• Home
  • ਸੀ ਆਰ ਪੀ ਐਫ਼ ਕਰਮਚਾਰੀ ‘ਤੇ ਲਗਾਇਆ ਬਲਾਤਕਾਰ ਕਰਨ ਦਾ ਦੋਸ਼, ਮਾਮਲਾ ਦਰਜ

ਸੀ ਆਰ ਪੀ ਐਫ਼ ਕਰਮਚਾਰੀ ‘ਤੇ ਲਗਾਇਆ ਬਲਾਤਕਾਰ ਕਰਨ ਦਾ ਦੋਸ਼, ਮਾਮਲਾ ਦਰਜ

ਜੰਮੂ:- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਇੱਕ ਔਰਤ ਨੇ ਸੀਆਰਪੀਐਫ਼ ਕਰਮਚਾਰੀ 'ਤੇ ਕੈਦ ਕਰ ਕੇ ਰੱਖਣ ਅਤੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁੰਛ ਜ਼ਿਲ੍ਹੇ ਦੇ ਮੰਡੀ ਇਲਾਕੇ ਦੀ ਰਹਿਣ ਵਾਲੀ 24 ਸਾਲਾ ਔਰਤ ਨੇ ਡੋਮਾਨਾ ਪੁਲਿਸ ਥਾਣੇ ਵਿਚ ਬੀਤੇ ਦਿਨ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਉਸ ਨੇ ਦੋਸ਼ ਲਗਾਇਆ ਕਿ 10 ਮਾਰਚ ਨੂੰ ਸੀਆਰਪੀਐਫ਼ ਦੇ ਤਿੰਨ ਕਰਮਚਾਰੀਆਂ ਨੇ ਉਸ ਨੂੰ ਆਪਣੇ ਕੈਂਪ ਵਿਚ ਲੈ ਗਏ ਅਤੇ ਉਨ੍ਹਾਂ ਵਿਚੋਂ ਇੱਕ ਨੇ ਉਸ ਨਾਲ ਬਲਾਤਕਾਰ ਕਰ ਕੇ ਪੂਰੀ ਘਟਨਾ ਦਾ ਵੀਡੀਓ ਬਣਾ ਲਈ ਹੈ ਅਤੇ ਉਸ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਕਿਸੇ ਨੂੰ ਇਹ ਗੱਲ ਦੱਸੀ ਤਾਂ ਉਹ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਜਾਰੀ ਕਰ ਦੇਣਗੇ। ਪੁਲਿਸ ਅਧਿਕਾਰੀ ਨੇ ਬਲਾਤਕਾਰ ਅਤੇ ਗ਼ਲਤ ਤਰੀਕੇ ਨਾਲ ਬੰਦ ਕਰ ਕੇ ਰੱਖਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।