• Home
  • ਸੂਬਾ ਸਰਕਾਰ ਤਬਾਹ ਹੋਈ 793 ਏਕੜ ਕਣਕ ਦੀ ਫਸਲ ਦਾ ਮੁਆਵਜਾ ਦੇਵੇਗੀ-ਵਿੰਨੀ ਮਹਾਜਨ

ਸੂਬਾ ਸਰਕਾਰ ਤਬਾਹ ਹੋਈ 793 ਏਕੜ ਕਣਕ ਦੀ ਫਸਲ ਦਾ ਮੁਆਵਜਾ ਦੇਵੇਗੀ-ਵਿੰਨੀ ਮਹਾਜਨ

ਚੰਡੀਗੜ•, 30 ਅਪ੍ਰੈਲ:-(ਪਰਮਿੰਦਰ ਸਿੰਘ ਜੱਟਪੁਰੀ)
ਸੂਬਾ ਸਰਕਾਰ ਉਹਨਾਂ ਕਿਸਾਨਾਂ ਨੂੰ ਮੁਆਵਜਾ ਦੇਣ ਲਈ ਵਚਨਬੱਧ ਹੈ ਜਿਹਨਾਂ ਦੀ ਕਣਕ ਦੀ ਫਸਲ ਅੱਗ ਨਾਲ ਸੜ ਚੁੱਕੀ ਹੈ। ਐਫ.ਸੀ.ਆਰ ਪੰਜਾਬ ਸ੍ਰੀਮਤੀ ਵਿੰਨੀ ਮਹਾਜਨ ਨੇ ਗੰਭੀਰਤਾ ਲੈਂਦੇ ਹੋਏ ਕਿਹਾ ਕਿ ਸੂਬੇ ਦੀਆਂ ਵੱਖ-ਵੱਖ ਥਾਵਾਂ ਉੱਤੇ ਕਣਕ ਦੀ ਫਸਲ ਦੇ ਹੋਏ ਨੁਕਸਾਨ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. (ਪੀ.ਐਸ.ਪੀ.ਸੀ.ਐਲ.) ਅਤੇ ਮਾਲ ਵਿਭਾਗ ਨੂੰ ਹੁਕਮ ਦਿੱਤਾ ਕਿ ਉਹ ਨੁਕਸਾਨ ਦਾ ਅੰਦਾਜ਼ਾ ਲਗਾ ਕੇ ਮੁਆਵਜਾ ਦੇਵੇ।

ਹਦਾਇਤਾਂ ਅਨੁਸਾਰ ਮਾਲ ਵਿਭਾਗ ਅੱਗ ਅਤੇ ਬਿਜਲੀ ਦੇ ਸਾਰਟ ਸਰਕਟ ਦੇ ਕਾਰਨ ਹੋਏ ਕਣਕ ਦੇ ਨੁਕਸਾਨ ਦਾ ਮੁਆਵਜਾ ਦੇ ਰਿਹਾ ਹੈ। ਵਿਭਾਗ ਨੇ ਮਾਨਸਾ ਤੇ ਤਰਨਤਾਰਨ ਜ਼ਿਲਿ•ਆਂ ਦੇ 220 ਕਨਾਲਾਂ ਦੇ ਲਈ 30 ਲੱਖ ਰੁਪਏ ਦੇ ਮੁਆਵਜੇ ਨੂੰ ਮੰਨਜੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ 15 ਜ਼ਿਲਿ•ਆਂ ਵਿਚ 550 ਏਕੜ ਜਮੀਨ ਨੂੰ ਹੋਏ ਨੁਕਸਾਨ  ਦੇ ਮਾਮਲੇ ਦੀ ਕਾਰਵਾਈ ਚੱਲ ਰਹੀ ਹੈ। ਜਿਸ ਵਿਚ 46 ਲੱਖ ਰੁਪਏ ਦੀ ਰਾਸ਼ੀ ਤੋਂ ਵੱਧ ਦੀ ਮੰਨਜੂਰੀ ਸ਼ਾਮਲ ਹੈ। ਉਹਨਾਂ ਅੱਗੇ  ਦੱਸਿਆ ਕਿ ਅਣਜਾਣ ਕਾਰਨਾਂ ਤੋਂ ਹੋਣ ਵਾਲੀ ਅੱਗ ਦੇ ਕਾਰਨ ਫਸਲ ਨੂੰ ਨੁਕਸਾਨ ਦੇ ਮਾਮਲੇ 'ਚ 8000 ਰੁਪਏ ਪ੍ਰਤੀ ਏਕੜ ਦਾ ਮੁਆਵਜਾ ਦਿੱਤਾ ਜਾਂਦਾ ਹੈ।

