• Home
  • ਸਿੱਧੂ ਤੇ ਮਜੀਠੀਆ ਦੀ ਹੁੰਦੀ ਸੌਂਕਣਾਂ ਵਾਂਗ ਲੜਾਈ-ਲੋਕਾਂ ਲਈ ਦੋਵੇਂ ਕੇਂਦਰ ਬਿੰਦੂ ਬਣੇ

ਸਿੱਧੂ ਤੇ ਮਜੀਠੀਆ ਦੀ ਹੁੰਦੀ ਸੌਂਕਣਾਂ ਵਾਂਗ ਲੜਾਈ-ਲੋਕਾਂ ਲਈ ਦੋਵੇਂ ਕੇਂਦਰ ਬਿੰਦੂ ਬਣੇ

ਸ਼ਾਹਕੋਟ (ਜਲੰਧਰ ) 25ਮਈ (ਪਰਮਿੰਦਰ ਸਿੰਘ ਜੱਟਪੁਰੀ )
ਹਲਕਾ ਸ਼ਾਹਕੋਟ ਚ ਹੋ ਰਹੀ ਜ਼ਿਮਨੀ ਚੋਣ ਦੌਰਾਨ ਚੋਣ ਮੈਦਾਨ ਪੂਰੇ ਸਿਖਰਾਂ ਤੇ ਹੈ ਜਿਸ ਦਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਕੌਣ ਕਿੰਨੇ ਕੁ ਪਾਣੀ ਚ ਹੈ ।
ਪਰ ਮੁਕਾਬਲੇ ਵਾਲੀਆਂ ਪ੍ਰਮੁੱਖ ਦੋ ਰਾਜਸੀ ਧਿਰਾਂ ਅਕਾਲੀ ਦਲ ਤੇ ਕਾਂਗਰਸ ਵੱਲੋਂ ਆਪੋ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਦੋਵੇਂ ਧਿਰਾਂ ਦੇ ਨੇਤਾ ਛੋਟੇ- ਛੋਟੇ ਜ਼ੋਨਾਂ ਚ ਜ਼ਮੀਨੀ ਪੱਧਰ ਤੇ ਤਾਲਮੇਲ ਮੁਹਿੰਮਾਂ ਚ ਜੁੜੇ ਹੋਏ ਹਨ । ਪਰ ਇਸ ਚੋਣ ਵਿੱਚ ਲੋਕਾਂ ਦੇ ਕੇਂਦਰ ਬਿੰਦੂ ਦੋ ਨੇਤਾ ਹੀ ਹਨ ,ਉਹ ਹਨ ਕਾਂਗਰਸ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ । ਦੋਵਾਂ ਵੱਲੋਂ ਇੱਕ ਦੂਜੇ ਤੇ ਭੱਦੀ ਸ਼ਬਦਾਵਲੀ ਵਾਲਾ ਚਿੱਕੜ ਸੁੱਟਿਆ ਜਾ ਰਿਹਾ ਹੈ । ਇਨ੍ਹਾਂ ਦੋਵੇਂ ਨੇਤਾਵਾਂ ਵਲੋਂ ਸੌਂਕਣਾਂ ਵਾਂਗ ਇੱਕ ਦੂਜੇ ਤੇ ਲਾਈ ਜਾਂਦੀ ਤੁਹਮਤਬਾਜੀ ਨੂੰ ਲੋਕ ਬੜੇ ਚੁਸਕੀਆਂ ਲੈ ਕੇ ਸੁਣਦੇ ਹਨ । ਇਨ੍ਹਾਂ ਦੋਵਾਂ ਦੇ ਚੋਣ ਜਲਸਿਆਂ ਚ ਆਪ ਮੁਹਾਰੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਦੋਵੇਂ ਕਮੇਡੀਅਨ ਢੰਗ ਨਾਲ ਇੱਕ ਦੂਜੇ ਤੇ ਵਿਅੰਗ ਕੱਸਦੇ ਹਨ ਤੇ ਲੋਕਾਂ ਦੇ ਢਿੱਡੀ ਪੀੜਾਂ ਵੀ ਪੁਵਾਉਂਦੇ ਹਨ। ਬੀਤੇ ਕੱਲ੍ਹ ਬਿਕਰਮ ਸਿੰਘ ਮਜੀਠੀਆ ਵੱਲੋਂ ਲੋਹੀਆਂ ਜੋਨ ਦੇ ਪਿੰਡ ਗਿੱਦੜਪਿਡੀ ਚ ਫਿਰ ਨਵਜੋਤ ਸਿੰਘ ਸਿੱਧੂ ਨੂੰ "ਨਵਜੋਤ ਸਿੰਘ ਬੁੱਧੂ "ਕਿਹਾ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਪੁਰਾਣਾ ਰਾਗ ਅਲਾਪਦਿਆਂ ਅਲੀ ਬਾਬਾ ਚਾਲੀ ਚੋਰ ਤੇ "ਚੋਰਾਂ ਦਾ ਸਰਦਾਰ ਦਾ ਖਿਤਾਬ "ਮਜੀਠੀਆ ਨੂੰ ਦਿਤਾ ਜਾ ਰਿਹਾ ਹੈ।
ਮਜੀਠੀਆ ਵੱਲੋਂ ਅਕਾਲੀ ਸਰਕਾਰ ਆਉਣ ਤੇ ਵਿਵਾਦਤ ਐਸਐਚਓ ਬਾਜਵਾ ਨੂੰ ਸ਼ਾਹਕੋਟ ਦਾ ਡੀਐਸਪੀ ਲਾਉਣ ਦੇ ਐਲਾਨ ਵੀ ਕੀਤੇ ਜਾ ਰਹੇ ਹਨ।
ਇਨ੍ਹਾਂ ਦੋਵਾਂ ਆਗੂਆਂ ਦੀ ਪਹਿਲਾਂ ਵਿਧਾਨ ਸਭਾ ਵਿੱਚ ਤੇ ਹੁਣ ਲੋਕਾਂ ਦੇ ਵਿੱਚ ਆਪਸੀ ਨਿੱਜੀ ਰੰਜਸ਼ ਨੂੰ ਬੁੱਧੀਜੀਵੀ ਲੋਕ ਬੜੀ ਗੰਭੀਰਤਾ ਨਾਲ ਲੈ ਰਹੇ ਹਨ 'ਨਾਲ ਹੀ ਇਹ ਸਵਾਲ ਖੜ੍ਹੇ ਕਰਦੇ ਹਨ ਕਿ ਕੀ ਇਨ੍ਹਾਂ ਦੋਵਾਂ ਨੂੰ ਰੋਕਣ ਵਾਲਾ ਕੋਈ ਨਹੀਂ ?