• Home
  • ਸੁਪਰੀਮ ਕੋਰਟ ਫਲੋਰ ਟੈਸਟ ਕਰਾਉਣ ਦਾ ਦਿੱਤਾ ਪ੍ਰਸਤਾਵ, ਕਾਂਗਰਸ ਤਿਆਰ

ਸੁਪਰੀਮ ਕੋਰਟ ਫਲੋਰ ਟੈਸਟ ਕਰਾਉਣ ਦਾ ਦਿੱਤਾ ਪ੍ਰਸਤਾਵ, ਕਾਂਗਰਸ ਤਿਆਰ

ਨਵੀਂ ਦਿੱਲੀ- (ਖ਼ਬਰ ਵਾਲੇ ਬਿਊਰੋ) ਸੁਪਰੀਮ ਕੋਰਟ ਨੇ ਸ਼ਨੀਵਾਰ ਨੂੰ ਕਰਨਾਟਕ 'ਚ ਫਲੋਰ ਟੈਸਟ ਕਰਾਉਣ ਦਾ ਪ੍ਰਸਤਾਵ ਦਿੱਤਾ। ਜਿਸ ਉੱਪਰ ਕਾਂਗਰਸ ਤਿਆਰ ਹੋ ਗਈ ਹੈ। ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਅਸੀਂ ਕੇਸ ਉੱਤੇ ਬਹਿਸ ਕਰਦੇ ਹਾਂ ਤਾਂ ਬਹੁਤ ਦੇਰੀ ਹੋ ਜਾਵੇਗੀ । ਇਸ ਲਈ ਜਲਦ ਬਹੁਮਤ ਪ੍ਰੀਖਿਆ ਵਿਵਹਾਰਿਕ ਇੱਕ ਸਮਾਧਾਨ ਹੈ । ਦੂਜੇ ਪਾਸੇ ਸਿੰਘਵੀ ਨੇ ਕਿਹਾ ਕਿ ਉਹ ਸ਼ਨੀਵਾਰ ਨੂੰ ਫਲੋਰ ਟੈਸਟ ਲਈ ਤਿਆਰ ਹਨ। ਹਾਈ ਕੋਰਟ ਨੇ ਭਰੋਸਾ ਦਿੱਤਾ ਕਿ ਸਾਰੇ ਵਿਧਾਇਕਾਂ ਨੂੰ ਸੁਰੱਖਿਆ ਦਿੱਤੀ ਜਾਵੇਗੀ ।