• Home
  • ਸੋ ਰਹੇ ਪਰਿਵਾਰ ਉੱਤੇ ਪੈਟਰੋਲ ਪਾ ਲਾਈ ਅੱਗ, ਮਾਸੂਮ ਦੀ ਮੌਤ

ਸੋ ਰਹੇ ਪਰਿਵਾਰ ਉੱਤੇ ਪੈਟਰੋਲ ਪਾ ਲਾਈ ਅੱਗ, ਮਾਸੂਮ ਦੀ ਮੌਤ

ਟਾਂਡਾ-ਉੜਮੁੜ- ਸਥਾਨਕ ਸ਼ਹਿਰ ਦੇ ਈਸਰ ਸਿੰਘ ਕਾਲੋਨੀ 'ਚ ਇੱਕ ਦਰਿੰਦਗੀ ਭਰੀ ਘਟਨਾ ਉਸ ਸਮੇਂ ਘਟੀ ਜਦੋਂ ਰੰਜਸ਼ ਦੇ ਚੱਲਦਿਆਂ ਦੋਸ਼ੀ ਨੇ ਪੈਟਰੋਲ ਪਾ ਕੇ ਸੋ ਰਹੇ ਇੱਕ ਪਰਿਵਾਰ ਨੂੰ ਅੱਗ ਲਗਾ ਦਿੱਤੀ। ਇਸ ਹਾਦਸੇ ਵਿਚ ਸੁੱਤੇ ਪਏ ਪਰਿਵਾਰ ਦੇ ਇੱਕ ਮਾਸੂਮ ਬੱਚੇ ਹਰਮਨਪ੍ਰੀਤ ਸਿੰਘ ਦੀ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਮੌਕੇ ਉੱਤੇ ਹੀ ਮੌਤ ਹੋ ਗਈ ਹੈ। ਜਦਕਿ ਪਰਿਵਾਰ ਦੇ 5 ਹੋਰ ਮੈਂਬਰ ਗੰਭੀਰ ਝੁਲਸ ਗਏ ਹਨ। ਜਿਨ੍ਹਾਂ ਨੂੰ ਨਾਜ਼ੁਕ ਹਾਲਤ 'ਚ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।