• Home
  • ਸਿੱਖਿਆ ਮੰਤਰੀ ਨੂੰ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਦਿੱਤੇ ਸੁਝਾਅ

ਸਿੱਖਿਆ ਮੰਤਰੀ ਨੂੰ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਦਿੱਤੇ ਸੁਝਾਅ

ਸਿੱਖਿਆ ਮੰਤਰੀ ਨੂੰ ਪ੍ਰਿੰਸੀਪਲਾਂ ਨੇ ਸਕੱਤਰ
ਸਕੂਲ ਸਿੱਖਿਆ ਦੀ ਅਗਵਾਈ 'ਚ ਦਿੱਤੇ ਸੁਝਾਅ
ਐੱਸ.ਏ.ਐੱਸ. ਨਗਰ 14 ਜੂਨ ( ਖ਼ਬਰ ਵਾਲੇ ਬਿਊਰੋ) ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਸੁਧਾਰ ਲਈ ਚਲਾਈਆਂ ਜਾ ਰਹੀਆਂ ਮੁਹਿੰਮਾਂ ਸਬੰਧੀ ਸੁਝਾਅ ਦੇਣ ਲਈ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ 'ਚ ਸਿੱਖਿਆ ਮੰਤਰੀ ਸ੍ਰੀ ਓ ਪੀ ਸੋਨੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਪਾਸੋਂ ਲਿਖਿਤ ਸੁਝਾਵਾਂ ਦੀ ਮੰਗ ਕੀਤੀਗਈ ਸੀ|
ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਪੰਜਾਬ ਵੱਲੋਂ ਪੰਜਾਬ ਦੇ ਉਹਨਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸੁਝਾਅ ਦੇਣ ਬਾਰੇ ਕਿਹਾ ਗਿਆ ਜਿਨ੍ਹਾਂ ਦੇ ਪਿਛਲੇ ਸਾਲਾਂ ਦੇ ਨਤੀਜੇ ਸ਼ਤ-ਪ੍ਰਤਿਸ਼ਤ ਰਹੇ ਹਨ|
ਇਸ ਕਵਾਇਦ ਦਾ ਮੁੱਖ ਮਕਸਦ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਸਮਝਦੇ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਮੁਸ਼ਕਿਲਾਂ ਬਾਰੇ ਜਾਣਨਾ ਅਤੇ ਉਹਨਾਂ ਦੇ ਸੰਭਵ ਹੱਲ ਹੋਣ ਉਪਰੰਤ ਸਿੱਖਿਆਦੇ ਮਿਆਰ ਨੂੰ ਹੋਰ ਉੱਚਾ ਚੁੱਕਣਾ ਅਤੇ ਮਿਆਰ ਨੂੰ ਸਥਾਈ ਬਣਾਏ ਰੱਖਣਾ ਹੈ|
ਇਹਨਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਕੂਲਾਂ 'ਚ ਹਰ ਤਰਾਂ੍ਹ ਦੇ ਹਾਲਾਤਾਂ ਨਾਲ ਜੂਝਦੇ ਹੋਏ ਸ਼ਤ-ਪ੍ਰਤਿਸ਼ਤ ਨਤੀਜੇ ਦੇਣ ਅਤੇ ਸਕੂਲ ਦੇ ਚੌਗਿਰਦੇ ਨੂੰ ਸਹੀ ਢੰਗ ਨਾਲ ਸਾਂਭਣ ਦਾ ਤਜ਼ੁਰਬਾ ਹੋਣ ਕਾਰਨਇਹਨਾਂ ਦੇ ਸੁਝਾਅ ਵਿਵਹਾਰਿਕ ਹੋਣੇ ਸੁਭਾਵਿਕ ਹਨ ਕਿਉਂਕਿ ਕੁਝ ਵਿਸ਼ੇਸ਼ ਹਾਲਤਾਂ ਨੂੰ ਛੱਡ ਕੇ ਬਾਕੀ ਸਾਰੇ ਸਕੂਲਾਂ ਦੇ ਹਾਲਾਤ ਸਮਾਨ ਹੁੰਦੇ ਹਨ|
