• Home
  • ਸੜਕ ਹਾਦਸੇ ਚ ਐਸ ਐਚ ਓ ਦੀ ਮੌਤ ਦੋ ਜ਼ਖ਼ਮੀ

ਸੜਕ ਹਾਦਸੇ ਚ ਐਸ ਐਚ ਓ ਦੀ ਮੌਤ ਦੋ ਜ਼ਖ਼ਮੀ

ਪਟਿਆਲਾ (ਖ਼ਬਰ ਵਾਲੇ ਬਿਊਰੋ) ਥਾਣਾ ਸਮਾਣਾ ਸਦਰ ਦੇ ਐਸਐਚਓ ਹਰਸੰਦੀਪ ਸਿੰਘ ਦੀ ਬੀਤੀ ਰਾਤ ਭਿਆਨਕ ਸੜਕ ਹਾਦਸੇ ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਐਸਐਚਓ ਹਰਸੰਦੀਪ ਸਿੰਘ ਸਮਾਣਾ ਥਾਣੇ ਵਿੱਚ ਤੈਨਾਤ ਸਨ, ਜਦੋਂ ਬੀਤੀ ਰਾਤ ਨੂੰ ਸਮਾਣਾ -ਪਾਤੜਾਂ ਰੋਡ ਤੇ ਉਹ ਆਪਣੇ ਸਾਥੀਆਂ ਸਮੇਤ ਖਾਣਾ ਖਾ ਕੇ ਔਡੀ ਕਾਰ ਵਿੱਚ ਵਾਪਸ ਆ ਰਹੇ ਸਨ ਤਾਂ ਸਾਹਮਣਿਓਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨਾਲ ਉਨ੍ਹਾਂ ਦੀ ਓਡੀ ਕਾਰ ਦੀ ਟੱਕਰ ਹੋ ਗਈ, ਜਿਸ ਵਿੱਚ ਕਾਰ ਦੇ ਪਰਖੱਚੇ ਉੱਡ ਗਏ । ਹਾਦਸੇ ਦੀ ਸੂਚਨਾ ਲੈਂਦਿਆਂ ਪੁੱਜੇ ਪੁਲਿਸ ਕਰਮਚਾਰੀਆਂ ਨੇ ਕਾਰ
ਸ਼ੀਸ਼ੇ ਤੇ ਤਾਕੀਆਂ ਤੋੜ ਕੇ ਬੁਰੀ ਤਰ੍ਹਾਂ ਫਸੇ ਐਸਐਚਓ ਨੂੰ ਗੱਡੀ ਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਦੇ ਨਾਲ ਦੋ ਹੋਰ ਵਿਅਕਤੀ ਸਨ ਜਿੰਨਾਂ ਚੋਂ ਡਾਕਟਰਾਂ ਨੇ ਐਸਐਚਓ ਹਰਸੰਦੀਪ ਸਿੰਘ ਨੂੰ ਮ੍ਰਿਤਕ ਕਰਾਰ ਕੀਤਾ ਗਿਆ ਜਦ ਕਿ ਉਨ੍ਹਾਂ ਦੇ ਨਾਲ 2 ਜਿਹੜੇ ਕਿ ਔਡੀ ਗੱਡੀ ਵਿੱਚ ਹੀ ਸਵਾਰ ਸਨ ਨੂੰ ਪਟਿਆਲਾ ਦੇ ਹਸਪਤਾਲ ਚ ਭਰਤੀ ਕਰਾਇਆ ਗਿਆ ਹੈ ।