• Home
  • ਸਿੱਧੂ ਦੇ ਘਰ ਬਾਹਰ ਮੀਡੀਆ ਦੀ ਪੁਲਿਸ ਕਰਮੀਆਂ ਨਾਲ ਹੋਈ ਧੱਕਾ ਮੁੱਕੀ

ਸਿੱਧੂ ਦੇ ਘਰ ਬਾਹਰ ਮੀਡੀਆ ਦੀ ਪੁਲਿਸ ਕਰਮੀਆਂ ਨਾਲ ਹੋਈ ਧੱਕਾ ਮੁੱਕੀ

ਚੰਡੀਗੜ- (ਖਬਰ ਵਾਲੇ ਬਿਊਰੋ)- 30 ਸਾਲ ਪੁਰਾਣੇ ਰੋਡਰੇਜ਼ ਮਾਮਲੇ 'ਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਬਰੀ ਕਰ ਦੇਣ ਦੀ ਖ਼ਬਰ ਤੋਂ ਬਾਅਦ ਸਿੱਧੂ ਦੇ ਘਰ ਲੱਡੂ ਵੰਡ ਖ਼ੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ। ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਕੁੱਝ ਚੋਣਵੇਂ ਪੱਤਰਕਾਰਾਂ ਨੂੰ ਆਪਣੇ ਘਰ ਸੱਦਾ ਦਿੱਤਾ ਸੀ ਪਰੰਤੂ ਸਿੱਧੂ ਦੇ ਘਰ ਦੇ ਬਾਹਰ ਹੋਰ ਚੈਨਲ ਅਤੇ ਅਖ਼ਬਾਰਾਂ ਦੇ ਪੱਤਰਕਾਰ ਪਹੁੰਚੇ ਹੋਏ ਸਨ,ਜਿੰਨਾ ਨੂੰ ਘਰ ਦੇ ਬਾਹਰ ਤੈਨਾਤ ਪੁਲਿਸ ਕਰਮੀਆਂ ਨੇ ਅੰਦਰ ਨਹੀਂ ਆਉਣ ਦਿੱਤਾ, ਇਸ ਦੌਰਾਨ ਪੁਲਿਸ ਅਤੇ ਮੀਡੀਆ ਵਿਚਕਾਰ ਤਕਰਾਰਬਾਜ਼ੀ ਇੰਨੀ ਵੱਧ ਗਈ ਕਿ ਮੀਡੀਆ ਕਰਮੀਆਂ ਦੀ ਪੁਲਿਸ ਕਰਮੀਆਂ ਨਾਲ ਧੱਕਾ ਮੁੱਕੀ ਹੋ ਗਈ। ਇਸ ਘਟਨਾ ਸੰਬੰਧੀ ਜਦੋਂ ਸਿੱਧੂ  ਨੂੰ ਪਤਾ ਲਗਾ ਤਾਂ ਉਨ੍ਹਾਂ ਨੇ ਸਮੂਹ ਮੀਡੀਆ ਕਰਮੀਆਂ ਨੂੰ ਘਰ ਅੰਦਰ ਬੁਲਾ ਕੇ ਮਾਮਲਾ ਸ਼ਾਂਤ ਕੀਤਾ।