• Home
  • ਸੰਗਰੂਰ ਦੀ ਜੇਲ੍ਹ ਤੇ ਡੀਸੀ ਦਾ ਅਚਨਚੇਤ ਛਾਪਾ -ਤਲਾਸ਼ੀ ਮੁਹਿੰਮ ਜਾਰੀ

ਸੰਗਰੂਰ ਦੀ ਜੇਲ੍ਹ ਤੇ ਡੀਸੀ ਦਾ ਅਚਨਚੇਤ ਛਾਪਾ -ਤਲਾਸ਼ੀ ਮੁਹਿੰਮ ਜਾਰੀ

ਸੰਗਰੂਰ( ਖ਼ਬਰ ਵਾਲੇ ਬਿਊਰੋ )
ਪੰਜਾਬ ਦੀਆਂ ਜੇਲ੍ਹਾਂ ਚ ਹੋ ਰਹੇ ਨਿੱਤ ਹਾਈ ਡਰਾਮੇ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਚ ਆ ਗਈ ਹੈ ।
ਅੱਜ ਸਗਰੂਰ ਦੀ ਕੇਂਦਰੀ ਜੇਲ੍ਹ ਵਿੱਚ ਡਿਪਟੀ ਕਮਿਸ਼ਨਰ ਸਰੂਰ ਦੀ ਅਗਵਾਈ ਵਿੱਚ ਅਚਾਨਕ ਛਾਪਾ ਮਾਰਿਆ ਗਿਆ ,ਜੇਲ੍ਹ ਦੀ ਤਲਾਸ਼ੀ ਮੁਹਿੰਮ ਜਾਰੀ ਹੈ ਇਸ ਸਮੇਂ ਉਨ੍ਹਾਂ ਦੇ ਨਾਲ ਸੈਂਕੜੇ ਤੋਂ ਉੱਪਰ ਪੁਲਸ ਕਰਮਚਾਰੀ ਨਾਲ ਹਨ। ਸੂਤਰਾਂ ਅਨੁਸਾਰ ਪਤਾ ਲੱਗਾ ਸੀ ਕਿ ਸੰਗਰੂਰ ਜੇਲ੍ਹ ਵਿੱਚ ਵੀ ਕੈਦੀਆਂ ਕੋਲ ਮੋਬਾਇਲ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਮਿਲ ਸਕਦੀ ਹੈ ।
ਦੱਸਣਯੋਗ ਹੈ ਕਿ ਜੇਲ ਮੰਤਰੀ ਨੇ ਆਪਣਾ ਅਹੁਦਾ ਸੰਭਾਲਦਿਆਂ ਭਾਵੇਂ ਵੱਡੀ ਪੱਧਰ ਤੇ ਜੇਲ੍ਹਾਂ ਚ ਸੁਧਾਰ ਦੇ ਕਦਮ ਚੁੱਕੇ ਹਨ ਪਰ ਹਰ ਵਾਰ ਤਰਜੀਹਾਂ ਵਿੱਚੋਂ ਮੋਬਾਈਲ ਜਾਂ ਨਸ਼ੇ ਬਰਾਮਦ ਹੁੰਦੇ ਹਨ ।
ਦੋ ਦਿਨ ਪਹਿਲਾਂ ਜੇਲ੍ਹ ਚੋਂ ਹੀ ਮੋਬਾਈਲ ਰਾਹੀਂ ਮੁੱਖ ਮੰਤਰੀ ਨੂੰ ਦਿੱਤੀ ਕਿ ਜਾਨਵਰ ਦੀ ਧਮਕੀ ਤੋਂ ਬਾਅਦ ਵਿੱਚ ਸਰਕਾਰ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਜੇਲ੍ਹਾਂ ਦੀ ਨਜ਼ਰਸਾਨੀ ਕਰਨ ਦੇ ਆਦੇਸ਼ ਦਿੱਤੇ ਸਨ ।