• Home
  • ਸੁਖਜਿੰਦਰ ਸਿੰਘ ਰੰਧਾਵਾ ਨੇ ਪਹਿਲੀ ਮਈ ਨੂੰ ਜੇਲ ਵਿਭਾਗ ਦੀ ਉਚ ਪੱਧਰੀ ਮੀਟਿੰਗ ਸੱਦੀ

ਸੁਖਜਿੰਦਰ ਸਿੰਘ ਰੰਧਾਵਾ ਨੇ ਪਹਿਲੀ ਮਈ ਨੂੰ ਜੇਲ ਵਿਭਾਗ ਦੀ ਉਚ ਪੱਧਰੀ ਮੀਟਿੰਗ ਸੱਦੀ

ਚੰਡੀਗੜ, 30 ਅਪਰੈਲ-(ਪਰਮਿੰਦਰ ਸਿੰਘ ਜੱਟਪੁਰੀ)
ਜੇਲ• ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਭਲਕੇ 1 ਮਈ ਨੂੰ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਸਮੂਹ ਜੇਲ•ਾਂ ਦੇ ਸੁਪਰਡੈਂਟਾਂ ਨਾਲ ਮੀਟਿੰਗ ਕਰਨਗੇ। ਇਹ ਜਾਣਕਾਰੀ ਸਰਕਾਰੀ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।
ਬੁਲਾਰੇ ਨੇ ਦੱਸਿਆ ਕਿ ਜੇਲ• ਮੰਤਰੀ ਸ.ਰੰਧਾਵਾ ਵੱਲੋਂ ਜੇਲ• ਸੁਧਾਰਾਂ ਨੂੰ ਲਾਗੂ ਕਰਨ ਅਤੇ ਜੇਲ•ਾਂ ਦੀ ਦਸ਼ਾ ਸੁਧਾਰਨ ਲਈ ਵਿਭਾਗ ਦੀ ਉਚ ਪੱਧਰੀ ਮੀਟਿੰਗ ਸੱਦੀ ਗਈ ਹੈ ਤਾਂ ਜੋ ਉਹ ਜ਼ਮੀਨੀ ਹਕੀਕਤਾਂ ਤੋਂ ਜਾਣੂੰ ਹੋ ਸਕਣ। ਉਨ•ਾਂ ਦੱਸਿਆ ਕਿ ਜੇਲ• ਮੰਤਰੀ ਵੱਲੋਂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਟਿਆਲਾ ਸਥਿਤ ਕੇਂਦਰੀ ਜੇਲ• ਦਾ ਅਚਨਚੇਤ ਦੌਰਾ ਕੀਤਾ ਗਿਆ ਸੀ ਅਤੇ ਹੁਣ ਵਿਭਾਗ ਦੀ ਜਾਣ-ਪਛਾਣ ਮੀਟਿੰਗ ਸੱਦ ਕੇ ਪੂਰੇ ਵਿਭਾਗ ਦੀ ਕਾਰਜ ਪ੍ਰਣਾਲੀ ਤੋਂ ਜਾਣੂੰ ਹੋਣਗੇ। ਇਹ ਮੀਟਿੰਗ ਚੰਡੀਗੜ• ਸਥਿਤ ਮਾਰਕਫੈਡ ਦਫਤਰ ਵਿਖੇ ਸਵੇਰੇ 11 ਵਜੇ ਸੱਦੀ ਗਈ ਹੈ ਜਿਸ ਵਿੱਚ ਵਿਭਾਗ ਦੇ ਉਚ ਅਧਿਕਾਰੀ, ਏ.ਡੀ.ਜੀ.ਪੀ. ਜੇਲ•ਾਂ, ਆਈ.ਜੀ. ਜੇਲ•ਾਂ. ਡੀ.ਆਈ.ਜੀ. ਰੇਂਜਜ਼ ਅਤੇ ਸਮੂਹ ਜੇਲ•ਾਂ ਦੇ ਸੁਪਰਡੈਂਟ ਹਿੱਸਾ ਲੈਣਗੇ।