• Home
  • ਸਿੱਖਿਅਾ ਬਚਾੳੁ ਮੰਚ ਪੰਜਾਬ ਦੇ ਆਗੂਆਂ ਨੇ ਪੜ੍ਹੋ ਪੰਜਾਬ ਮੁਹਿੰਮ ਦਾ ਬਾਈਕਾਟ ਕੀਤਾ ਮੁਲਤਵੀ

ਸਿੱਖਿਅਾ ਬਚਾੳੁ ਮੰਚ ਪੰਜਾਬ ਦੇ ਆਗੂਆਂ ਨੇ ਪੜ੍ਹੋ ਪੰਜਾਬ ਮੁਹਿੰਮ ਦਾ ਬਾਈਕਾਟ ਕੀਤਾ ਮੁਲਤਵੀ

ਚੰਡੀਗੜ੍ਹ- ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਪੰਜਾਬ ਦੇ ਆਗੂਆਂ ਨੇ ਸਿੱਖਿਆ ਮੰਤਰੀ ਓਪੀ ਸੋਨੇ ਨਾਲ ਮੀਟਿੰਗ ਤੋਂ ਬਾਅਦ ਪੜ੍ਹੋ ਪੰਜਾਬ ਮੁਹਿੰਮ ਦਾ ਬਾਈਕਾਟ ਮੁਲਤਵੀ ਕਰ ਦਿੱਤਾ ਹੈ ।ਸਿੱਖਿਆ ਮੰਤਰੀ ਨੇ ਅੱਜ ਜਥੇਬੰਦੀ ਦੇ ਆਗੂਆਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਉਨ੍ਹਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ । ਓ. ਪੀ. ਸੋਨੀ ਨੇ ਅਧਿਆਪਕ ਆਗੂਆਂ ਨੂੰ ਕਿਹਾ ਕਿ 4 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜੋ ਮੀਟਿੰਗ ਹੋਵੇਗੀ ਉਸ ਵਿੱਚ ਜ਼ਿਆਦਾਤਰ ਮਸਲੇ ਹੱਲ ਕਰਵਾ ਦਿੱਤੇ ਜਾਣਗੇ । ਸਿੱਖਿਅਾ ਮੰਤਰੀ ਪੰਜਾਬ ਓ. ਪੀ. ਸੋਨੀ ਨਾਲ ਮੰਚ ਦੇ ਅਾਗੂਅਾਂ ਦੀ ਜੋ ਮੀਟਿੰਗ ਹੋੲੀ, ਉਸ ਵਿੱਚ ਸਿੱਖਿਅਾ ਸਕੱਤਰ ਕ੍ਰਿਸ਼ਨ ਕੁਮਾਰ , ਦੋਵੇ ਡੀ ਪੀ ਅਾੲੀ ,ਡੀ ਜੀ ਅੈਸ ੲੀ ਅਤੇ ਹੋਰ ਅਧਿਕਾਰੀ ਹਾਜਰ ਸਨ । ਅੱਜ ਦੀ ਮੀਟਿੰਗ 'ਚ ਮੰਚ ਦੇ ਅਾਗੂਅਾਂ  ਤਬਾਦਲਾ ਨੀਤੀ ਸੱਤ ਸਾਲਾ ਤਿੰਨ ਸਾਲਾ ਸ਼ਰਤ ਖਤਮ ਕਰਨ , ਰੈਸ਼ੇਲਾੲੀਜੇਸ਼ਨ ਨੀਤੀ ਤਹਿਤ ਪੋਸਟਾਂ ਖਤਮ ਕਰਨ ਦੀ ਨੀਤੀ ਵਾਪਸ ਲੈਣ,  ਸਿੱਖਿਅਾ ਪ੍ਰੋਵਾੲੀਡਰ ਅਧਿਅਾਪਕ ,ੲੀ ਜੀ ਅੈਸ, ਅੈਸ ਟੀ  ਅਾਰ, ੲੇ ੲੀ ਅਾੲੀ ,ਅੰਗਹੀਣ ਬੱਚਿਅਾਂ ਨੂੰ ਪੜਾੳੁਣ ਵਾਲੇ ਅਧਿਅਾਪਕ , ਅੈਸ ਅੈਸ ਏ  , ਰਮਸਾ, ਨਾਨ ਟੀਚਿੰਗ ,ਅਾੲੀ ੲੀ ਅਾਰ ਟੀ, ਕੰਮਪਿੳੂਟਰ ਅਧਿਆਪਕਾਂ ਅਤੇ  5178 ਅਧਿਅਾਪਕਾਂ ਨੂੰ ਪੂਰੀ ਤਣਖਾਹ 'ਤੇ ਰੈਗੂਲਰ ਕਰਨ ।