• Home
  • ਸੁੱਤੀ ਪਈ ਦੀ ਭੈਣੋ ਨੀ,ਮੇਰੀ ਬੇਸਰ  ਹਿੱਲੀ ।ਭੈਣੋ ਦਿਓ ਵਧਾਈਆਂ ਨੀ,ਸਿੰਘਾਂ ਦਿੱਲੀ ਮੱਲੀ ।

ਸੁੱਤੀ ਪਈ ਦੀ ਭੈਣੋ ਨੀ,ਮੇਰੀ ਬੇਸਰ  ਹਿੱਲੀ ।ਭੈਣੋ ਦਿਓ ਵਧਾਈਆਂ ਨੀ,ਸਿੰਘਾਂ ਦਿੱਲੀ ਮੱਲੀ ।

      ਸਿੱਖ ਫ਼ੌਜਾਂ ਨੇ 11 ਮਾਰਚ1783
ਨੂੰ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ
ਸ. ਬਘੇਲ ਸਿੰਘ, ਸ. ਤਾਰਾ ਸਿੰਘ ਘੇਬਾ
ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਮਹਾਂ
ਸਿੰਘ ਸ਼ੁੱਕਰਚੱਕੀਆ, ਸ. ਖੁਸ਼ਹਾਲ ਸਿੰਘ
ਸ. ਕਰਮ ਸਿੰਘ, ਸ. ਭਾਗ ਸਿੰਘ , ਸ.
ਸਾਹਿਬ ਸਿੰਘ, ਸ. ਸ਼ੇਰ ਸਿੰਘ ਬੂੜੀਆ
ਸ. ਗੁਰਦਿਤ ਸਿੰਘ ਲਾਡੋਵਾਲੀਆ, ਸ.
ਕਰਮ ਸਿੰਘ ਸ਼ਾਹਬਾਦ, ਸ. ਗੁਰਬਖਸ਼
ਸਿੰਘ ਅੰਬਾਲਾ ਜੋ ਮਜਨੂੰ ਟਿਲੇ ਇਕੱਠੇ
ਹੋਏ ਸਨ , ਇੰਨ੍ਹਾਂ ਜਥੇਦਾਰਾਂ ਦੀ ਕਮਾਂਡ
ਹੇਠਾਂ ਦਿੱਲੀ ਤੇ ਹਮਲਾ ਕੀਤਾ। ਬਾਦਸ਼ਾਹ
ਦੇ ਦਰਬਾਰੀ ਆਪਣੇ ਜ਼ਨਾਨਖ਼ਾਨਿਆਂ
ਵਿੱਚ ਵੜ੍ਹ ਗਏ । ਸਿੰਘਾਂ ਨੇ ਲਾਲ ਕਿਲ੍ਹੇ
'ਤੇ ਕਬਜ਼ਾ ਕਰ ਲਿਆ ਅਤੇ ਖਾਲਸਾਈ
ਨਿਸ਼ਾਨ ਦਿੱਲੀ ਦੇ ਲਾਲ ਕਿਲ੍ਹੇ 'ਤੇ ਝੁੱਲਾ
ਦਿੱਤਾ । ਮੁਗ਼ਲ ਬਾਦਸ਼ਾਹ ਜਿਸ ਥਾਂ ਬੈਠ
ਕੇ ਦਰਬਾਰ ਲਗਾਇਆ ਕਰਦਾ ਸੀ ,ਉਸ
ਥਾਂ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ
ਸ. ਬਘੇਲ ਸਿੰਘ , ਸਰਦਾਰ ਜੱਸਾ ਸਿੰਘ
ਰਾਮਗੜ੍ਹੀਆ ਆਦਿ ਪੰਜ ਸਿੱਖ ਜਰਨੈਲਾਂ
ਨੂੰ ਬਠਾਇਆ ਗਿਆ । ਸਿੱਖ ਜਰਨੈਲ
ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ
ਬਾਦਸ਼ਾਹ ਐਲਾਨਣਾਂ ਚਾਹੁੰਦੇ ਸਨ , ਪਰ
ਜੱਸਾ ਸਿੰਘ ਰਾਮਗੜ੍ਹੀਆ ਨੂੰ ਇਹ ਪ੍ਵਵਾਨ
ਨਹੀਂ ਸੀ । ਜਦ ਇਸ ਗੱਲ ਦਾ ਜਥੇਦਾਰ
ਜੱਸਾ ਸਿੰਘ ਆਹਲੂਵਾਲੀਆ ਨੂੰ ਪਤਾ
ਲੱਗਿਆ ਤਾਂ ਉਸੇ ਸਮੇਂ ਦਿੱਲੀ ਤਖ਼ਤ ਤੋਂ
ਹੇਠਾਂ ਆ ਗਏ ਅਤੇ ਕਿਹਾ ਕਿ ' ਪੰਥ ਨੇ
ਜੋ ਤਖ਼ਤ ਦੀ ਸੇਵਾ ਮੈਨੂੰ ਬਖਸ਼ੀ ਹੈ,ਉਸ
ਦੇ ਸਾਹਮਣੇ ਇਹ ਤਖ਼ਤ ਤੁੱਛ ਨਹੀਂ ਹੈ।'
ਜਥੇਦਾਰ ਜੱਸਾ ਸਿੰਘ ਆਹਲੂਵਾਲੀਆ
ਬਹੁਤ ਸਿਆਣੇ, ਸਮਝਦਾਰ,ਦੂਰਅੰਦੇਸ਼ੀ
ਜਥੇਦਾਰ ਸਨ । ਅੱਜ ਵੀ ਸਿੱਖ ਕੌਮ ਨੂੰ
ਜਥੇਦਾਰ ਜੱਸਾ ਸਿੰਘ ਆਹਲੂਵਾਲੀਆ,
ਜਥੇਦਾਰ ਬਘੇਲ ਸਿੰਘ ਵਰਗੇ ਜਥੇਦਾਰ
ਦੀ ਲੋੜ ਹੈ। ਕਾਂਸ ! ਅੱਜ ਦੇ ਜਥੇਦਾਰ
ਉਨ੍ਹਾਂ ਵਰਗੇ 1% ਵੀ ਹੁੰਦੇ ਤਾਂ ਵੀ ਕੌਮ
ਦਾ ਭਲਾ ਹੋ ਸਕਦਾ ਸੀ ।
ਵਲੋਂ - ਹਰਵਿੰਦਰ ਸਿੰਘ ਖਾਲਸਾ
।              ਬਠਿੰਡਾ ।
         98155 - 33725