• Home
  • ਸਿਵਲ ਸਰਵਿਸ ਐਗਜ਼ਾਮ ਚੋਂ  ਪੱਤਰਕਾਰ ਦੇ ਪੁੱਤਰ ਨੇ 21ਵਾ ਅਤੇ ਪੁਲਿਸ ਮੁਖੀ ਦੀ ਧੀ ਨੇ 108ਵਾ ਰੈਂਕ ਪ੍ਰਾਪਤ ਕੀਤਾ 

ਸਿਵਲ ਸਰਵਿਸ ਐਗਜ਼ਾਮ ਚੋਂ  ਪੱਤਰਕਾਰ ਦੇ ਪੁੱਤਰ ਨੇ 21ਵਾ ਅਤੇ ਪੁਲਿਸ ਮੁਖੀ ਦੀ ਧੀ ਨੇ 108ਵਾ ਰੈਂਕ ਪ੍ਰਾਪਤ ਕੀਤਾ 

 ਚੰਡੀਗੜ੍ਹ (ਪਰਮਿੰਦਰ ਸਿੰਘ ਜੱਟਪੁਰੀ) ਸਿਵਲ ਸਰਵਿਸਿਜ਼ ਦਾ ਬੀਤੇ ਕੱਲ੍ਹ ਨਤੀਜਾ ਆਉਣ ਤੇ ਭਾਵੇਂ ਬਾਕੀ ਸਫਲ ਹੋਏ ਉਮੀਦਵਾਰਾਂ ਦੀ ਸ਼ਨਾਖ਼ਤ ਅਜੇ ਬਾਕੀ ਹੈ ,ਪਰ  ਪੰਜਾਬ ਦੇ ਦੋ ਆਪਣੇ- ਆਪਣੇ ਖਿੱਤੇ ਵਿੱਚ ਮਹਾਂਰਥੀ ਸਮਝੇ ਜਾਂਦੇ ਵਿਅਕਤੀਆਂ ਦੇ ਜਾਨਸ਼ੀਨ ਦੀ ਸ਼ਨਾਖ਼ਤ ਕਰਨ ਵਿੱਚ www.khabarwaale.comਸਫਲ ਹੋਇਆ ਹੈ l
ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਜਾਗਰਣ ਅਖ਼ਬਾਰ ਦੇ ਐਡੀਟਰ ਸ੍ਰੀ ਵਰਿੰਦਰ ਵਾਲੀਆ ਦੇ ਪੁੱਤਰ ਵਰਜੀਤ ਵਾਲਿਆਂ ਨੇ ਇਸ ਪ੍ਰੀਖਿਆ ਚੋਂ 21ਵਾ ਰੈਂਕ ਹਾਸਲ ਕੀਤਾ ਹੈ ,ਜਦ ਕਿ ਪੰਜਾਬ ਪੁਲਸ ਦੇ ਮੁਖੀ ਡੀ ਜੀ ਪੀ ਸ੍ਰੀ ਸੁਰੇਸ਼ ਕੁਮਾਰ ਅਰੋੜਾ ਦੀ ਧੀ ਮੇਘਾ ਅਰੋੜਾ ਨੇ ਸਿਵਲ ਸਰਵਿਸ ਐਗਜ਼ਾਮ ਚੋਂ 108ਵਾ ਰੈਕ ਹਾਸਲ ਕੀਤਾ ਹੈ l