• Home
  • ਸਿੱਖਿਆ ਵਿਭਾਗ ਦੇ ਪ੍ਰਬੰਧਕੀ ਅਫ਼ਸਰਾਂ ਤੇ  ਸਕੂਲ ਪ੍ਰਿੰਸੀਪਲਾਂ ਦਾ ਸਿਖਲਾਈ ਪ੍ਰੋਗਰਾਮ ਸ਼ੁਰੂ

ਸਿੱਖਿਆ ਵਿਭਾਗ ਦੇ ਪ੍ਰਬੰਧਕੀ ਅਫ਼ਸਰਾਂ ਤੇ  ਸਕੂਲ ਪ੍ਰਿੰਸੀਪਲਾਂ ਦਾ ਸਿਖਲਾਈ ਪ੍ਰੋਗਰਾਮ ਸ਼ੁਰੂ

ਐੱਸ.ਏ.ਐੱਸ. ਨਗਰ  ;ਸਕੂਲ਼ ਸਿੱਖਿਆ ਵਿਭਾਗ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ 'ਚ ਨਿਯੁਕਤ ਪ੍ਰਬੰਧਕੀ ਅਫ਼ਸਰਾਂ ਤੇਸਕੂਲ ਪ੍ਰਿੰਸੀਪਲਾਂ ਦਾ ਤਿੰਨ ਦਿਨਾਂ ਸਿਖਲਾਈ ਪ੍ਰੋਗਰਾਮ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ 'ਚ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ 250 ਦੇ ਲਗਭਗ ਪ੍ਰਬੰਧਕੀ ਅਫ਼ਸਰ ਤੇ ਸਕੂਲਪ੍ਰਿੰਸੀਪਲ ਭਾਗ ਲੈ ਰਹੇ ਹਨ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਦਿਨ ਸਿਖਲਾਈ ਪ੍ਰੋਗਰਾਮ ਦੌਰਾਨ ਪ੍ਰਾਪਤ ਪ੍ਰਬੰਧਕੀ ਅਫ਼ਸਰਾਂ ਤੇ ਪ੍ਰਿੰਸੀਪਲਾਂ ਨੂੰ ਸਰਕਾਰ ਦੇ ਕੰਮ-ਕਾਜਾਂ ਲਈ ਵਰਤੋਂ 'ਚਆਉਣ ਵਾਲੇ ਵਿੱਤੀ ਨਿਯਮਾਂ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਐੱਸ.ਪੀ. ਜਿੰਦਲ ਵਧੀਕ ਨਿਰਦੇਸ਼ਕ ਵਿੱਤ ਵਿਭਾਗ ਅਤੇ ਦਰਸ਼ਨ ਸਿੰਘ ਸੈਣੀ ਸੇਵਾ ਮੁਕਤਸੰਯੁਕਤ ਕੰਟਰੋਲਰ ਵਿੱਤ ਨੇ ਸਿਖਲਾਈ ਪ੍ਰੋਗਰਾਮ ਦਿੱਤੀ|
ਇਸ ਮੌਕੇ ਸਹਾਇਕ ਡਾਇਰੈਕਟਰ ਟਰੇਨਿੰਗ ਜਰਨੈਲ ਸਿੰਘ ਕਾਲੇਕੇ, ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਪ੍ਰਿੰਸੀਪਲ, ਮਨੋਜ ਕੁਮਾਰ, ਸੰਜੀਵ ਭੂਸ਼ਣ ਅਤੇਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ|