• Home
  • ਸੂਬੇ ਵਿਚ ਚਲਾਏ ਜਾ ਰਹੇ ਖਸਰਾ ਅਤੇ ਰੂਬੇਲਾ ਮੁਹਿੰਮ ਦੀ ਸਮੀਖਿਆ ਕੀਤੀ

ਸੂਬੇ ਵਿਚ ਚਲਾਏ ਜਾ ਰਹੇ ਖਸਰਾ ਅਤੇ ਰੂਬੇਲਾ ਮੁਹਿੰਮ ਦੀ ਸਮੀਖਿਆ ਕੀਤੀ

ਚੰਡੀਗੜ-(ਖਬਰ ਵਾਲੇ ਬਿਊਰੋ)- ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਰ.ਆਰ. ਜੋਵੇਲ ਨੇ ਅੱਜ ਸੂਬੇ ਦੇ ਸਾਰੇ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਸੀ.ਐਮ.ਓ. ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਵੀਡੀਓ ਕਾਨਫੈਂਸਿੰਗ ਰਾਹੀਂ ਸੂਬੇ ਵਿਚ ਚਲਾਏ ਜਾ ਰਹੇ ਖਸਰਾ ਅਤੇ ਰੂਬੇਲਾ ਮੁਹਿੰਮ ਦੀ ਸਮੀਖਿਆ ਕੀਤੀ ਅਤੇ ਮੁਹਿੰਮ ਦੇ ਤਹਿਤ ਸੌ ਫ਼ੀਸਦੀ ਬੱਚਿਆਂ ਦਾ ਟੀਕਾਕਰਣ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ 'ਤੇ ਕੌਮੀ ਸਿਹਤ ਮਿਸ਼ਨ ਦੀ ਪ੍ਰਬੰਧ ਨਿਦੇਸ਼ਕ ਅਮਨੀਤ ਪੀ. ਕੁਮਾਰ ਅਤੇ ਡਾਇਰੈਕਟਰ ਜਨਰਲ  ਡਾ. ਸਤੀਸ਼ ਅਗਰਵਾਲ ਵੀ ਮੌਜੂਦ ਸਨ। ਵਧੀਕ ਮੁੱਖ ਸਕੱਤਰ ਨੇ ਸੂਬੇ ਦੇ ਸਾਰੇ ਸੀ.ਐਮ.ਓ. ਤੇ ਪੀ.ਐਮ.ਓ. ਨੂੰ ਆਦੇਸ਼ ਦਿੱਤੇ ਕਿ ਉਹ ਸਬੰਧਿਤ ਡਿਪਟੀ ਕਮਿਸ਼ਨਰਾਂ ਦੀ ਮੰਜੂਰੀ ਤੋਂ ਬਿਨਾਂ ਆਪਣਾ ਸਟੇਸ਼ਨ ਨਾ ਛੱਡਣ। ਬਹੁਤ ਜਰੂਰੀ ਕੰਮ ਹੋਣ 'ਤੇ ਹੀ ਡਿਪਟੀ ਕਮਿਸ਼ਨਰਾਂ ਦੀ ਮੰਜੂਰੀ ਨਾਲ ਆਪਣਾ ਸਟੇਸ਼ਨ ਛੱਡ ਸਕਦੇ ਹਨ। ਉਨਾਂ ਨੇ ਕਿਹਾ ਕਿ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਡੇਂਗੂ, ਡਾਇਰਿਆ, ਮਲੇਰਿਆ, ਪੀਲੀਆ ਵਰਗੀ ਹੋਰ ਬੀਮਾਰੀਆਂ ਦੀ ਰੋਕਥਾਮ ਦੇ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਅੱਪਡੇਟ ਰਹਿਣ ਅਤੇ ਬੀਮਾਰੀਆਂ ਦੀ ਰੋਕਥਾਮ ਦੇ ਲਈ ਪੁਖਤਾ ਪ੍ਰਬੰਧ ਕਰਨ। ਇਸ ਤੋਂ ਇਲਾਵਾ, ਡਿਪਟੀ ਕਮਿਸ਼ਨ ਵੀ ਸਮੇਂ-ਸਮੇਂ 'ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਤੇ ਨਿਗਰਾਨੀ ਕਰਨ। ਉਨਾਂ ਨੇ ਕਿਹਾ ਕਿ ਖੁਦ ਸੀ.ਐਮ.ਓ. ਤੇ ਡਿਪਟੀ ਸੀ.ਐਮ.ਓ. ਹਫ਼ਤੇ ਵਿਚ ਦੋ ਦਿਨ ਓ.ਪੀ.ਡੀ. ਜਰੂਰ ਕਰਨ। ਉਨਾਂ ਨੇ ਕਿਹਾ ਕਿ ਡਿਸਪੈਂਸਰੀਆਂ ਵਿਚ ਕੰਮ ਘੱਟ ਹੋਣ ਕਾਰਣ ਉੱਥੇ ਦੇ ਤੈਨਾਤ ਡਾਕਟਰਾਂ ਦੀ ਡਿਊਟੀ ਚਾਰਟ ਬਣਾ ਕੇ ਉਨਾਂ ਨੂੰ ਨਾਗਰਿਕ ਹਸਪਤਾਲਾਂ ਵਿਚ ਲਗਾਇਆ ਜਾਵੇ ਤਾਂ ਜੋ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਹੁਈਆ ਕਰਾਈ ਜਾ ਸਕੇ।