ਪੜੋ ਪੰਜਾਬ ਪ੍ਰੋਜੈਕਟ ਲੲੀ ਰੂਪ ਰੇਖਾ ਤਿਅਾਰ ਕਰਕੇ  ਡੀ ੲੀ ੳੁ, ਬੀ ਪੀ ੲੀ ੳੁ, ਸੀ ਅੈਚ ਟੀ, ਅੈਚ ਟੀ ਰਾਹੀ ਚਲਾੳੁਣ ਦੀ ਮੰਗ ਰੱਖੀ ਅਤੇ  ਅਧਿਅਾਪਕਾਂ ਨੂੰ ਕੱਢੇ ਸ਼ੋ ਕਾਲ ਨੋਟਿਸ ,ਪਰਚੇ ਬਦਲੀਅਾਂ ਅਾਦਿ ਰੱਦ ਕਰਨ ਦੀ ਮੰਗ ਰੱਖੀ ।  ਸਿੱਖਿਅਾ ਮੰਤਰੀ ਨੇ ਮੰਗਾਂ ਬਾਰੇ ਪੂਰਨ ਸਹਿਮਤੀ ਦਿੱਤੀ ਅਤੇ ਕਿਹਾ ਕਿ ਉਹ 4 ਜੂਨ ਦੀ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿਚ ਮੁੱਦਿਆਂ ਨੂੰ ਗੰਭੀਰਤਾ ਨਾਲ ਰੱਖਣਗੇ । ਜਿਨਾਂ ਅਧਿਅਾਪਕਾਂ ਨੂੰ ਨੋਟਿਸ ਨਿਕਲੇ ਹਨ ਜਾਂ ਪਰਚੇ ਹੋੲੇ ਹਨ ਸਾਰੇ ਵਾਪਸ ਲੲੇ ਜਾਣਗੇ ਅਤੇ ਸਕੂਲਾਂ ਚ ਪੜਾੲੀ ਦਾ ੳੁਸਾਰੂ ਮਹੋਲ ਤਿਅਾਰ ਕੀਤਾ ਜਾਵੇਗਾ। ੳੁਹਨਾਂ ਮੰਚ ਦੇ ਅਾਗੂਅਾਂ ਤੋ ਸਹਿਯੋਗ ਦੀ ਮੰਗ ਕੀਤੀ ਅਤੇ ਕਿਹਾ ਕਿ ੲਿੱਕ ਮਹੀਨਾ ਸਾਨੂੰ ਦੇਵੋ ਅਸੀ ਮਸਲੇ  ਹੱਲ ਦੇਵਾਂਗੇ।ਜਿਸ ੳੁਪਰੰਤ ਕੋੲੀ ਧਰਨੇ ਦੀ ਨੌਬਤ ਨਹੀ ਅਾੲੇਗੀ।  ਪੰਜ ਹਜਾਰ ਰੁਪਏ ਪ੍ਰਤੀ ਮਹੀਨਾ 'ਤੇ ਪੰਜਾਬ 'ਚ ਕੋੲੀ ਵੀ ਅਧਿਅਾਪਕ ਕੰਮ ਨਹੀ ਕਰੇਗਾ । ਮੰਤਰੀ ਦੇ ੲਿਸ ਭਰੋਸੇ ਤੇ ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਦੇ ਅਾਗੂਅਾਂ ਨੇ ਸਰਵਸੰਮਤੀ ਨਾਲ ੲਿੱਕ ਮਹੀਨੇ ਲੲੀ ਜੋ ਬਾੲੀਕਾਟ ਕੀਤਾ ਸੀ ੳੁਸ ਨੂੰ ਮੁਲਤਵੀ ਕਰ ਦਿੱਤਾ ਹੈ ਅਤੇ ਅਗਲੇਰੀ ਰਣਨੀਤੀ ਲੲੀ ਮੰਚ ਦੀ ਸੁਬਾੲੀ ਮੀਟਿੰਗ 12 ਮੲੀ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਬੁਲਾ ਲੲੀ ਹੈ। ਜਿਸ ਚ ਮੰਚ 'ਚ ਸ਼ਾਮਿਲ ਸਾਰੀਅਾਂ ਜਥੇਬੰਦੀਅਾਂ ਦੀ ਸੂਬਾ ਲੀਡਰਸ਼ਿਪ,  ਜਿਲਾ ਅਾਗੂ, ਬਲਾਕ ,ਅਾਗੂ ਸੈਟਰ ਅਾਗੂ ਅਾਦਿ ਸ਼ਾਮਿਲ ਹੋਣਗੇ । ਇਸੇ ਦੌਰਾਨ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੋ ਡੀਜੀਐਸਈ ਨੇ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ 7 ਮਈ ਨੂੰ ਆਪਣੇ ਦਫਤਰ ਬੁਲਾਇਆ ਹੈ ਉਹ ਉਹ ਡੀਜੀਐਸਈ ਦਫ਼ਤਰ ਪੇਸ਼ ਨਹੀਂ ਹੋਣਗੇ ਕਿਉਂਕਿ ਸਿੱਖਿਆ ਮੰਤਰੀ ਨੇ ਨੋਟਿਸ ਵਾਪਸ ਲੈਣ ਦਾ ਭਰੋਸਾ ਉਨ੍ਹਾਂ ਨੂੰ ਦੇ ਦਿੱਤਾ ਹੈ