• Home
  • ਸੁਖਬੀਰ ਦੀ ਸਿੱਖ ਔਰਤਾਂ ਨੂੰ ਹੈਲਮਟ ਤੋਂ ਛੋਟ ਬਾਰੇ ਬੇਨਤੀ ਨੂੰ ਰਾਜਪਾਲ ਵੱਲੋਂ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ

ਸੁਖਬੀਰ ਦੀ ਸਿੱਖ ਔਰਤਾਂ ਨੂੰ ਹੈਲਮਟ ਤੋਂ ਛੋਟ ਬਾਰੇ ਬੇਨਤੀ ਨੂੰ ਰਾਜਪਾਲ ਵੱਲੋਂ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ

ਚੰਡੀਗੜ-:ਪੰਜਾਬ ਦੇ ਰਾਜਪਾਲ ਨੇ ਅੱਜ ਅਕਾਲੀ-ਭਾਜਪਾ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਿੱਖ ਔਰਤਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਦਿਵਾਉਣ ਦੇ ਮੁੱਦੇ ਬਾਰੇ ਹਮਦਰਦੀ ਨਾਲ ਵਿਚਾਰ ਕਰਨਗੇ। ਵਫ਼ਦ ਵੱਲੋਂ ਇਸ ਸੰਬੰਧ ਵਿਚ ਰਾਜਪਾਲ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕੀਤੀ ਗਈ ਸੀ।
ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵੇਂ ਪਾਰਟੀਆਂ ਦੇ ਪ੍ਰਧਾਨਾਂ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸ੍ਰੀ ਸ਼ਵੇਤ ਮਲਿਕ ਦੀ ਅਗਵਾਈ ਵਿਚ ਵਫ਼ਦ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਸਿੱਖ ਭਾਈਚਾਰੇ ਦੇ ਉਹਨਾਂ ਸੰਵੇਦਨਸ਼ੀਲ ਮੁੱਦਿਆਂ ਬਾਰੇ ਜਾਣੂ ਕਰਵਾਇਆ, ਜਿਹਨਾਂ ਨੂੰ ਲੈ ਕੇ ਸਿੱਖਾਂ ਦੇ ਮਨਾਂ ਵਿਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ।
ਰਾਜਪਾਲ ਨਾਲ ਮੀਟਿੰਗ ਦੌਰਾਨ ਸਿੱਖ ਔਰਤਾਂ ਸਮੇਤ ਔਰਤਾਂ ਵੱਲੋਂ ਲਾਜ਼ਮੀ ਹੈਲਮਟ ਪਹਿਨੇ ਜਾਣ ਦਾ ਮੁੱਦਾ ਸ਼੍ਰੋਮਣੀ ਅਕਾਲੀ ਦਲ (ਚੰਡੀਗੜ•) ਦੇ ਪ੍ਰਧਾਨ ਸਰਦਾਰ ਹਰਦੀਪ ਸਿੰਘ ਅਤੇ ਅਕਾਲੀ ਦਲ ਦੇ ਤਰਜਮਾਨ ਸਰਦਾਰ ਚਰਨਜੀਤ ਸਿੰਘ ਵਿੱਲੀ ਨੇ ਉਠਾਇਆ। ਇਸ ਮੌਕੇ ਸਰਦਾਰ ਬਾਦਲ ਨੇ ਰਾਜਪਾਲ ਨੂੰ ਦੱਸਿਆ ਕਿ ਸਿੱਖ ਰਹਿਤ ਮਰਿਆਦਾ ਮੁਤਾਬਿਕ ਕਿਸੇ ਵੀ ਸਿੱਖ ਲਈ ਹੈਲਮਟ ਜਾਂ ਟੋਪੀ ਪਹਿਨਣ ਦੀ ਮਨਾਹੀ ਹੈ। ਇਹ ਰਹਿਤ ਮਰਿਆਦਾ ਬਿਨਾਂ ਲਿੰਗਕ ਭੇਦਭਾਵ ਦੇ ਸਾਰੇ ਸਿੱਖਾਂ ਉੱਤੇ ਲਾਗੂ ਹੁੰਦੀ ਹੈ। ਸਿੱਟੇ ਵਜੋਂ ਸਿੱਖ ਔਰਤਾਂ ਨੂੰ ਸੁਰੱਖਿਆ ਲਈ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਗਈ ਸੀ। ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਸਿਰਫ ਭਾਰਤ ਵਿਚ ਹੀ ਨਹੀਂ , ਸਗੋਂ ਕਈ ਬਾਹਰਲੇ ਮੁਲਕਾਂ ਵਿਚ ਵੀ ਸਰਕਾਰਾਂ ਨੇ ਸਿੱਖ ਪੁਰਸ਼ਾਂ ਅਤੇ ਔਰਤਾਂ ਨੂੰ ਸਿੱਖ ਰਹਿਤ ਮਰਿਆਦਾ ਨਾਲ ਜੁੜੇ ਮੁੱਦਿਆਂ ਉੱਤੇ ਅਜਿਹੀਆਂ ਛੋਟਾਂ ਦਿੱਤੀਆਂ ਹਨ। ਇਹ ਸਭ ਕਿਸੇ ਨੂੰ ਜ਼ਮੀਰ ਦੀ ਆਜ਼ਾਦੀ ਅਤੇ ਆਪਣੇ ਧਰਮ ਦੀ ਪਾਲਣਾ ਕਰਨ ਦੇ ਅਧਿਕਾਰ ਦੇ ਸਤਿਕਾਰ ਵਜੋਂ ਕੀਤਾ ਜਾਂਦਾ ਹੈ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਭਾਰਤੀ ਫੌਜ ਵਿਚ ਆਪਣੀ ਮਾਂ ਭੂਮੀ ਦੀ ਰਾਖੀ ਕਰਦਿਆਂ ਹਰ ਵੇਲੇ ਜਾਨ ਨੂੰ ਖਤਰੇ ਵਿਚ ਪਾਉਂਦੇ ਸਿੱਖ ਸਿਪਾਹੀ ਅਤੇ ਅਫਸਰ ਸਿੱਖ ਧਰਮ ਦੀ ਰਹਿਤ ਮਰਿਆਦਾ ਦੀ ਪਾਲਣਾ ਕਰਨ ਨੂੰ ਤਰਜੀਹ ਦਿੰਦੇ ਹਨ। ਉਹ ਹੈਲਮਟ ਦੀ ਵਰਤੋਂ ਨਹੀਂ ਕਰਦੇ, ਕਿਉਂਕਿ ਸਾਡੀਆਂ ਧਾਰਮਿਕ ਪਰੰਪਰਾਵਾਂ ਵਿਚ ਇਸ ਦੀ ਮਨਾਹੀ ਹੈ। ਇਸ ਤਰ•ਾਂ ਜੰਗ ਦੇ ਮੈਦਾਨ ਵਿਚ ਜਦੋਂ ਦੋਵੇਂ ਪਾਸੇ ਭਾਰੀ ਜਾਨੀ ਨੁਕਸਾਨ ਹੋ ਰਿਹਾ ਹੁੰਦਾ ਹੈ ਤਾਂ ਵੀ ਸਿੱਖ ਸਿਪਾਹੀ ਬਿਨਾਂ ਕਿਸੇ ਸੁਰੱਖਿਆ ਹੈਲਮਟ ਤੋਂ ਸਿਰਾਂ ਉੱਤੇ ਦਸਤਾਰਾਂ ਸਜਾ ਕੇ ਜਾਂਦੇ ਹਨ। ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਇਤਿਹਾਸਕ ਤੌਰ ਤੇ ਵੀ ਇਹ ਵੇਖਿਆ ਗਿਆ ਹੈ ਕਿ ਸਿੱਖ ਸਿਪਾਹੀ ਜਦੋਂ ਸਿਰਾਂ ਉੱਤੇ ਦਸਤਾਰਾਂ ਸਜਾ ਕੇ ਆਪਣੀ ਮਾਂ-ਭੂਮੀ ਦੀ ਹਿਫਾਜ਼ਤ ਲਈ ਜੰਗ ਦੇ ਮੈਦਾਨ ਵਿਚ ਕੁੱਦਦੇ ਹਨ ਤਾਂ ਉਹ ਕਮਾਲ ਦੀ ਬਹਾਦਰੀ ਵਿਖਾਉਂਦੇ ਹੋਏ ਕਾਮਯਾਬੀਆਂ ਹਾਸਿਲ ਕਰਦੇ ਹਨ, ਕਿਉਂਕਿ ਮਹਾਨ ਗੁਰੂ ਸਾਹਿਬਾਨਾਂ ਦਾ ਚਿੰਨ• ਉਹਨਾਂ ਦੀ ਰਾਖੀ ਕਰ ਰਿਹਾ ਹੁੰਦਾ ਹੈ।
ਪੰਜਾਬ ਦੇ ਰਾਜਪਾਲ ਇਹ ਸੁਣ ਕੇ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਸਰਦਾਰ ਬਾਦਲ ਅਤੇ ਸ੍ਰੀ ਸ਼ਵੇਤ ਮਲਿਕ ਦੁਆਰਾ ਇਸ ਮਾਮਲੇ ਦੀ ਉਜਾਗਰ ਕੀਤੀ ਧਾਰਮਿਕ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰੱਖਦਿਆਂ ਭਰੋਸਾ ਦਿੱਤਾ ਕਿ ਉਹ ਸਿੱਖ ਔਰਤਾਂ ਨੂੰ ਦੋ-ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਹਿਨਣ ਤੋਂ ਛੋਟ ਦਿੱਤੇ ਜਾਣ ਦਾ ਸਮਰਥਨ ਕਰਨ