ਇਸ ਮੁਹਿੰਮ ਦੇ ਤਹਿਤ ਸੂਬੇ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ, ਮਦਰੱਸੇ/ਪਲੇ ਸਕੂਲ ਵਿਚ ਨਰਸਰੀ ਤੋਂ 10ਵੀਂ ਕਲਾਸ ਤਕ ਦੇ ਬੱਚਿਆਂ ਨੂੰ ਵਿਸ਼ੇਸ਼ ਟੀਕਾਕਰਣ ਕੈਂਪ ਲਗਾ ਕੇ ਕਵਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸਾਰੇ ਆਂਗਨਵਾੜੀ ਕੇਂਦਰਾਂ, ਆਊਟਰੀਚ ਸ਼ੈਸ਼ਨ ਸਾਈਟਸ 'ਤੇ ਟੀਕਾਕਰਣ ਕੀਤਾ ਜਾਵੇਗਾ ਅਤੇ ਕੋਈ ਰਿਸਕ ਏਰੀਆਂ ਜਿਵੇਂ ਕਿ ਮਲਿਨ ਬਸਤੀ, ਭੱਠੇ, ਝੁੱਗੀ-ਝੌਪੜੀਆਂ ਵਿਚ ਰਹਿਣ ਵਾਲੇ ਸਾਰੇ ਬੱਚਿਆਂ ਨੂੰ ਮੋਬਾਇਲ ਟੀਮ ਰਾਹੀਂ ਵੈਕਸੀਨੇਟ ਕੀਤਾ ਜਾਵੇਗਾ। ਖਸਰਾ-ਰੂਬੇਲਾ ਵੈਕਸੀਨ ਤੋਂ ਛੱਡੇ ਹੋਏ ਸਾਰੇ ਬੱਚਿਆਂ ਨੂੰ ਕਵਰ ਕਰਦੇ ਉਨਾਂ ਨੂੰ ਵੈਕਸੀਨੇਟ ਕੀਤਾ ਜਾਵੇਗਾ। ਇਸ ਮੌਕੇ 'ਤੇ ਕੌਮੀ ਸਿਹਤ ਮਿਸ਼ਨ ਦੇ ਪ੍ਰਬੰਧ ਨਿਦੇਸ਼ਕ ਅਮਨੀਤ ਪੀ.ਕੁਮਾਰ, ਡਾਇਰੈਕਟਰ ਜਨਰਲ ਡਾ. ਸਤੀਸ਼ ਅਗਰਵਾਲ ਨੇ ਵੀ ਮੁਹਿੰਮ ਨੂੰ ਸਫ਼ਲ ਬਨਾਉਣ ਦੇ ਲਈ ਮਾਰਗਦਰਸ਼ਨ ਕੀਤਾ ਅਤੇ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।