• Home
  • ਸੰਤ ਢੰਡਰੀਆਂ ਵਾਲੇ ਨੂੰ ਮਿਲੇਗੀ ਪੁਲਿਸ ਦੀ ਵਿਸ਼ੇਸ਼ ਸੁਰੱਖਿਆ ਛੱਤਰੀ- ਕੈਪਟਨ ਦੀ ਦਮਦਮੀ ਟਕਸਾਲ ਨੂੰ ਚਿਤਾਵਨੀ

ਸੰਤ ਢੰਡਰੀਆਂ ਵਾਲੇ ਨੂੰ ਮਿਲੇਗੀ ਪੁਲਿਸ ਦੀ ਵਿਸ਼ੇਸ਼ ਸੁਰੱਖਿਆ ਛੱਤਰੀ- ਕੈਪਟਨ ਦੀ ਦਮਦਮੀ ਟਕਸਾਲ ਨੂੰ ਚਿਤਾਵਨੀ

ਚੰਡੀਗੜ੍ਹ 24,ਮਈ(ਪਰਮਿੰਦਰ ਸਿੰਘ ਜੱਟਪੁਰੀ)

ਪਹਿਲਾਂ ਪ੍ਰਸਿੱਧ ਲੋਕ ਬੱਬੂ ਮਾਨ ਦੇ ਗੀਤ ਗਾਉਣ ਤੋਂ ਬਾਅਦ ਤੇ ਬਾਅਦ ਵਿੱਚ ਬਾਦਲ ਸਰਕਾਰ ਸਮੇਂ ਦਮਦਮੀ ਟਕਸਾਲ ਦੇ ਵਰਕਰਾਂ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ਹੋਣ ਤੋਂ ਬਾਅਦ ਮੁੱਖ ਸੁਰਖੀਆਂ ਚ ਰਹੇ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਹੁਣ ਪੰਜਾਬ ਪੁਲਸ ਦੀ ਵਿਸ਼ੇਸ਼ ਸੁਰੱਖਿਆ ਛੱਤਰੀ ਪ੍ਰਦਾਨ ਹੋ ਜਾਵੇਗੀ ।
ਇਹ ਆਦੇਸ਼ ਪੁਲਿਸ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਤ ਢੰਡਰੀਆਂ ਵਾਲਿਆਂ ਦੀ ਜਾਨ ਨੂੰ ਖ਼ਤਰਾ ਹੋਣ ਦੇ ਸੰਕੇਤ ਤੋ ਬਾਅਦ ਦਿੱਤਾ। ਉਨ੍ਹਾਂ ਇਸ ਸਮੇਂ ਦਮਦਮੀ ਟਕਸਾਲ ਵੱਲੋਂ ਪਿਛਲੇ ਦਿਨੀਂ ਸੰਤ ਢੰਡਰੀਆਂ ਵਾਲੇ ਨੂੰ ਜਾਨੋਂ ਮਾਰਨ ਦੀ ਵਾਇਰਲ ਕੀਤੀ ਵੀਡੀਓ ਤੇ ਨੋਟਿਸ ਲੈਂਦਿਆਂ ਇਸ ਦੀ ਪੜਤਾਲ ਦੇ ਹੁਕਮ ਦਿੱਤੇ ਅਤੇ ਕਾਰਵਾਈ ਕਰਨ ਨੂੰ ਕਿਹਾ ।
ਇਸ ਮਾਮਲੇ ਸਬੰਧੀ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਨੇ ਦਮਦਮੀ ਟਕਸਾਲ ਨੂੰ ਆਪਣੀਆਂ ਧਾਰਮਿਕ ਹੱਦਾਂ ਨਾ ਟੱਪਣ ਲਈ ਆਖਿਆ। ਉਨ•ਾਂ ਨੇ ਚਿਤਾਵਨੀ ਦਿੱਤੀ ਕਿ ਅਜਿਹੀ ਕਿਸੇ ਵੀ ਕਾਰਵਾਈ ਨੂੰ ਸੂਬੇ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਖਤਰਾ ਸਮਝਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਦਹਿਸ਼ਤ ਫੈਲਾਉਣ ਜਾਂ ਨਿੱਜੀ ਵਾਹ-ਵਾਹ ਖੱਟਣ ਲਈ ਧਰਮ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਮੁੱਖ ਮੰਤਰੀ ਨੇ ਦਮਦਮੀ ਟਕਸਾਲ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ•ਾਂ ਨੇ ਅਜਿਹੀਆਂ ਗਤੀਵਿਧੀਆਂ ਨੂੰ ਤੁਰੰਤ ਠੱਲ• ਨਾ ਪਾਈ ਤਾਂ ਉਹ ਇਸ ਨੂੰ ਟਕਰਾਅ ਵਾਲੀ ਕਾਰਵਾਈ ਮੰਨਣਗੇ ਅਤੇ ਇਸੇ ਮੁਤਾਬਕ ਹੀ ਜੁਆਬ ਦੇਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਧਾਰਮਿਕ ਸੰਸਥਾਵਾਂ ਵੱਲੋਂ ਆਪਣੇ ਧਰਮ ਦਾ ਪ੍ਰਚਾਰ ਕਰਨ ਅਤੇ ਕਦਰਾਂ-ਕੀਮਤਾਂ 'ਤੇ ਪਹਿਰਾ ਦੇਣ ਲਈ ਪੂਰਨ ਆਜ਼ਾਦੀ ਦੇ ਹੱਕ ਵਿੱਚ ਹਨ ਪਰ ਉਹ ਇਨ•ਾਂ ਲੋਕਾਂ ਨੂੰ ਸੂਬੇ ਦੀ ਅਮਨ-ਸ਼ਾਂਤੀ ਅਤੇ ਏਕਤਾ ਵਿੱਚ ਵਿਘਨ ਪਾਉਣ ਵਾਲੀ ਕਿਸੇ ਵੀ ਕਾਰਵਾਈ ਸ਼ਾਮਲ ਹੋਣ ਦੀ ਆਗਿਆ ਨਹੀਂ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਭੜਕਾਊ ਤਕਰੀਰਾਂ ਅਤੇ ਨਫ਼ਰਤ ਫੈਲਾਉਣ ਵਾਲੀਆਂ ਕਾਰਵਾਈਆਂ ਲਈ ਪੰਜਾਬ ਵਿੱਚ ਕੋਈ ਥਾਂ ਨਹੀਂ ਹੈ ਕਿਉਂ ਜੋ ਸੂਬਾ ਪਹਿਲਾਂ ਹੀ ਅਤਿਵਾਦ ਦਾ ਬਹੁਤ ਵੱਡਾ ਖਮਿਆਜ਼ਾ ਭੁਗਤ ਚੁੱਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੁਲੀਸ ਨੂੰ ਧਾਰਮਿਕ ਤੌਰ 'ਤੇ ਨਫ਼ਰਤ ਪੈਦਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਤੇਜ਼ ਕਰਨ ਦੇ ਹੁਕਮ ਪਹਿਲਾਂ ਹੀ ਜਾਰੀ ਕਰ ਚੁੱਕੇ ਹਨ।
ਇਸ ਮੁੱਦੇ 'ਤੇ ਵਿਸਥਾਰਤ ਜਾਂਚ ਕਰਨ ਦੇ ਹੁਕਮ ਦਿੰਦਿਆਂ ਮੁੱਖ ਮੰਤਰੀ ਨੇ ਪੁਲੀਸ ਨੂੰ ਇਸ ਵੀਡੀਓ ਦੀ ਸ਼ਨਾਖਤ ਤੇ ਪੜਤਾਲ ਕਰਨ ਲਈ ਆਖਿਆ ਹੈ ਜਿਸ ਵਿੱਚ ਦਮਦਮੀ ਟਕਸਾਲ ਦਾ ਬੁਲਾਰਾ ਕਥਿਤ ਤੌਰ 'ਤੇ ਸੰਤ ਢੱਡਰੀਆਂਵਾਲੇ ਨੂੰ ਖੁੱਲ•ੇਆਮ ਧਮਕੀਆਂ ਦੇ ਰਿਹਾ ਹੈ। ਮੁੱਖ ਮੰਤਰੀ ਨੇ ਪੁਲੀਸ ਨੂੰ ਹੁਕਮ ਦਿੱਤੇ ਕਿ ਸੰਤ ਢੱਡਰੀਆਂਵਾਲੇ ਜੋ ਦੋ ਸਾਲ ਪਹਿਲਾਂ ਜਾਨੀ ਹਮਲੇ ਵਿੱਚ ਬਚ ਗਏ ਸਨ, ਵਿਰੁੱਧ ਵੀਡੀਓ ਬਣਾਉਣ ਵਾਲੇ ਲੋਕਾਂ ਖਿਲਾਫ਼ ਕਾਨੂੰਨ ਤਹਿਤ ਢੁਕਵੀਂ ਕਾਰਵਾਈ ਕੀਤੀ ਜਾਵੇ