂ ਵਿਚ ਕਣਕ ਦੀ ਲਿਫਿੰਟਲ ਨੂੰ 72 ਘੰਟਿਆਂ ਦੇ ਅੰਦਰ ਅੰਦਰ ਸੰਭਾਲ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ।

ਜੋ ਅੱਜ ਖੋਖਲੇ ਸਾਬਤ ਹੋਏ ਹਨ। ਫ਼ਸਲ ਖ਼ਰੀਦ ਏਜੰਸੀਆਂ ਵੱਲੋਂ ਕਿਸਾਨਾਂ ਤੋਂ ਫ਼ਸਲ ਭਾਵੇਂ ਖ਼ਰੀਦ ਲਈ ਗਈ ਹੈ ਪਰ ਲਿਫਿੰਟਗ ਨਾ ਹੋਣ ਕਾਰਨ ਕਣਕ ਦੇ ਗੱਟੇ ਪਾਣੀ ਵਿਚ ਡੁੱਬ ਗਏ ਹਨ। ਕਣਕ ਦੇ ਗੱਟਿਆਂ ਨੂੰ ਸੰਭਾਲਣ ਲਈ ਕਈ ਥਾਈਂ ਪੁਖ਼ਤਾ ਪ੍ਰਬੰਧਾਂ ਦੀ ਘਾਟ ਦੇਖਣ ਨੂੰ ਮਿਲੀ ਹੈ। ਜਿਸ ਕਾਰਨ ਅੱਜ ਅਚਾਨਕ ਆਏ ਤੇਜ਼ ਮੀਂਹ ਨੇ ਫ਼ਸਲ ਨੂੰ ਖ਼ਰਾਬ ਕਰ ਦਿੱਤਾ ਹੈ।