• Home
  • ਸੁਸ਼ਮਾ ਸਵਰਾਜ ਦਾ ਜਹਾਜ਼ ਗਾਇਬ ਹੋਣ ਨਾਲ ਮਚਿਆ ਹੜਕੰਪ

ਸੁਸ਼ਮਾ ਸਵਰਾਜ ਦਾ ਜਹਾਜ਼ ਗਾਇਬ ਹੋਣ ਨਾਲ ਮਚਿਆ ਹੜਕੰਪ

ਦਿੱਲੀ (ਖ਼ਬਰ ਵਾਲੇ ਬਿਊਰੋ )
ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਜਹਾਜ਼ ਰਡਾਰ ਤੋਂ ਕਾਫ਼ੀ ਸਮਾ ਗਾਇਬ ਹੋਣ ਕਾਰਨ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਚ ਹੜਕੰਪ ਮੱਚ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਸੂਤਰਾਂ ਮੁਤਾਬਕ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਨਵੀਂ ਦਿੱਲੀ ਤੋਂ ਚੱਲੀ ਸੀ ਜੋ ਕਿ ਤ੍ਰਿਵੇਂਦਰਮ ਦੇ ਹਵਾਈ ਅੱਡੇ ਤੋਂ ਹਵਾਈ ਸੈਨਾ ਦੇ ਵਿਸ਼ੇਸ਼ ਜਹਾਜ਼ ਚ ਬੈਠ ਕੇ ਜਦੋਂ ਉਹ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਈ ਤਾਂ ਮਰੀਸ਼੍ਸ ਤੋਂ ਉੱਡਦਿਆਂ ਹੀ ਜਹਾਜ਼ ਦਾ ਉੱਥੋਂ ਦੇ ਏਅਰਪੋਰਟ ਤੋਂ ਰਡਾਰ ਨਾਲ ਸੰਪਰਕ ਟੁੱਟ ਗਿਆ ,ਜਿਸ ਕਾਰਨ ਏ ਟੀ ਸੀ ਦੀ ਤਰਫ਼ ਤੋਂ ਬਹੁਤ ਕੋਸ਼ਿਸ ਕੀਤੀ ਗਈ ਤੇ ਅਖੀਰ ਹਵਾਈ ਟ੍ਰੈਫਿਕ ਕੰਟਰੋਲ ਵੱਲੋਂ ਹਵਾਈ ਅਥਾਰਟੀ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ । ਅਖੀਰ ਪੰਦਰਾ ਮਿੰਟ ਬਾਅਦ ਦੁਬਾਰਾ ਜਦੋਂ ਰਡਾਰ ਨੇ ਜਹਾਜ਼ ਦੀ ਖੋਜ ਕੀਤੀ ਤਾਂ ਉਸ ਸਮੇਂ ਸੁਰੱਖਿਆ ਏਜੰਸੀਆਂ ਨੇ ਸੁੱਖ ਦਾ ਸਾਹ ਲਿਆ ।ਇਸ ਸਮੇਂ ਸੁਸ਼ਮਾ ਸਵਰਾਜ ਨਾਲ ਵਿਦੇਸ਼ ਮੰਤਰਾਲੇ ਦੇ ਕਈ ਅਧਿਕਾਰੀ ਨਾਲ ਸਨ ।