• Home
  • ਸੱਜਣ ਕੁਮਾਰ ਦਾ ਝੂਠ ਫੜਨ ਵਾਲਾ ਹੋਵੇਗਾ ਟੈਸਟ

ਸੱਜਣ ਕੁਮਾਰ ਦਾ ਝੂਠ ਫੜਨ ਵਾਲਾ ਹੋਵੇਗਾ ਟੈਸਟ

ਚੰਡੀਗੜ੍ਹ-1984 ਸਿੱਖ ਨਸਲਕੁਸ਼ੀ ਕੇਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ 30 ਮਈ ਨੂੰ ਕੇਸ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਦਾ ਝੂਠ ਫੜਨ ਵਾਲਾ ਟੈਸਟ ਕਰਨ ਦਾ ਹੁਕਮ ਦਿੱਤਾ ਹੈ। ਦੋਸ਼ੀ ਸੱਜਣ ਕੁਮਾਰ ਨੇ ਅਦਾਲਤ ਦੇ ਫੈਸਲੇ ਨੂੰ ਸਹਿਮਤੀ ਦਿੰਦਿਆਂ ਕਿਹਾ ਕਿ ਵਿਦੇਸ਼ ਜਾਂ ਭਾਰਤ ਵਿੱਚ ਕਿਸੇ ਤਰ੍ਹਾਂ ਦੇ ਵੀ ਟੈਸਟ ਦੇਣ ਲਈ ਤਿਆਰ ਹੈ। ਇਸ ਸਭ ਦਾ ਖ਼ਰਚ ਵੀ ਉਹ ਆਪਣੇ ਪੱਲਿਓਂ ਦੇਵੇਗਾ। ਸੱਜਣ ਦੇ ਇਸ ਕਥਨ ’ਤੇ ਜੱਜ ਨੇ ਆਪਣੀ ਸਹਿਮਤੀ ਦਰਜ ਕੀਤੀ ਹੈ। ਉਨ੍ਹਾਂ ਇਹ ਵੀ ਰਿਕਾਰਡ ਕੀਤਾ ਕਿ ਸਿੱਟ ਮੰਨਦੀ ਹੈ ਕਿ ਉਨ੍ਹਾਂ ਦਾ ਮੁੱਖ ਮੁੱਦਾ ਸਹਿਮਤੀ ਤਕ ਸੀਮਿਤ ਹੈ। ਜੱਜ ਨੇ ਸਹਿਮਤੀ ਦਾ ਹੁਕਮ ਦਿੰਦਿਆਂ ਬਿਆਨ ’ਤੇ ਹਸਤਾਖ਼ਰ ਕੀਤੇ। ਸੱਜਣ ਕੁਮਾਰ ਦੇ ਲਾਈ ਡਿਟੈਕਟ ਟੈਸਟ 20 ਮਈ, 2018 ਨੂੰ CFSL CGO ਕੰਪਲੈਕਸ ਲੋਧੀ ਰੋਡ ਹੋਵੇਗਾ।