• Home
  • ਸੇਵਾ ਮੁਕਤੀ  ਦੌਰਾਨ ਵਾਧਾ ਲੈਣ ਵਾਲਿਆਂ  ਤੇ ਸਰਕਾਰ ਦੀ ਤਲਵਾਰ ਲਟਕੀ 

ਸੇਵਾ ਮੁਕਤੀ  ਦੌਰਾਨ ਵਾਧਾ ਲੈਣ ਵਾਲਿਆਂ  ਤੇ ਸਰਕਾਰ ਦੀ ਤਲਵਾਰ ਲਟਕੀ 

ਚੰਡੀਗੜ੍ਹ  9ਮਈ (ਪਰਮਿੰਦਰ ਸਿੰਘ ਜੱਟਪੁਰੀ )
ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਅਨੁਸਾਰ ਜੋ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇਲਾਵਾ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਭੇਜਿਆ ਗਿਆ ਹੈ ।
ਪੱਤਰ ਵਿੱਚ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਇਹ ਲਿਖਿਆ ਗਿਆ ਹੈ ਕਿ ਜਿਹੜੇ  ਵੀ ਸਰਕਾਰੀ  ਅਧਿਕਾਰੀਆਂ /ਕਰਮਚਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਂਦਾ ਹੈ ਤੇ ਸਬੰਧਤ ਅਧਿਕਾਰੀ /ਕਰਮਚਾਰੀ ਦੋਸ਼ੀ ਜਾਪਦਾ ਹੈ ਜਾਂ ਫਿਰ ਇਸ ਸਬੰਧੀ ਮੁੱਢਲੀ ਅਨੁਸਾਰੀ ਅਜੇ ਪੈਂਡਿੰਗ ਵੀ ਹੋਵੇ ਉਨ੍ਹਾਂ ਨੂੰ ਸੇਵਾ ਮੁਕਤੀ  ਦੌਰਾਨ  ਵਾਲਾ ਮਿਲਣ ਵਾਲਾ ਆਪਸ਼ਨਲ ਵਾਧਾ ਨਹੀਂ ਦਿੱਤਾ ਜਾਵੇਗਾ ।
ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜਿਹੜੇ ਅਧਿਕਾਰੀ/ ਕਰਮਚਾਰੀ ਅਫ਼ਸਰ ਵਾਧੇ ਤੇ ਚੱਲ ਰਹੇ ਹਨ ,ਜੇਕਰ ਉਨ੍ਹਾਂ ਵਿਰੁੱਧ ਕੋਈ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਨ੍ਹਾਂ ਦਾ ਅਾਪਸਨਲ ਵਾਧਾ ਤੁਰੰਤ  ਮਿਤੀ ਤੋਂ ਖਤਮ ਕੀਤਾ ਜਾਵੇ ਇਸ ਪੱਤਰ ਵਿੱਚ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਇਨਬਿਨ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ ।
          ਵਿੱਤ ਵਿਭਾਗ ਦਾ ਪੱਤਰ ਦੇਖਣ ਲਈ ਇੱਥੇ ਕਲਿੱਕ ਕਰੋ