• Home
  • ਸੜਕ ਹਾਦਸੇ ਵਿਚ 2 ਦੀ ਮੌਤ

ਸੜਕ ਹਾਦਸੇ ਵਿਚ 2 ਦੀ ਮੌਤ

ਦੋਰਾਹਾ - (ਖ਼ਬਰ ਵਾਲੇ ਬਿਊਰੋ) - ਨੈਸ਼ਨਲ ਹਾਈਵੇ ਉੱਤੇ ਹੋਈ ਇੱਕ ਸੜਕ ਹਾਦਸੇ ਵਿਚ ਕਾਰ ਸਵਾਰ 2 ਲੋਕਾਂ ਦੀ ਮੌਕੇ ਉੱਤੇ ਮੌਤ ਹੋ ਜਾਣ ਦੀ ਖ਼ਬਰ ਹੈ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਰਾਹਾ ਦੇ ਨੈਸ਼ਨਲ ਹਾਈਵੇ ਉੱਤੇ ਸਵੇਰੇ ਦੇ ਕਰੀਬ 6 ਵਜੇ ਮ੍ਰਿਤਕਾਂ ਗੌਰਵ ਜੈਨ ਅਤੇ ਸੁਖਵਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਆਪਣੀ ਇਨੋਵਾ ਕਾਰ ਵਿਚ ਸਵਾਰ ਹੋ ਲੁਧਿਆਣਾ ਤੋ ਖੰਨਾ ਵਾਲੀ ਸਾਈਡ ਜਾ ਰਹੇ ਸਨ।

ਇਸ ਦੌਰਾਨ ਉਨ੍ਹਾਂ ਦੀ ਇੱਕ ਜ਼ਬਰਦਸਤ ਟੱਕਰ ਇੱਕ ਟਰਾਲੇ ਨਾਲ ਹੋ ਗਈ ਅਤੇ ਇਸ ਹਾਦਸੇ ਵਿਚ ਉਕਤ ਦੋਵੇਂ ਨੌਜਵਾਨਾਂ ਦੀ ਮੌਕੇ ਉੱਤੇ ਮੌਤ ਹੋ ਗਈ। ਪੁਲਿਸ ਨੇ ਘਟਨਾ ਸਥਾਨ ਉੱਤੇ ਪਹੁੰਚ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ।