• Home
  • ਸਿਹਤ ਮੰਤਰੀ ਦੀ ਸਿਫ਼ਾਰਸ਼ ਤੇ ਨਸ਼ਾ ਛੁਡਾਊ ਕੇਂਦਰਾਂ ਤੇ ਜਾਂਦੀਆਂ ਹਨ ਦਵਾਈਆਂ -ਬੈਂਸ ਨੇ ਸੀਬੀਆਈ ਤੋਂ ਜਾਂਚ ਮੰਗੀ

ਸਿਹਤ ਮੰਤਰੀ ਦੀ ਸਿਫ਼ਾਰਸ਼ ਤੇ ਨਸ਼ਾ ਛੁਡਾਊ ਕੇਂਦਰਾਂ ਤੇ ਜਾਂਦੀਆਂ ਹਨ ਦਵਾਈਆਂ -ਬੈਂਸ ਨੇ ਸੀਬੀਆਈ ਤੋਂ ਜਾਂਚ ਮੰਗੀ

ਚੰਡੀਗੜ੍ਹ (ਖਬਰ ਵਾਲੇ ਬਿਊਰੋ )ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਅੱਜ ਸਿਹਤ ਮੰਤਰੀ ਤੇ ਹਮਲਾ ਬੋਲਦਿਆਂ ਆਖਿਆ ਕੀ ਪੰਜਾਬ ਵਿੱਚ ਸਾਲ ਸੌ ਤੋਂ ਵਧੇਰੇ ਨਸ਼ਾ ਛੁਡਾਊ ਕੇਂਦਰ ਹਨ ।ਉਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਕਹਿਣ ਤੇ ਦਵਾਈਆਂ ਸਪਲਾਈ ਹੁੰਦੀਆਂ ਹਨ ਜਿਹੜੀਆਂ ਦੀ ਕੰਪਨੀ ਸਿਹਤ ਮੰਤਰੀ ਵੱਲੋਂ ਸਿਫਾਰਸ਼ ਕੀਤੀ ਜਾਂਦੀ ਹੈ ।

ਸਿਮਰਜੀਤ ਸਿੰਘ ਬੈਂਸ ਨੇ ਸਿਹਤ ਮੰਤਰੀ ਵੱਲੋਂ ਵਿਸ਼ੇਸ਼ ਕੰਪਨੀ ਦੀਆਂ ਦਵਾਈਆਂ ਆਪਣੀ ਦਿਲਚਸਪੀ ਨਾਲ ਭੇਜਣ ਤੇ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ ਹੈ ।