• Home
  • ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ ਕੀਤਾ ਬਰੀ

ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ ਕੀਤਾ ਬਰੀ

ਚੰਡੀਗੜ੍ਹ 15 ਮਈ (ਪਰਮਿੰਦਰ ਸਿੰਘ ਜੱਟਪੁਰੀ )

ਅੱਜ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ 30 ਸਾਲ ਪੁਰਾਣੇ ਰੋਡ ਰੇਜ਼ ਮਾਮਲੇ ‘ਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਬਰੀ ਕਰ ਦਿੱਤਾ ਹੈ।
ਕੀ ਸੀ ਮਾਮਲਾ - 1988 ‘ਚ ਪਟਿਆਲਾ ‘ਚ ਰੋਡ ਰੇਜ਼ ਦੇ ਦੌਰਾਨ ਸਿੱਧੂ ਨਾਲ ਝਗੜੇ ਤੋਂ ਬਾਅਦ ਗੁਰਮਾਨ ਸਿੰਘ ਦੀ ਮੌਤ ਦੇ ਮਾਮਲੇ 2006 ‘ਚ ਹਾਈਕੋਰਟ ਤੋਂ ਸਿੱਧੂ ਤੇ ਹੋਰ ਮੁਲਜ਼ਮ ਰੁਪਿੰਦਰ ਸਿੱਧੂ ਨੂੰ ਤਿੰਨ ਸਾਲ ਦੀ ਸਜ਼ਾ ਮਿਲੀ ਸੀ। ਇਸ ਦੇ ਖਿਲਾਫ ਸਿੱਧੂ ਨੇ ਸੁਪਰੀਮ ਕੋਰਟ ‘ਚ ਅਪੀਲ ਕੀਤੀ ਸੀ। ਸੁਪਰੀਮ ਕੋਰਟ ‘ਚ 2007 ‘ਚ ਦੋਵਾਂ ਨੂੰ ਦੋਸ਼ੀ ਠਹਿਰਾਉਣ ਦੇ ਫੈਸਲੇ ‘ਤੇ ਰੋਕ ਲੱਗ ਗਈ ਸੀ। ਜਿਸ ਤੋਂ ਸਿੱਧੂ ਅੰਮ੍ਰਿਤਸਰ ਚੋਣ ਲੜ ਸਕੇ ਸਨ। ਹਾਲਾਂਕਿ ਇਸ ‘ਚ ਪਹਿਲਾਂ 1999 ‘ਚ ਟ੍ਰਾਇਲ ਕੋਰਟ ‘ਚ ਸਿੱਧੂ ਸਮੇਤ ਦੋਵੇਂ ਮੁਲਜ਼ਮ ਬਰੀ ਹੋ ਗਏ ਸਨ।