• Home
  • ਸਿੱਧੂ ਦੀ ਪਤਨੀ ਤੇ ਪੁੱਤਰ ਅਹੁਦਿਆਂ ਦੇ ਕਾਬਲ ,ਸਰਕਾਰ ਆਪਣੇ ਫੈਸਲੇ ਤੇ ਕਾਇਮ-ਮੁੱਖ ਮੰਤਰੀ

ਸਿੱਧੂ ਦੀ ਪਤਨੀ ਤੇ ਪੁੱਤਰ ਅਹੁਦਿਆਂ ਦੇ ਕਾਬਲ ,ਸਰਕਾਰ ਆਪਣੇ ਫੈਸਲੇ ਤੇ ਕਾਇਮ-ਮੁੱਖ ਮੰਤਰੀ

ਚੰਡੀਗੜ•, 27 ਮਈ-(ਖ਼ਬਰ ਵਾਲੇ ਬਿਊਰੋ )

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਪੁੱਤਰ ਨੂੰ ਨੌਕਰੀਆਂ ਦੇਣ ਦੇ ਸਬੰਧ ਵਿੱਚ ਝੂਠੇ ਦਾਅਵੇ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਦੋਵੇਂ ਉਮੀਦਵਾਰ ਕਾਬਲ ਹਨ ਜਿਨ•ਾਂ ਦੀ ਚੋਣ ਮੈਰਿਟ ਦੇ ਆਧਾਰ 'ਤੇ ਹੋਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸ੍ਰੀ ਸਿੱਧੂ ਦੀ ਪਤਨੀ ਨੂੰ ਵੇਅਰਹਾਊਸਿੰਗ ਬੋਰਡ ਦੀ ਚੇਅਰਪਰਸਨ ਅਤੇ ਉਨ•ਾਂ ਦੇ ਪੁੱਤਰ ਨੂੰ ਐਸਿਸਟੈਂਟ ਐਡਵੋਕੇਟ ਜਨਰਲ ਨਿਯੁਕਤ ਕਰਨ ਵਾਲੇ ਆਪਣੇ ਫੈਸਲੇ 'ਤੇ ਖੜ•ੀ ਹੈ। ਉਨ•ਾਂ ਕਿਹਾ ਕਿ ਇਨ•ਾਂ ਨਿਯੁਕਤੀਆਂ ਨੂੰ ਪ੍ਰਵਾਨ ਜਾਂ ਰੱਦ ਕਰਨ ਦਾ ਫੈਸਲਾ ਸਿੱਧੂ ਪਰਿਵਾਰ ਦਾ ਹੈ ਅਤੇ ਅਕਾਲੀ ਦਲ ਦਾ ਇਸ ਮਸਲੇ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਵੱਲੋਂ ਪੇਸ਼ ਕੀਤੀਆਂ ਨੌਕਰੀਆਂ ਨੂੰ ਸਿੱਧੂ ਪਰਿਵਾਰ ਵੱਲੋਂ ਪ੍ਰਵਾਨ ਨਾ ਕਰਨ ਦੇ ਫੈਸਲੇ ਦਾ ਲਾਹਾ ਖੱਟਣ ਦੀ ਕੋਸ਼ਿਸ਼ ਕਰਨ ਲਈ ਚੀਮਾ ਦੀ ਖਿੱਲੀ ਉਡਾਈ ਹੈ। ਉਨ•ਾਂ ਕਿਹਾ ਕਿ ਅਕਾਲੀ ਲੀਡਰ ਵੱਲੋਂ ਸਮੁੱਚੇ ਮਾਮਲੇ ਨੂੰ ਸਿਆਸੀ ਰੰਗ ਚਾੜ•ਨ ਦੀ ਚਾਲ ਚੱਲਣ ਨਾਲ ਇਕ ਵਾਰ ਫੇਰ ਸਿੱਧ ਹੋ ਗਿਆ ਕਿ ਉਨ•ਾਂ ਦੀ ਪਾਰਟੀ ਸੰਜੀਦਾ ਮੁੱਦਿਆਂ ਤੋਂ ਵਾਂਝੀ ਹੈ ਅਤੇ ਸ਼ਾਹਕੋਟ ਜ਼ਿਮਨੀ ਚੋਣ ਵਿੱਚ ਹੋਣ ਵਾਲੀ ਸਪੱਸ਼ਟ ਹਾਰ ਤੋਂ ਮੂੰਹ ਲੁਕੋਣ ਲਈ ਮੁੱਦਾਹੀਣ ਸਿਆਸਤ ਦਾ ਸਹਾਰਾ ਲੈ ਰਹੀ ਹੈ।
ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵੱਲੋਂ ਸਿੱਧੂ ਪਰਿਵਾਰ ਨੂੰ ਨੌਕਰੀਆਂ ਦੇਣ ਬਾਰੇ ਸਰਕਾਰ ਦੀ ਯੋਜਨਾ ਪਾਰਟੀ ਵੱਲੋਂ ਸਿਰੇ ਨਾ ਚੜ•ਨ ਦੇਣ ਬਾਰੇ ਕੀਤੇ ਦਾਅਵੇ 'ਤੇ ਤਿੱਖੀ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸਰਕਾਰ ਵੱਲੋਂ ਆਪਣੇ ਫੈਸਲੇ ਤੋਂ ਪਿੱਛੇ ਹਟਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਅਕਾਲੀ ਦਲ ਨੇ ਨਹੀਂ ਦੱਸਣਾ ਕਿ ਸਰਕਾਰ ਨੇ ਨੌਕਰੀ ਕਿਸ ਨੂੰ ਦੇਣੀ ਹੈ ਜਾਂ ਨਹੀਂ। ਉਨ•ਾਂ ਦੱਸਿਆ ਕਿ ਕਰਨ ਸਿੱਧੂ ਨੇ 13 ਮਹੀਨੇ ਐਡਵੋਕੇਟ ਦਫ਼ਤਰ ਵਿੱਚ ਕੰਮ ਕੀਤਾ ਹੈ ਅਤੇ ਉਹ ਵੀ ਮੁਫਤ ਵਿੱਚ ਕੀਤਾ ਜਿਸ ਤੋਂ ਬਾਅਦ ਐਡਵੋਕੇਟ ਜਨਰਲ ਨੇ ਖੁਦ ਉਸ ਦੀ ਐਸਿਸਟੈਂਟ ਐਡਵੋਕੇਟ ਜਨਰਲ ਲਈ ਚੋਣ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਚੀਮਾ ਨੇ ਸ਼ਿਕਾਇਤ ਕਰਨੀ ਹੀ ਹੈ ਤਾਂ ਉਸ ਨੂੰ ਕਰਨ ਨੂੰ ਉਸ ਦੇ ਕੰਮ ਲਈ ਅਦਾਇਗੀ ਨਾ ਕੀਤੇ ਜਾਣ ਵਿਰੁੱਧ ਕਰਨੀ ਚਾਹੀਦੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਚੀਮਾ ਦਾ ਸਿਆਸੀ ਤੌਰ 'ਤੇ ਪ੍ਰੇਰਿਤ ਹਮਲੇ ਦਾ ਕੋਈ ਆਧਾਰ ਨਹੀਂ ਹੈ। ਉਨ•ਾਂ ਕਿਹਾ ਕਿ ਅਕਾਲੀ ਦਲ ਦੇ ਦੋਸ਼ਾਂ ਦੇ ਉਲਟ ਉਨ•ਾਂ ਦੀ ਸਰਕਾਰ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਕੰਮ ਕਰ ਰਹੀ ਹੈ, ਭਾਵੇਂ ਕਿ ਸਾਨੂੰ ਅਕਾਲੀ-ਭਾਜਪਾ ਸਰਕਾਰ ਪਾਸੋਂ ਵਿਰਾਸਤ ਵਿੱਚ ਕਰਜ਼ੇ 'ਚ ਡੁੱਬਿਆ ਪੰਜਾਬ ਮਿਲਿਆ ਸੀ।
'ਘਰ ਘਰ ਰੁਜ਼ਗਾਰ' ਸਕੀਮ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਨੇ ਇਕ ਸਾਲ ਤੋਂ ਲੈ ਕੇ ਹੁਣ ਤੱਕ ਸੂਬੇ ਵਿੱਚ 1.71 ਲੱਖ ਨੌਜਵਾਨਾਂ ਲਈ ਨੌਕਰੀ ਦੇ ਮੌਕੇ ਪੈਦਾ ਕੀਤੇ ਹਨ। ਮੁੱਖ ਮੰਤਰੀ ਨੇ ਚੀਮਾ ਨੂੰ ਚੇਤੇ ਕਰਵਾਇਆ ਕਿ ਉਨ•ਾਂ ਦੀ ਆਪਣੀ ਪਾਰਟੀ ਦੇ ਇਕ ਦਹਾਕੇ ਦੇ ਕੁਸ਼ਾਸਨ ਸਦਕਾ ਹੀ ਸੂਬੇ ਵਿੱਚ ਬੇਰੁਜ਼ਗਾਰੀ ਵਧੀ ਹੈ। ਇਸ ਦੇ ਉਲਟ ਉਨ•ਾਂ ਦੀ ਸਰਕਾਰ ਮੌਜੂਦਾ ਵਿੱਤੀ ਸਾਲ ਵਿੱਚ ਹੋਰ ਪੰਜ ਲੱਖ ਨੌਕਰੀਆਂ ਦੇਣ ਦੇ ਟੀਚੇ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ।
Îਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਕਰਜ਼ਾ ਮੁਆਫੀ ਦੇ ਮੁਹਾਜ਼ 'ਤੇ ਵੀ ਉਨ•ਾਂ ਦੀ ਸਰਕਾਰ ਇਸ ਸਕੀਮ ਨੂੰ ਸਫਲਤਾ ਨਾਲ ਲਾਗੂ ਕਰ ਰਹੀ ਹੈ, ਭਾਵੇਂ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਭ੍ਰਿਸ਼ਟ ਨੀਤੀਆਂ ਅਤੇ ਕੁਸ਼ਾਸਨ ਨਾਲ ਸਾਡੀ ਸਰਕਾਰ ਨੂੰ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਹੁਣ 240,432 ਸੀਮਾਂਤ ਕਿਸਾਨਾਂ ਨੂੰ 1255 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ ਜਦਕਿ 31 ਮਈ ਤੱਕ ਹੋਰ 39113 ਕਿਸਾਨਾਂ ਦਾ 282 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਜਾਣਾ ਹੈ।
Îਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੱਸੇ ਕਿ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਇਨ•ਾਂ ਖੇਤਰਾਂ ਵਿੱਚ ਕੀ ਕੀਤਾ ਹੈ? ਉਨ•ਾਂ ਨੇ ਚੀਮਾ ਨੂੰ ਕਿਸਾਨਾਂ, ਨੌਜਵਾਨਾਂ ਜਾਂ ਸਮਾਜ ਦੇ ਹੋਰ ਤਬਕਿਆਂ ਲਈ ਆਪਣੀ ਪਾਰਟੀ ਦੀ ਇਕ ਵੀ ਪ੍ਰਾਪਤੀ ਦੱਸਣ ਦੀ ਚੁਣੌਤੀ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਅਕਾਲੀ ਦਲ ਨੇ ਸਾਡੀ ਸਰਕਾਰ ਦੇ ਪੱਲੇ ਖਾਲੀ ਖਜ਼ਾਨਾ ਅਤੇ ਹਰੇਕ ਖੇਤਰ ਵਿੱਚ ਉਦਾਸਹੀਣਤਾ ਪਾਈ ਸੀ ਪਰ ਉਨ•ਾਂ ਦੀ ਸਰਕਾਰ ਇਨ•ਾਂ 'ਤੇ ਕਾਬੂ ਪਾਉਣ ਲਈ ਪੂਰੀ ਵਾਹ ਲਾ ਰਹੀ ਹੈ।
Îਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਸੰਜੀਦਾ ਮਸਲਿਆਂ 'ਤੇ ਲੋਕਾਂ ਨੂੰ ਗੁੰਮਰਾਹ ਕਰਕੇ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਅਕਾਲੀ ਸੂਬੇ ਦੇ ਲੋਕਾਂ ਦੀ ਭਲਾਈ ਪ੍ਰਤੀ ਸੰਜੀਦਗੀ ਦਿਖਾਉਣ ਦੀ ਬਜਾਏ ਸਿਰਫ ਤੇ ਸਿਰਫ ਜਨਤਕ ਮਸਲਿਆਂ 'ਤੇ ਸਿਆਸਤ ਖੇਡ ਰਹੇ ਹਨ।
-