ਇਸ ਸਬੰਧੀ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਇਹਨਾਂ ਸੁਝਾਵਾਂ 'ਤੇ ਗੌਰ ਕੀਤਾ ਜਾਵੇਗਾ ਅਤੇ ਇਹ ਸੁਝਾਅ ਮਾਣਯੋਗ ਸਿੱਖਿਆ ਮੰਤਰੀ ਜੀ ਨੂੰ ਸਕੱਤਰ ਸਕੂਲ ਸਿੱਖਿਆ ਪੰਜਾਬ ਦੀ ਅਗਵਾਈ ਵਿੱਚ ਵਿਭਾਗਵੱਲੋਂ ਦਿੱਤੇ ਗਏ ਹਨ| ਇਹ ਸੁਝਾਅ ਖੇਤਰ 'ਚ ਕੰਮ ਕਰ ਰਹੇ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਅਫ਼ਸਰਾਂ, ਸਕੂਲ ਪ੍ਰਿੰਸੀਪਲਾਂ ਦੀ ਫੀਡ ਬੈਕ ਅਨੁਸਾਰ ਹਨ|
ਸੁਝਾਵਾਂ ਤਹਿਤ ਸਕੂਲਾਂ ਦੇ ਸਰੰਚਨਾਤਮਿਕ ਵਿਕਾਸ ਜਿਸ ਵਿੱਚ ਹਰ ਜਮਾਤ ਲਈ ਅਲੱਗ ਕਮਰਾ, ਬਿਜਲੀ ਤੇ ਪਾਣੀ ਦੀ ਸਹੂਲਤ ਲਾਜ਼ਮੀ, ਲਾਇਬ੍ਰੇਰੀ, ਵਿਦਿਆਰਥੀਆਂ ਦੀ ਗਿਣਤੀ ਦੇ ਅਨੁਸਾਰਮੁੰਡਿਆਂ-ਕੁੜੀਆਂ ਲਈ ਵੱਖ-ਵੱਖ ਪਖਾਨੇ, ਪੰਚਾਇਤਾਂ ਦਾ ਬਣਦਾ ਯੋਗਦਾਨ, ਸਕੂਲਾਂ 'ਚ ਵਿਦਿਆਰਥੀਆਂ ਦੀ ਐਨਰੋਲਮੈਂਟ ਵਧਾਉਣ ਲਈ ਅਧਿਆਪਕਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਯੋਗਦਾਨ ਬਾਰੇਸੁਝਾਅ ਦਿੱਤੇ ਜਾਣ ਦੀ ਗੱਲ ਕੀਤੀ ਗਈ ਹੈ|
ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਸਿੱਖਣ ਪੱਧਰ ਲਈ ਚਲ ਰਹੇ ਗੁਣਾਤਮਿਕ ਸਿੱਖਿਆ ਦੇ ਪ੍ਰੋਜੈਕਟ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਸੁਚਾਰੂ ਗਤੀਵਿਧੀਆਂ, ਮਾਨਿਟਰਿੰਗ ਪ੍ਰਣਾਲੀ, ਪ੍ਰੋਜੈਕਟ 'ਚ ਕੰਮਕਰ ਰਹੇ ਸਿਖਲਾਈ ਪ੍ਰਾਪਤ ਸਟਾਫ ਦੀ ਨਿਰੰਤਰ ਸੇਵਾਵਾਂ ਲੈਣ ਲਈ ਵੀ ਵਿਚਾਰ ਦਿੱਤੇ ਗਏ ਹਨ|
ਮਨੁੱਖ ਸਰੋਤਾਂ ਦੀ ਸਹੀ ਵਰਤੋਂ ਲਈ ਸਕੂਲਾਂ 'ਚ ਰੈਸ਼ਨਲਾਈਜ਼ੇਸ਼ਨ ਦੀ ਨੀਤੀ, ਬਾਰਡਰ ਏਰੀਆ ਲਈ ਅਲੱਗ ਕਾਡਰ ਤਹਿਤ ਭਰਤੀ ਅਤੇ ਬਦਲੀ ਦੀ ਨੀਤੀ, ਅਧਿਆਪਕਾਂ ਦੇ ਤਬਾਦਲਿਆਂ ਸਬੰਧੀਨੀਤੀਆਂ, ਸਕੂਲ ਮੁਖੀਆਂ ਦੀ ਜਿੰਮੇਵਾਰੀਆਂ ਅਤੇ ਜਵਾਬਦੇਹੀ ਬਾਰੇ ਵੀ ਗੱਲ ਕੀਤੀ ਗਈ ਹੈ|
