• Home
  • ਸੰਵੇਦਨਸ਼ੀਲ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਸੂਚਨਾ ਤਕਨਾਲੋਜੀ ‘ਤੇ ਆਧਾਰਿਤ ਵਰਕਸ਼ਾਪ ਕਰਵਾਈ ਗਈ

ਸੰਵੇਦਨਸ਼ੀਲ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਸੂਚਨਾ ਤਕਨਾਲੋਜੀ ‘ਤੇ ਆਧਾਰਿਤ ਵਰਕਸ਼ਾਪ ਕਰਵਾਈ ਗਈ

ਚੰਡੀਗੜ- (ਖਬਰ ਵਾਲੇ ਬਿਊਰੋ)- ਪੰਜਾਬ ਦੇ ਪ੍ਰਸ਼ਾਸਕੀ ਸੁਧਾਰਾਂ ਦੇ ਡਾਇਰੈਕਟੋਰੇਟ ਅਤੇ ਐਨ.ਸੀ.ਆਈ.ਆਈ.ਪੀ.ਸੀ(ਨੈਸ਼ਨਲ ਕ੍ਰਿਟੀਕਲ ਇਨਫਰਮੇਸ਼ਨ ਇਨਫਰਾਸਟਰਕਚਰ ਪ੍ਰੋਟੈਕਸ਼ਨ ਸੈਂਟਰ, ਭਾਰਤ ਸਰਕਾਰ) ਦੇ ਸਾਂਝੇ ਯਤਨਾਂ ਨਾਲ  ਅਹਿਮ ਤੇ ਅਤਿ ਜ਼ਰੂਰੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਹਿੱਤ ਅਤੇ ਕੰਮ ਕਾਜੀ ਸਮਰੱਥਾ ਵਧਾਉਣ ਲਈ  ਇੱਕ ਦਿਨਾ ਜਾਗਰੁਕਤਾ ਵਰਕਸ਼ਾਪ ਕਰਵਾਈ ਗਈ। ਸੂਚਨਾ ਤੇ ਤਕਨਾਲੋਜੀ ਤੇ ਅਧਾਰਿਤ ਇਹ ਵਰਕਸ਼ਾਪ ਮੈਗਸੀਪਾ, ਸੈਕਟਰ 26, ਚੰਡੀਗੜ• ਵਿਖੇ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਤਿ ਜ਼ਰੂਰੀ ਤੇ ਸੰਵੇਦਨਸ਼ੀਲ ਜਾਣਕਾਰੀ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਹ ਵਰਕਸ਼ਾਪ ਪੰਜਾਬ ਦੇ ਅਫਸਰਾਂ ਦੀ ਜਾਗਰੁਕਤਾ ਲÎਈ ਕਰਵਾਈ ਗਈ ਹੈ। ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸ੍ਰੀ ਪਰਮਿੰਦਰ ਪਾਲ ਸਿੰਘ, ਜੁਆਇੰਟ ਸਕੱਤਰ-ਕਮ-ਡਾਇਰੈਕਟਰ ਪ੍ਰਸ਼ਾਸਕੀ ਸੁਧਾਰਾਂ,ਪੰਜਾਬ ਨੇ ਸੂਬੇ ਵਿੱਚ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਦੀ ਸੰਵੇਦਨਸ਼ੀਲ ਜਾਣਕਾਰੀ ਦੀ ਸੁਰੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਦੌਰਾਨ ਸ੍ਰੀ ਸੰਜੀਵ ਚਾਵਲਾ ,ਡਿਪਟੀ ਡਾਇਰੈਕਟਰ ਜਨਰਲ, ਐਨ.ਸੀ.ਆਈ.ਆਈ.ਪੀ.ਸੀ ਨੇ ਸਬੰਧਤ ਵਿਸ਼ੇ ਉੱਪਰ ਸੂਚਨਾ ਤੇ ਤਕਨਾਲੋਜੀ ਤੇ ਅਧਾਰਿਤ ਇੱਕ ਵਿਸ਼ੇਸ਼ ਪੇਸ਼ਕਾਰੀ ਵੀ ਦਿੱਤੀ।
ਇਸ ਮੌਕੇ ਸੀ ਤਨੈਯ ਭੱਟਾਚਾਰੀਆ, ਡਾਇਰੈਕਟਰ ਐਨਸੀਆਈਆਈਪੀਸੀ,ਸ੍ਰੀ ਨਵਦੀਪ ਪਾਲ ਸਿੰਘ ,ਸੈਕਟੋਰਲ ਕੁਆਰਡੀਨੇਟਰ ਸਰਕਾਰ, ਐਨਸੀਆਈਆਈਪੀਸੀ ਨੇ ਵੀ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ। ਪੰਜਾਬ ਦੇ ਵਧੀਕ ਟਰਾਂਸਪੋਰਟ ਕਮਿਸ਼ਨਰ ਸ੍ਰੀ ਐਮ.ਕੇ ਅਰਵਿੰਦ ਕੁਮਾਰ, ਸ੍ਰੀਮਤੀ ਸੀਮਾ ਬੱਗਾ, ਡੀਜੀਐਮ,ਪੀ.ਐਸ.ਪੀ.ਸੀ.ਐਲ, ਸ੍ਰੀ ਰੋਹਿਤ ਸਿੰਗਲਾ(ਪੀ.ਏ.ਡਬਲਿਊ.ਏ.ਐਨ.), ਸ੍ਰੀ ਅਮਨ ਸ਼ਰਮਾ(ਸੀਸੀਟੀਐਨਐਸ) ਅਤੇ ਸ੍ਰੀ ਅਖਿਲੇਸ਼ ਕੁਮਾਰ ਦਿਵੇਦੀ (ਐਸਡੀਸੀ)ਵੱਲੋਂ ਵੀ ਸਬੰਧਤ ਜਾਣਕਾਰੀ ਦੀ ਸੁਰੱਖਿਆ ਦੀ ਜਾਗਰੁਕਤਾ ਸਬੰਧੀ ਪੇਸ਼ਕਾਰੀਆਂ ਕੀਤੀਆਂ ਗਈਆਂ।
ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਜਾਣਕਾਰੀ ਦੀ ਸੁਰੱਖਿਆ ਦੀ ਮਹੱਤਤਾ ਨੂੰ ਉਭਾਰਨ ਲਈ ਸੂਬੇ ਦੇ ਵੱਖ-ਵੱਖ ਵਿਭਾਗਾਂ ਜਿਵੇਂ ਪੀ.ਐਸ.ਪੀ.ਸੀ.ਐਲ,ਪੰਜਾਬ ਪੁਲਿਸ (ਸੀ.ਸੀ.ਟੀ.ਐਨ.ਐਸ), ਸਟੇਟ ਡਾਟਾ ਸੈਂਟਰ (ਐਸਡੀਸੀ), ਪੰਜਾਬ ਸਟੇਟ ਵਾਇਡ ਏਰੀਆ ਨੈਟਵਰਕ (ਪੀ.ਏ.ਡਬਲਿਊ.ਏ.ਐਨ.) ਦੇ ਅਫਸਰਾਂ ਨੇ ਹਿੱਸਾ ਲਿਆ ਅਤੇ ਪੇਸ਼ਕਾਰੀਆਂ ਦਿੱਤੀਆਂ। ਵਰਕਸ਼ਪਾਪ ਦੌਰਾਨ ਵਿਸ਼ਾ ਮਾਹਿਰਾਂ ਨੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਸ੍ਰੀਮਤੀ ਗੁਰਪ੍ਰੀਤ ਕੌਰ ਦਿਉ, ਏਡੀਜੀਪੀ/ਆਈ.ਟੀ ਐਂਡ ਟੀ,ਪੰਜਾਬ ਪੁਲਿਸ ਵੀ  ਮੌਜੂਦ ਸਨ। ਪ੍ਰੋਗ੍ਰਾਮ ਦੇ ਅਖੀਰ ਵਿੱਚ ਸ੍ਰੀ ਵਿਵੇਕ ਵਤਸਾ, ਸੀਨੀਅਰ ਕੰਸਲਟੈਂਟ ਚੇਂਜ ਮੈਨੇਂਜਮੈਂਟ ਐਂਡ ਕਪੈਸਟੀ ਬਿਲਡਿੰਗ ਪੰਜਾਬ ਨੇ ਵੱਖ-ਵੱਖ ਵਿਭਾਗਾਂ ਤੋਂ ਆਏ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ।