• Home
  • ਸੋਸ਼ਲ ਮੀਡੀਆ ਤੇ ਪੋਸਟ ਦੇ ਵਾਇਰਲ ਕਾਰਨ ਨਾਨਕਸਰ ਸੰਪਰਦਾਇ ਵਲੋਂ ਐਸ. ਐਸ. ਪੀ ਦਫਤਰ ਅੱਗੇ ਰੋਸ ਪ੍ਰਦਰਸ਼ਨ

ਸੋਸ਼ਲ ਮੀਡੀਆ ਤੇ ਪੋਸਟ ਦੇ ਵਾਇਰਲ ਕਾਰਨ ਨਾਨਕਸਰ ਸੰਪਰਦਾਇ ਵਲੋਂ ਐਸ. ਐਸ. ਪੀ ਦਫਤਰ ਅੱਗੇ ਰੋਸ ਪ੍ਰਦਰਸ਼ਨ

ਜਗਰਾਓਂ, 3 ਮਈ —ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਨਾਨਕਸਰ ਸੰਪਰਦਾਇ ਨਾਲ ਸੰਬਧਤ ਬਾਬਾ ਲੱਖਾ ਸਿੰਘ ਦੀ ਫੋਟੋ ਪਾ ਕੇ ਉਸਦੇ ਨਾਲ ਇਹ ਲਿਖ ਕੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਨਾਨਕਸਰ ਵਿਖੇ ਸੰਗਤਾਂ ਦੇ ਚੜ੍ਹਾਵੇ ਨਾਲ ਖਜਾਨੇ ਭਰੇ ਪਏ ਹਨ। ਜਿਹੜੇ ਕਿਸਾਨਾਂ ਦੀ ਫਸਲ ਸੜ ਗਈ ਹੈ ਉਹ ਨਾਨਕਸਰ ਆ ਕੇ ਆਪਣਾ ਨੁਕਸਾਨ ਦੱਸ ਕੇ ਯੋਗ ਮੁਆਵਜਾ ਲੈ ਜਾਣ। ਇਸ ਪੋਸਟ ਦੇ ਵਾਇਰਲ ਹੋ ਜਾਣ ਕਾਰਨ ਪੰਜਾਬ ਭਰ ਤੋਂ ਨਾਨਕਸਰ ਵਿਖੇ ਬਿਰਾਜਮਾਨ ਮਹਾਂ ਪੁਰਸ਼ਾਂ ਨੂੰ ਮੁਆਵਜੇ ਲਈ ਫੋਨ ਆਉਣ ਲੱਗੇ ਤਾਂ ਬਾਬਾ ਲੱਖਾ ਸਿੰਘ ਵਲੋਂ ਵਿਦੇਸ਼ ਤੋਂ ਇਸ ਪੋਸਟ ਦਾ ਖੰਡਨ ਕਰ ਦਿਤਾ ਗਿਆ। ਪਰ ਇਹ ਪੋਸਟ ਲਗਾਤਾਰ ਅੱਗ ਵਾਂਗ ਫੈਲਦੀ ਹੀ ਚਲੀ ਗਈ। ਇਸਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਅਤੇ ਕੁਮੈਂਟ ਨਾਨਕਸਰ ਸੰਪਰਦਾਇ ਬਾਰੇ ਪਾਏ ਹੋਏ ਸਾਹਮਣੇ ਆਉਣ ਤੇ ਨਾਨਕਸਰ ਸੰਪਰਦਾਇ ਅਤੇ ਉਸ ਨਾਲ ਸੰਬਧਤ ਹੋਰ ਧਾਰਮਿਕ ਅਸਥਾਨਾਂ ਤੋਂ ਵੱਡੀ ਗਿਣਤੀ ਵਿਚ ਮਹਾਂ ਪੁਰਸ਼ਾਂ ਨੇ ਸੰਗਤਾਂ ਨੂੰ ਨਾਲ ਲੈ ਕੇ ਅੱਜ ਐਸ. ਐਸ. ਪੀ ਦਫਤਰ ਦੇ ਸਾਹਮਣੇ ਰੋਸ ਪ੍ਰਦਸ਼ਨ ਕਰਕੇ ਇਹ ਪੋਸਟਾਂ ਪਾਉਣ ਵਾਲੇ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰਨ ਲਈ ਕਿਹਾ ਅਤੇ ਐਸ. ਐਸ. ਪੀ ਨੂੰ ਮੰਗ ਪੱਤਰ ਦਿਤਾ।