• Home
  • ਸੰਗਰੂਰ ਪੁਲਸ ਨੇ 30 ਲੱਖ ਨਗਦੀ ਤੇ ਸੋਨੇ ਸਮੇਤ 6 ਲੁਟੇਰੇ ਕੀਤੇ ਕਾਬੂ

ਸੰਗਰੂਰ ਪੁਲਸ ਨੇ 30 ਲੱਖ ਨਗਦੀ ਤੇ ਸੋਨੇ ਸਮੇਤ 6 ਲੁਟੇਰੇ ਕੀਤੇ ਕਾਬੂ

ਸੰਗਰੂਰ (ਖ਼ਬਰ ਵਾਲੇ ਬਿਊਰੋ )ਸੰਗਰੂਰ ਪੁਲੀਸ ਵੱਲੋਂ ਅੱਧੀ ਦਰਜਨ ਦੇ ਕਰੀਬ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਮੈਂਬਰਾਂ ਨੂੰ ਲੱਖਾਂ ਰੁਪਏ ਦੀ ਨਕਦੀ ਤੇ ਸੋਨੇ ਦੇ ਜੇਵਰਾਤ ਸਮੇਤ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਇਸ ਨੂੰ ਸੰਗਰੂਰ ਪੁਲਸ ਦੀ ਵੱਡੀ ਸਫਲਤਾ ਦੱਸਿਆ ਜਾ ਰਿਹਾ ਹੈ

ਭਾਵੇਂ ਕਿ ਖ਼ਬਰ ਵਾਲੇ ਡਾਟ ਕਾਮ ਦੀ ਟੀਮ ਪੁਲਿਸ ਜ਼ਿਲ੍ਹਾ ਸੰਗਰੂਰ ਦੇ ਅਧਿਕਾਰੀਆਂ ਤੋਂ ਲੁਟੇਰਿਆਂ ਬਾਰੇ ਹੋਰ ਜਾਣਕਾਰੀ ਇਕੱਤਰ ਕਰਨ ਲਈ ਲਗਾਤਾਰ ਸੰਪਰਕ ਬਣਾ ਰਹੀ ਹੈ ਪਰ ਮਿਲੀ ਜਾਣਕਾਰੀ ਅਨੁਸਾਰ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਲੁਟੇਰਿਆਂ ਦੀ ਗਿਣਤੀ ਛੇ ਅਤੇ ਉਨ੍ਹਾਂ ਤੋਂ ਬਰਾਮਦ ਨਕਦੀ ਤੀਹ ਲੱਖ ਰੁਪਏ ,,ਸੋਨਾ ਦੇ ਗਹਿਣੇ 20.5 ਗ੍ਰਾਮ ਤੋਂ ਇਲਾਵਾ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ ।ਇਸ ਤੋਂ ਇਲਾਵਾ ਲੁਟੇਰਿਆਂ ਤੋਂ ਕਾਰ ਦੋ ਮੋਟਰਸਾਈਕਲ ਅਤੇ ਇਕ ਸਕੂਟਰ ਬਰਾਮਦ ਵੀ ਕੀਤਾ ਹੈ ।