• Home
  • ਸ਼ਾਹਕੋਟ ਜ਼ਿਮਨੀ ਚੋਣ-ਸੁਲੱਖਣ ਸਿੰਘ ਨੂੰ ਸਾਂਝਾ ਉਮੀਦਵਾਰ ਕੀਤਾ ਐਲਾਨ

ਸ਼ਾਹਕੋਟ ਜ਼ਿਮਨੀ ਚੋਣ-ਸੁਲੱਖਣ ਸਿੰਘ ਨੂੰ ਸਾਂਝਾ ਉਮੀਦਵਾਰ ਕੀਤਾ ਐਲਾਨ

ਸ਼ਾਹਕੋਟ- ਸ਼ਾਹਕੋਟ ਜ਼ਿਮਨੀ ਚੋਣ ਲਈ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਅਕਾਲੀ ਦਲ(ਅੰਮ੍ਰਿਤਸਰ) ਨੇ ਬਹੁਜਨ ਮੁਕਤੀ ਪਾਰਟੀ ਨਾਲ ਸਮਝੌਤਾ ਕੀਤਾ ਹੈ। ਦੋਹਾਂ ਪਾਰਟੀਆਂ ਨੇ ਸ਼ਾਹਕੋਟ ਦੇ ਹੀ ਰਹਿਣ ਵਾਲੇ ਸੁਲੱਖਣ ਸਿੰਘ ਨੂੰ ਸਾਂਝਾ ਉਮੀਦਵਾਰ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਪਾਰਟੀ ਰੇਤ-ਬਜਰੀ ਮਾਫ਼ੀਆ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਚੋਣ ਲੜੇਗੀ। ਮਾਨ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ‘ਤੇ ਦਬਾਅ ਵਿੱਚ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਨਾ ਚਾਹੁੰਦੀ ਹੈ।

[caption id="attachment_5266" align="aligncenter" width="300"] July-23,2013-SRINAGAR :Simranjit Singh Mann President Shiromani Akali Dal Amritsar along with his senior party leaders addressing a press conference in Srinagar on Tuesday. Photo/ Mohd Amin War[/caption]

ਇਸੇ ਲਈ ਸਿਲੇਬਸ ਵਿੱਚ ਹੇਰ-ਫੇਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਸਿਲੇਬਸ ਵਿੱਚ ਕੁੱਝ ਬਦਲਾਅ ਕੀਤੇ ਗਏ ਸਨ ਅਸੀਂ ਉਸ ਦਾ ਡਟ ਕੇ ਵਿਰੋਧ ਕੀਤਾ ਸੀ। ਦਿੱਲੀ ਦੇ ਦਿਆਲ ਸਿੰਘ ਮਜੀਠੀਆ ਈਵਨਿੰਗ ਕਾਲਜ ਦੇ ਨਾਂ ਬਦਲਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਗ਼ਲਤ ਹੈ। ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ਉਹੀ ਰਹਿਣਾ ਚਾਹੀਦਾ ਹੈ।