ਐਫ.ਸੀ.ਆਰ ਨੇ ਡਿਪਟੀ ਕਮਿਸ਼ਨਰਾਂ ਨੂੰ ਉਹਨਾਂ ਖੇਤਰਾਂ ਦਾ ਜਾਂਚ ਕਰਨ ਲਈ ਕਿਹਾ ਹੈ ਜਿਥੇ ਕਣਕ ਦੀ  ਫਸਲ ਦੇ  ਨੁਕਸਾਨ ਦੀਆਂ ਰਿਪੋਰਟਾਂ ਮਿਲੀਆਂ ਹਨ ਤਾਂ ਜੋ ਬਾਕੀ ਰਹਿੰਦੇ ਮਾਮਲਿਆਂ ਵਿਚ ਮੁਆਵਜੇ ਦੀ ਵੰਡ ਛੇਤੀ ਤੋਂ ਛੇਤੀ ਕੀਤੀ ਜਾ ਸਕੇ। ਉਹਨਾਂ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਅੱਗ ਦੇ ਕਾਰਨ ਹੋਏ ਨੁਕਸਾਨ ਨੂੰ ਸਹਿਣ ਵਾਲੇ ਕਿਸਾਨਾਂ ਨੂੰ ਮੁਆਵਜਾ ਦੇਣ ਦੇ ਲਈ ਵਚਨਬੱਧ ਹੈ।

ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਸਕੱਤਰ ਸ੍ਰੀ ਏ.ਵੇਨੂੰ ਪ੍ਰਸ਼ਾਦ ਜਿਹਨਾਂ ਕੋਲ ਪਾਵਰਕਾਮ ਦੇ ਚੇਅਰਮੈਨ ਕਮ ਐਮ.ਡੀ ਦਾ ਚਾਰਜ ਵੀ ਹੈ, ਨੇ ਦੱਸਿਆ ਕਿ  ਪਾਵਰਕਾਮ ਸਾਰਟ ਸਰਕਟ ਅਤੇ ਸਪਾਰਕਿੰਗ ਦੇ ਕਾਰਨ ਫਸਲਾਂ ਦੇ ਨੁਕਸਾਨ ਦਾ ਮੁਆਵਜਾ ਦਿੰਦਾ ਹੈ। ਉਹਨਾਂ ਅੱਗੇ ਕਿਹਾ ਕਿ ਜਿਥੇ ਫਸਲਾਂ ਦਾ ਨੁਕਸਾਨ 75 ਫੀਸਦੀ ਤੋਂ ਜਿਆਦਾ ਹੈ ਉਥੇ ਮੁਅਵਜੇ ਦੀ ਦਰ 8000 ਰੁਪਏ ਪ੍ਰਤੀ ਏਕੜ, ਜਿਥੇ 50 ਫੀਸਦੀ ਤੋਂ ਜਿਆਦਾ ਪਰ 75 ਫੀਸਦੀ ਤੋਂ ਜਿਆਦਾ ਨਾ ਹੋਵੇ ਉਥੇ 4800 ਰੁਪਏ ਪ੍ਰਤੀ ਏਕੜ, ਜਿਥੇ ਨੁਕਸਾਨ 25 ਫੀਸਦੀ ਤੋਂ ਜਿਆਦਾ ਪਰ 50 ਫੀਸਦੀ ਤੋਂ ਜਿਆਦਾ ਨਹੀਂ ਹੈ ਉਥੇ 3200 ਰੁਪਏ ਪ੍ਰਤੀ ਏਕੜ ਹੈ।

ਖੇਤਰੀ ਦਫਤਰਾਂ ਤੋਂ 27 ਅਪ੍ਰੈਲ 2018 ਤੱਕ ਰਿਪੋਰਟਾਂ ਦੇ ਅਨੁਸਾਰ ਮੁਆਵਜੇ ਦਾ ਭੁਗਤਾਨ ਪਾਵਰਕਾਮ ਵੱਲੋਂ 243 ਏਕੜ ਲਈ ਕੀਤਾ ਜਾਣਾ ਹੈ ਜੋ 19.44 ਲੱਖ ਰੁਪਏ ਬਣਦਾ ਹੈ। ਇਸ ਰਾਸ਼ੀ ਦੀ ਮੰਨਜੂਰੀ ਹੋ ਚੁੱਕੀ ਹੈ ਅਤੇ ਮੁਆਵਜਾ ਦੇਣ ਦਾ ਕੰਮ ਜਾਰੀ ਹੈ।