ਪਾਠਕ੍ਰਮ ਅਤੇ ਇਮਤਿਹਾਨਾਂ ਦੇ ਸਬੰਧ 'ਚ ਸੁਝਾਅ ਦਿੰਦੇ ਹੋਏ ਸਕੂਲ ਮੁਖੀਆਂ ਨੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਸਮੇਂ 'ਤੇ ਕਿਤਾਬਾਂ ਮੁਹੱਈਆਂ ਕਰਵਾਉਣ ਦੇ ਨਾਲ਼-ਨਾਲ਼ ਪਾਠਕ੍ਰਮ ਦੇ ਈ-ਕੰਟੇਂਟ ਨੂੰਸਮਾਰਟ ਕਲਾਸਾਂ ਦੇ ਲਈ ਤਿਆਰ ਕਰਨ ਦਾ ਸੁਝਾਅ ਦਿੱਤਾ ਹੈ| ਪਾਠਕ੍ਰਮ ਦੇ ਨਾਲ਼-ਨਾਲ਼ ਵਿਦਿਆਰਥੀਆਂ ਦੇ ਵਿਸ਼ਿਆਂ ਨੂੰ ਵੀ ਰਿਵਿਊ ਕਰਨ ਲਈ ਸੁਝਾਅ ਦਿੱਤੇ ਹਨ|
ਇਮਤਿਹਾਨਾਂ ਦੇ ਸੁਝਾਵਾਂ ਤਹਿਤ ਇਮਤਿਹਾਨਾਂ 'ਚ ਸਖਤੀ ਰੱਖਣ ਅਤੇ ਪਿਛਲੇ ਸਾਲ ਦੀ ਇਮਤਿਹਾਨਾਂ ਦੀ ਪ੍ਰੰਪਰਾ ਨੂੰ ਨਿਰੰਤਰ ਤਿੰਨ-ਚਾਰ ਸਾਲ ਲਾਗੂ ਕਰਨ ਦੀ ਗੱਲ ਕੀਤੀ ਗਈ ਹੈ|
ਪ੍ਰੀ-ਪ੍ਰਾਇਮਰੀ ਸਬੰਧੀ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਨੂੰ ਸਹੀ ਦੱਸਦਿਆਂ ਇਸ ਨੂੰ ਹੋਰ ਵੀ ਯੋਜਨਾਬੱਧ ਰੂਪ 'ਚ ਚਲਾ ਕੇ ਸਿੱਖਿਆ ਵਿਭਾਗ ਅਤੇ ਇਸਤਰੀ ਅਤੇ ਬਾਲ ਸਮਾਜਿਕ ਸੁਰੱਖਿਆ ਤੇਕਲਿਆਣ ਵਿਭਾਗ ਦੇ ਸਾਂਝੇ ਉੱਦਮ ਨਾਲ ਬੱਚਿਆਂ ਨੂੰ ਲਾਭ ਦਿੱਤੇ ਜਾਣ ਦੀ ਗੱਲ ਕੀਤੀ ਗਈ ਹੈ|
ਸਕੂਲਾਂ 'ਚ ਵਿਭਾਗ ਦੀਆਂ ਸਕੀਮਾਂ ਨੂੰ ਸੁਚਾਰੂ ਰੂਪ 'ਚ ਲਾਗੂ ਕਰਵਾਉਣ 'ਤੇ ਬੱਚਿਆਂ ਨੂੰ ਵੱਧ ਤੋਂ ਵੱਧ ਲਾਭ ਦੇਣ ਲਈ ਸਕੂਲਾਂ ਦੀ ਮਾਨਿਟਰਿੰਗ ਪ੍ਰਣਾਲੀ ਨੂੰ ਮਜ਼ਬੂਤੀ ਦੇਣ ਦੀ ਗੱਲ ਕੀਤੀ ਗਈ ਹੈ|ਅਧਿਆਪਕ ਸਿਖਲਾਈ ਪ੍ਰੋਗਰਾਮਾਂ ਨੂੰ ਸਮੇਂ ਦੀ ਲੋੜ ਅਨੁਸਾਰ ਤਿਆਰ ਕਰਕੇ ਸਮੇਂ-ਸਮੇਂ 'ਤੇ ਓਰੀਐਂਟੇਸ਼ਨ ਪ੍ਰੋਗਰਾਮ ਚਲਾਏ ਜਾਣੇ ਜਰੂਰੀ ਦੱਸੇ ਗਏ ਹਨ|
ਇਸ ਤੋਂ ਇਲਾਵਾ ਡਾਇਟਾਂ ਦੀ ਭਾਗੀਦਾਰ ਅਤੇ ਇਹਨਾਂ ਦਾ ਕੰਟਰੋਲ, ਵੱਖ-ਵੱਖ ਵਿਭਾਗਾਂ ਦਾ ਕੋਆਰਡੀਨੇਸ਼ਨ, ਮੀਡੀਆ ਸੈੱਲ, ਐਕਸ਼ਨ ਰਿਸਰਚ ਸੈੱਲ, ਸਰਕਾਰੀ ਕਰਮਚਾਰੀਆਂ ਦੇ ਨਿਯਮਾਂ 'ਚ ਸੋਧਾਂਅਤੇ ਇਹਨਾਂ ਦਾ ਸਖਤੀ ਨਾਲ ਪਾਲਣ ਸਬੰਧੀ ਵੀ ਪ੍ਰਿੰਸੀਪਲਾਂ ਨੇ ਸੁਝਾਅ ਦਿੱਤੇ|