• Home
  • ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਲੱਭਣ ਲਈ ਦੋਸ਼ੀ ਬਿੱਟੂ ਦੀ ਨਿਸ਼ਾਨਦੇਹੀ ਤੇ ਪੁਲਸ ਵੱਲੋਂ ਡਰੇਨ ਚ ਚਲਾਇਆ ਗਿਆ ਸਰਚ ਅਭਿਆਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਲੱਭਣ ਲਈ ਦੋਸ਼ੀ ਬਿੱਟੂ ਦੀ ਨਿਸ਼ਾਨਦੇਹੀ ਤੇ ਪੁਲਸ ਵੱਲੋਂ ਡਰੇਨ ਚ ਚਲਾਇਆ ਗਿਆ ਸਰਚ ਅਭਿਆਨ

ਕੋਟਕਪੂਰਾ( ਖ਼ਬਰ ਵਾਲੇ  ਬਿਊਰੋ) ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਘਟਨਾ ਵਿੱਚ ਪੰਜਾਬ ਪੁਲਿਸ ਦੀ ਸਪੈਸ਼ਲ ਟੁਕੜੀ ਸਿੱਟ ਵੱਲੋਂ ਮੁੱਖ ਦੋਸ਼ੀ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਮਹਿੰਦਰ ਪਾਲ ਬਿੱਟੂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ   ਇੱਕ ਬੀੜ ਚੋਰੀ ਕਰਕੇ ਗਾਇਬ  ਕਰਨ ਦੇ ਕੀਤੇ ਗਏ ਕਬੂਲਨਾਮੇ ਤੋਂ ਬਾਅਦ ਅੱਜ ਤੜਕਸਾਰ ਸਵੇਰੇ ਤਿੰਨ ਵਜੇ ਤੋਂ ਸਵੇਰੇ ਅੱਠ ਵਜੇ ਤੱਕ ਡੀਆਈਜੀ ਖੱਟੜਾ ਦੀ ਅਗਵਾਈ ਵਿੱਚ ਕੋਟਕਪੂਰੇ ਦੇ ਕੋਟ ਦੇਵੀ ਵਾਲਾ ਰੋਡ ਨਾਲ ਦੀ ਲੰਘਦੀ ਡਰੇਨ ਚੋਂ  ਦੋਸ਼ੀ ਮਹਿੰਦਰ ਪਾਲ ਬਿੱਟੂ ਦੀ ਨਿਸ਼ਾਨਦੇਹੀ ਤੇ ਜੇ ਸੀ ਬੀ ਮਸ਼ੀਨ ਨਾਲ ਪੁਟਾਈ ਸ਼ੁਰੂ ਕੀਤੀ ।ਇਸ ਅਪਰੇਸ਼ਨ ਵਿੱਚ ਸੈਂਕੜੇ ਪੁਲਸ ਕਰਮਚਾਰੀ ਸ਼ਾਮਲ ਸਨ,। ਜਿਨ੍ਹਾਂ ਨੇ ਪੂਰਾ ਏਰੀਆ ਸੀਲ ਕੀਤਾ ਹੈ ਸੀ ਅਤੇ ਕਿਸੇ ਨੂੰ ਵੀ ਉਸ ਇਲਾਕੇ ਵੱਲ ਜਾਣ ਨਹੀਂ ਦਿੱਤਾ ਜਾ ਰਿਹਾ ਸੀ ।ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋਈ ਬੀੜ ਬਾਰੇ ਅਜੇ ਪੁਲਿਸ ਵੱਲੋਂ ਕੋਈ ਸੂਚਨਾ ਨਹੀਂ ਦਿੱਤੀ ਗਈ ।

ਦੱਸਣਯੋਗ ਹੈ ਕਿ ਮਹਿੰਦਰਪਾਲ ਬਿੱਟੂ  ਜਿਹੜਾ ਕਿ ਡੇਰਾ ਸੱਚਾ ਸੌਦਾ 45 ਮੈਂਬਰੀ ਕਮੇਟੀ ਦਾ ਸਰਗਰਮ ਮੈਂਬਰ ਸੀ ,ਨੂੰ ਪਿਛਲੇ ਹਫਤੇ ਹਰਿਆਣਾ ਦੇ ਹਿਮਾਚਲ ਦੇ ਪਾਲਮਪੁਰ ਨੇੜੇ ਦੇ ਇੱਕ ਪਿੰਡ ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ । ਜਿੱਥੇ ਕਿ ਇਹ ਪਹਿਚਾਣ ਛੁਪਾ ਕੇ ਰਹਿ ਰਿਹਾ ਸੀ ,।ਅਤੇ ਬਾਅਦ ਵਿੱਚ ਇਸ ਦੇ ਦੱਸਣ ਮੁਤਾਬਕ ਹੋਰ ਡੇਰਾ ਸੱਚਾ ਸੌਦਾ ਦੇ ਕਾਰਕੁਨ ਜਿਹੜੇ ਉਸ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਚ ਸ਼ਾਮਲ ਸਨ  ਨੂੰ ਗ੍ਰਿਫਤਾਰ ਕੀਤਾ ਸੀ ।