• Home
  • ਸੜਕੀ ਆਵਾਜਾਈ ਮੰਤਰੀ ਦੀ ਪੰਜਾਬ ਨੂੰ ਆਵਾਜਾਈ ਤੂਫਾਨ ਨੇ ਰੋਕੀ- ਦੌਰਾ ਰੱਦ 

ਸੜਕੀ ਆਵਾਜਾਈ ਮੰਤਰੀ ਦੀ ਪੰਜਾਬ ਨੂੰ ਆਵਾਜਾਈ ਤੂਫਾਨ ਨੇ ਰੋਕੀ- ਦੌਰਾ ਰੱਦ 

ਚੰਡੀਗੜ੍ਹ  14ਮਈ( ਖ਼ਬਰ ਵਾਲੇ ਬਿਊਰੋ )
ਭਾਰਤ ਸਰਕਾਰ ਦੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੱਲੋਂ ਅੱਜ 14 ਮਈ ਨੂੰ ਪੰਜਾਬ ਦੀਆਂ ਦੋ ਰਾਸ਼ਟਰੀ ਪੱਧਰ ਦੀਆਂ ਸੜਕਾਂ ਜ਼ੀਰਕਪੁਰ ਤੋਂ ਬਠਿੰਡਾ ਅਤੇ ਅੰਮ੍ਰਿਤਸਰ ਸਾਹਿਬ ਤੋਂ ਬਠਿੰਡਾ ਦਾ ਰਸਮੀ ਉਦਘਾਟਨ ਕਰਨਾ ਸੀ ।
ਜਿਸ ਦੀਆਂ ਤਿਆਰੀਆਂ ਲਈ ਭਾਵੇਂ ਪੰਜਾਬ ਸਰਕਾਰ ਵੱਲੋਂ ਅਖਬਾਰਾਂ ਨੂੰ ਦੇਣ ਵਾਲੇ ਇਸ਼ਤਿਹਾਰਾਂ ਦੀ ਡਿਜ਼ਾਈਨਿੰਗ ਕਰਕੇ ਰੋਕ ਲਏ ਸਨ, ਪਰ ਫਿਰ ਵੀ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵੱਲੋਂ ਪ੍ਰੈੱਸ ਨੋਟ ਜਾਰੀ ਕਰ ਦਿੱਤਾ ਗਿਆ ਸੀ ,ਜਿਸ ਵਿੱਚ ਇਸ ਸਮਾਗਮ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੱਸੀ ਗਈ ਸੀ । ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ  ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਮੌਸਮ ਖ਼ਰਾਬ ਹੋਣ  ਕਾਰਨ ਪੰਜਾਬ ਦਾ ਦੌਰਾ ਰੱਦ ਹੋ ਗਿਆ ਹੈ । ਦੂਜੇ ਪਾਸੇ ਦੇਖਿਆ ਜਾਵੇ ਕਿ ਕੇਂਦਰੀ ਮੰਤਰੀ ਦੇ ਆਓ ਭਗਤ ਲਈ ਆਉਣ ਵਾਲਾ ਪੰਜਾਬ ਸਰਕਾਰ ਦਾ ਖਰਚਾ ਤਾਂ ਬਚ ਜਾਵੇਗਾ ।ਪਰ ਲੋਕਾਂ ਤੇ ਨਵੇਂ 8 ਟੋਲ ਪਲਾਜ਼ਿਆਂ ਦਾ  ਬੋਝ ਜ਼ਰੂਰ ਪਵੇਗਾ ।