• Home
  • ਸੁਖਪਾਲ ਖਹਿਰਾ ਬਿਆਨ ਦੇ ਕੇ ਮੁੱਕਰੇ-ਅਮਨ ਅਰੋੜਾ ਨੇ ਵੀ ਖਹਿਰਾ ਦੇ ਬਿਆਨ ਤੋਂ ਕਿਨਾਰਾ ਕੀਤਾ

ਸੁਖਪਾਲ ਖਹਿਰਾ ਬਿਆਨ ਦੇ ਕੇ ਮੁੱਕਰੇ-ਅਮਨ ਅਰੋੜਾ ਨੇ ਵੀ ਖਹਿਰਾ ਦੇ ਬਿਆਨ ਤੋਂ ਕਿਨਾਰਾ ਕੀਤਾ

ਚੰਡੀਗੜ੍ਹ (ਖਬਰ ਵਾਲੇ ਬਿਊਰੋ )ਆਮ ਆਦਮੀ ਪਾਰਟੀ ਦੇ ਪੰਜਾਬ ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਰੈਫਰੈਂਡਮ-2020 ਦਾ ਸਮਰਥਨ ਕਰਨਾ ਅਤੇ ਫੇਰ ਵਿਵਾਦ ਉੱਠਣ ਤੋਂ ਬਾਅਦ ਯੂ- ਟਰਨ ਮਾਰ ਕੇ ਆਪਣੇ ਬਿਆਨ ਤੋਂ ਮੁੱਕਰ ਮੁੱਕਰ ਜਾਣਾ ਆਦਿ ਨੂੰ ਲੈ ਕੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਪਾਰਟੀਆਂ ਨੇ ਖਹਿਰਾ  ਨੂੰ ਨਿਸ਼ਾਨੇ ਤੇ ਲੈ ਲਿਆ ਹੈ । ਭਾਵੇਂ ਇਸ ਦੀ ਆਪਣੀ ਹੀ ਪਾਰਟੀ ਦੇ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਇਹ ਕਹਿ ਕੇ ਸੁਖਪਾਲ ਸਿੰਘ ਖਹਿਰਾ ਤੋਂ ਪਾਸਾ ਵੱਟ ਲਿਆ ਕਿ ਉਸ ਦੇ ਆਪਣੇ ਨਿੱਜੀ ਵਿਚਾਰ ਹੋ ਸਕਦੇ ਹਨ ਇਸ ਵਿੱਚ ਪਾਰਟੀ ਦੀ ਕੋਈ ਹਮਾਇਤ ਨਹੀਂ । ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਹਿਰਾ ਵੱਲੋਂ ਕੀਤੀ ਗਈ ਵੱਖਵਾਦੀ ਰਾਏ ਸ਼ੁਮਾਰੀ 2020  ਦੀ ਜਿੱਥੇ ਆਲੋਚਨਾ ਕੀਤੀ ਉੱਥੇ ਉਨ੍ਹਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਿਆ ।ਮੁੱਖ ਮੰਤਰੀ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਨੇਤਾ ਵਜੋਂ ਸਰਕਾਰ ਦੇ ਸੰਵਿਧਾਨਕ ਤੌਰ ਤੇ ਮੁੱਖ ਅਹੁਦੇ ਤੇ ਬਿਰਾਜਮਾਨ ਹਨ ,ਪਰ ਉਨ੍ਹਾਂ ਦਾ ਇਹ ਬਿਆਨ ਪੰਜਾਬ ਨੂੰ ਕਾਲੇ ਦੌਰ ਵਿੱਚ ਧੱਕ ਸਕਦਾ ਹੈ ਅਤੇ ਅਜਿਹਾ ਬਿਆਨ ਸੰਵਿਧਾਨ ਦੀ ਮਰਯਾਦਾ ਦੇ ਉਲਟ ਹੈ । ਸੁਖਪਾਲ ਸਿੰਘ ਖਹਿਰਾ ਦੇ ਇਸ ਬਿਆਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ  ਕਰੜੀ ਆਲੋਚਨਾ ਕੀਤੀ ।