• Home
  • ਸੁਰੇਸ਼ ਕੁਮਾਰ ਦਾ ਪੱਖ ਰੱਖਣ ਲਈ ਹਾਈ ਕੋਰਟ ਪੁੱਜੇ ਪੀ.ਚਿਦੰਬਰਮ

ਸੁਰੇਸ਼ ਕੁਮਾਰ ਦਾ ਪੱਖ ਰੱਖਣ ਲਈ ਹਾਈ ਕੋਰਟ ਪੁੱਜੇ ਪੀ.ਚਿਦੰਬਰਮ

ਚੰਡੀਗੜ੍ਹ- ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਪ੍ਰਿੰਸੀਪਲ ਸੈਕਰੇਟਰੀ ਸੁਰੇਸ਼ ਕੁਮਾਰ ਦੇ ਕੇਸ ਦੀ ਸੁਣਵਾਈ ਕੀਤੀ ਜਾਵੇਗੀ। ਇਸ ਦੌਰਾਨ ਹਾਈਕੋਰਟ ਵਿਚ ਸੁਰੇਸ਼ ਕੁਮਾਰ ਦਾ ਪੱਖ ਰੱਖਣ ਲਈ ਵਿਸ਼ੇਸ਼ ਤੌਰ ਉੱਤੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਦਿੱਲੀ ਤੋਂ ਚੰਡੀਗੜ੍ਹ ਆਏ। ਜ਼ਿਕਰਯੋਗ ਹੈ ਕਿ ਪਿਛਲੀ ਤਾਰੀਖ਼ ਉੱਤੇ ਪੀ. ਚਿਦੰਬਰਮ ਦੇ ਨਾ ਪਹੁੰਚਣ ਉੱਤੇ ਕੇਸ 16 ਮਈ ਲਈ ਮੁਲਤਵੀ ਕਰ ਦਿੱਤਾ ਸੀ । ਰਿਟਾ. ਆਈਏਐਸ ਆਫਿਸਰ ਨੂੰ ਗੈਰ ਸੰਵਿਧਾਨਿਕ ਤਰੀਕੇ ਨਾਲ ਪਬਲਿਕ ਪੋਸਟ ਉੱਤੇ ਕਿਉਂ ਤੈਨਾਤ ਕੀਤਾ ਗਿਆ ਹੈ ਇਸ ਉੱਪਰ ਪੰਜਾਬ ਸਰਕਾਰ ਆਪਣਾ ਪੱਖ ਰੱਖੇਗੀ।