• Home
  • ਸੀ.ਬੀ.ਐਸ.ਸੀ ਦੀ 12ਵੀਂ ਦਾ ਨਤੀਜਾ ਕੀਤਾ ਐਲਾਨ

ਸੀ.ਬੀ.ਐਸ.ਸੀ ਦੀ 12ਵੀਂ ਦਾ ਨਤੀਜਾ ਕੀਤਾ ਐਲਾਨ

ਨਵੀਂ ਦਿੱਲੀ- (ਖਬਰ ਵਾਲੇ ਬਿਊਰੋ) 2017-2018 ਦੇ ਸਾਲਾਨਾ ਪ੍ਰੀਖਿਆਵਾਂ ਲਈ ਸੀ.ਬੀ.ਐਸ.ਸੀ ਦੀ 12ਵੀਂ ਦਾ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਨਤੀਜਿਆਂ 'ਚ ਕੁੱਲ ਪਾਸ ਪ੍ਰਤੀਸ਼ਤਤਾ 83.01 ਫ਼ੀਸਦੀ ਰਹੀ ਹੈ। ਪਹਿਲੇ ਤਿੰਨ ਸਥਾਨਾਂ 'ਤੇ ਤ੍ਰਿਵੇਦਰਮ (97.32 ਫ਼ੀਸਦੀ), ਚੇਨਈ (93.87 ਫ਼ੀਸਦੀ) ਅਤੇ ਦਿੱਲੀ (89 ਫ਼ੀਸਦੀ) ਹਨ। ਗਾਜ਼ੀਆਬਾਦ ਤੋਂ ਮੇਘਨਾ ਸ੍ਰੀਵਾਸਤਵ ਨੇ 500 ਦੇ ਵਿਚੋਂ 499 ਅੰਕ ਪ੍ਰਾਪਤ ਕਰ ਕੇ ਪਹਿਲਾਂ ਸਥਾਨ ਹਾਸਿਲ ਕੀਤਾ ਹੈ। 12 ਵੀਂ ਦੇ ਨਤੀਜਿਆਂ ‘ਚ ਲੜਕੀਆਂ ਨੇ ਬਾਜ਼ੀ ਮਾਰੀ ਹੈ । ਬੀਤੇ ਸਾਲ ਦੇ ਮੁਕਾਬਲੇ ਇਕ ਫੀਸਦੀ ਵੱਧ ਵਿਦਿਆਰਥੀ ਪਾਸ ਹੋਏ ਹਨ।