• Home
  • ਸੁਪਰੀਮ ਕੋਰਟ ਤੋਂ ਬਰੀ ਹੋਣ ਉਪਰੰਤ ਸਿੱਧੂ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਸੁਪਰੀਮ ਕੋਰਟ ਤੋਂ ਬਰੀ ਹੋਣ ਉਪਰੰਤ ਸਿੱਧੂ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਈ -(ਖ਼ਬਰ ਵਾਲੇ ਬਿਊਰੋ )
ਅੱਜ ਸ: ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਸੁਪਰੀਮ ਕੋਰਟ ਤੋਂ ਬਰੀ ਹੋਣ ਉਪਰੰਤ  ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ।  ਉੱਥੇ ਉਨ•ਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵੀ ਕੀਤੀ ਅਤੇ ਇਲਾਹੀ ਬਾਣੀ ਦਾ ਆਨੰਦ ਮਾਣਿਆ।
 ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਸ੍ਰ ਸਿੱਧੂ  ਨੇ ਕਿਹਾ ਕਿ ਦੇਸ਼ ਭਰ ਦੇ ਲੋਕਾਂ ਨੇ ਮੇਰੇ ਲਈ ਜੋ ਦੁਆਵਾਂ ਕੀਤੀਆਂ ਸਨ ਮੈਂ ਉਨ•ਾਂ ਸਭ ਦਾ ਬਹੁਤ ਅਭਾਰੀ ਹਾਂ। ਉਨ•ਾਂ ਕਿਹਾ ਕਿ ਮੈਂ ਕਿਸੇ ਦਾ ਵੀ ਵਿਸ਼ਵਾਸ਼ ਟੁੱਟਣ ਨਹੀਂ ਦੇਣਾ ਅਤੇ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਾਂਗਾ। ਉਨ•ਾਂ ਕਿਹਾ ਕਿ ਪ੍ਰਮਾਤਮਾ ਮੇਰੇ ਅੰਗ ਸੰਗ ਸਹਾਈ ਹੈ ਮੈਂ ਹੁਣ ਹੋਰ ਮਜਬੂਤ ਹੋ ਕੇ ਪੰਜਾਬ ਦਾ ਵਿਕਾਸ ਕਰਾਂਗਾ। ਸ੍ਰ ਸਿੱਧੂ ਨੇ ਕਿਹਾ ਕਿ ਮੈਂ ਅੱਜ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਨ ਆਇਆ ਹਾਂ। ਉਨ•ਾਂ ਕਿਹਾ ਕਿ ਉਹ ਪੰਜਾਬ ਦੀ ਜਵਾਨੀ ਅਤੇ ਕਿਰਸਾਨੀ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਨਗੇ।
 
 ਸ੍ਰ ਸਿੱਧੂ ਨੇ ਕਿਹਾ ਕਿ ਉਨ•ਾਂ ਦਾ ਮੁੱਖ ਮਕਸਦ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਅਤੇ ਕਿਸੇ ਵੀ ਨਸ਼ਾ  ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਬਿਆਸ ਦਰਿਆ ਵਿੱਚ ਜਹਿਰੀਲਾ ਪਾਣੀ ਮਿਲਣ ਦੇ ਸਬੰਧ ਵਿੱਚ ਪ੍ਰੈਸ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।