• Home
  • ਸਿੱਖਿਆ ਵਿਭਾਗ ਨੇ 381 ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਸਕੂਲ ਪ੍ਰਬੰਧ ਦੇ ਗੁਰ ਦੱਸੇ

ਸਿੱਖਿਆ ਵਿਭਾਗ ਨੇ 381 ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਸਕੂਲ ਪ੍ਰਬੰਧ ਦੇ ਗੁਰ ਦੱਸੇ

ਐੱਸ.ਏ.ਐੱਸ. ਨਗਰ- (ਖਬਰ ਵਾਲੇ ਬਿਊਰੋ) ਸਿੱਖਿਆ ਮੰਤਰੀ ਪੰਜਾਬ ਸ੍ਰੀ ਓ.ਪੀ. ਸੋਨੀ ਜੀ ਦੀ ਰਹਿਨੁਮਾਈ ਹੇਠ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਦੀ ਦੇਖ ਰੇਖ ਹੇਠ ਪੰਜਾਬ ਦੇ 381 ਮੁੱਖ ਅਧਿਆਪਕਾਂ ਨੇ ਦੋ ਦਿਨਾਂ ਸਿਖਲਾਈ ਵਰਕਸ਼ਾਪ ‘ਚ ਹਿੱਸਾ ਲਿਆ|

ਸਿੱਖਿਆ ਵਿਭਾਗ ਵੱਲੋਂ ਮਨੋਜ ਕੁਮਾਰ ਏ.ਐੱਸ.ਪੀ.ਡੀ. ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿੱਤ ਵਿਭਾਗ ਦੇ ਡਿਪਟੀ ਡਾਇਰੈਕਟਰ ਬਲਵਿੰਦਰ ਸਿੰਘ ਮਠਾਡ਼ੂ ਨੇ ਸਕੂਲ ਪ੍ਰਬੰਧ ਵਿੱਚ ਪ੍ਰਾਵੀਡੈਂਟ ਫੰਡ, ਸੇਵਾ ਮੁਕਤੀ ਲਾਭ, ਵਿਭਾਗ ਦੀ ਸਕੂਲਾਂ ਸਬੰਧੀ ਬਣਾਈ ਆਨ-ਲਾਈਨ ਵੈਬ ਪੋਰਟਲ, ਕਰਮਚਾਰੀਆਂ ਦੇ ਸੇਵਾ ਦੌਰਾਨ ਭਰੇ ਜਾਣ ਵਾਲੇ ਪ੍ਰੋਫੋਰਮਿਆਂ, 'ਪਡ਼੍ਹੋ ਪੰਜਾਬ, ਪਡ਼੍ਹਾਓ ਪੰਜਾਬ' ਪ੍ਰੋਜੈਕਟ, ਐੱਮ.ਆਈ.ਐੱਸ., ਆਦਿ ਬਾਰੇ ਵਿਸਥਾਰ ਵਿੱਚ ਜਾਣਕਾਰੀਆਂ ਸਾਂਝੀਆਂ ਕੀਤੀਆਂ| ਇਸ ਉਪਰੰਤ ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਦੇ ਸਕੂਲ ਪ੍ਰਬੰਧ ਸਬੰਧੀ ਲੋਡ਼ੀਦੀਆਂ ਜਾਣਕਾਰੀਆਂ ਦੇ ਸਵਾਲਾਂ ਦੇ ਜਵਾਬ ਸ. ਮਠਾਡ਼ੂ ਨੇ ਦਿੱਤੇ|
ਮੁੱਖ ਅਧਿਆਪਕਾਂ  ਨੇ ਸਿੱਖਿਆ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਦੋ ਦਿਨਾਂ ਸਿਖਲਾਈ ਵਰਕਸ਼ਾਪ ਨੂੰ ਸਕੂਲ ਪ੍ਰਬੰਧ ਲਈ ਬਹੁਤ ਹੀ ਲਾਹੇਵੰਦ ਦੱਸਿਆ। ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਇਸ ਸਿਖਲਾਈ ਵਰਕਸ਼ਾਪ ਵਿੱਚ ਜਲੰਧਰ ਦੇ 41, ਸੰਗਰੂਰ ਦੇ 42, ਸ਼ਹੀਦ ਭਗਤ ਸਿੰਘ ਨਗਰ ਦੇ 19, ਤਰਨਤਾਰਨ ਦੇ 27, ਮਾਨਸਾ ਦੇ 19,ਹੁਸ਼ਿਆਰਪੁਰ ਦੇ 68, ਲੁਧਿਆਣਾ ਦੇ 57, ਰੂਪਨਗਰ ਦੇ 29,ਪਠਾਨਕੋਟ ਦੇ 27, ਸ੍ਰੀ ਮੁਕਤਸਰ ਸਾਹਿਬ ਦੇ 21 ਅਤੇ ਕਪੂਰਥਲਾ ਦੇ 31 ਮੁੱਖ ਅਧਿਆਪਕਾਂ ਨੇ ਭਾਗ ਲਿਆ|  ਇਸ ਵਰਕਸ਼ਾਪ ਨੂੰ ਮਨੋਜ ਕੁਮਾਰ, ਬਲਵਿੰਦਰ ਸਿੰਘ ਮਠਾਡ਼ੂ,ਨਿਰਮਲ ਸਿੰਘ, ਦਰਸ਼ਨ ਸਿੰਘ ਸੈਣੀ, ਨਿਰਮਲ ਕੌਰ, ਰਾਜੇਸ਼ ਜੈਨ, ਰਾਜਵੀਰ ਸਿੰਘ ਅਤੇ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀਆਂ ਨੇ ਸੰਬੋਧਨ ਕੀਤਾ।