• Home
  • ਸਿਵਲ ਸਕੱਤਰੇਤ ਦੀ ਐਸੋਸੀਏਸ਼ਨ ਨੇ ਸਰਕਾਰ ਨੂੰ ਵੰਗਾਰਿਆ

ਸਿਵਲ ਸਕੱਤਰੇਤ ਦੀ ਐਸੋਸੀਏਸ਼ਨ ਨੇ ਸਰਕਾਰ ਨੂੰ ਵੰਗਾਰਿਆ

ਚੰਡੀਗੜ੍ਹ (ਪਰਮਿੰਦਰ ਸਿੰਘ ਜੱਟਪੁਰੀ)
ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੀ ਚੋਣ ਹੋਣ ਤੋਂ ਬਾਅਦ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਨਵ ਨਿਯੁਕਤ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਿਨ੍ਹਾਂ ਸਮਾਂ ਤੱਕ ਮੁਲਾਜ਼ਮਾਂ ਦੇ ਡੀ ਏ ਅਤੇ ਹੋਰ ਹੱਕੀ ਮੰਗਾਂ ਸਰਕਾਰ ਵੱਲੋਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਨ੍ਹਾਂ ਸਮਾਂ ਤੱਕ ਅਸੀਂ ਫੀਲਡ ਪੱਧਰ ਦੇ ਮਨਿਸਟਰੀਅਲ ਸਟਾਫ ਯੂਨੀਅਨਾਂ ਨਾਲ ਮਿਲ ਕੇ ਸਰਕਾਰ ਵਿਰੁੱਧ ਵੱਡਾ ਸੰਘਰਸ਼ ਛੇੜਨ ਲਈ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਾਂਗੇ ।ਸਰਦਾਰ ਖਹਿਰਾ ਨੇ ਦੱਸਿਆ ਕਿ ਹੁਣ ਤੱਕ ਮੰਤਰੀ ਅਤੇ ਸਰਕਾਰ ਦੇ ਵੱਡੇ ਅਫਸਰ (ਆਈ ਏ ਐੱਸ )ਆਪਣੀ ਮਰਜ਼ੀ ਨਾਲ ਆਪਣੀਆਂ ਤਨਖਾਹਾਂ ਚ ਵਾਧਾ 'ਕੋਠੀਆਂ ਦੇ ਖਰਚੇ ਅਤੇ ਜਹਾਜ਼ਾਂ ਚ ਝੂਟੇ ਰਹਿਣ ਦੇ ਖਰਚੇ ਆਦਿ ਨੂੰ ਵਿਧਾਨ ਸਭਾ ਚ ਬਿੱਲ ਪਾਸ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਰਗੜਾ ਲਾ ਲੈਂਦੇ ਹਨ ਪਰ ਮੁਲਾਜ਼ਮਾਂ ਦੇ ਡੀ ਏ ਦੀ ਕਿਸ਼ਤ ਦੇਣ ਲੱਗਿਆਂ ਵੀ ਸਰਕਾਰ ਟਾਲ ਮਟੋਲ ਕਰ ਲੈਂਦੀ ਹੈ ।
ਯੂਨੀਅਨ ਆਗੂ ਜਿਹੜੇ ਕਿ ਆਪਣੀ ਨਵੀਂ ਚੁਣੀ ਗਈ ਟੀਮ ਨਾਲ ਪ੍ਰੈੱਸ ਕਾਨਫਰੰਸ ਕਰ ਰਹੇ ਸਨ ਨੇ ਇਸ ਸਮੇਂ ਇਹ ਵੀ ਕਿਹਾ ਕਿ ਸਰਕਾਰ ਸਿਰਫ ਡੀ ਏ ਦੀ ਕਿਸਤ ਉਦੋਂ ਦਿੰਦੀ ਹੈ ਜਦੋਂ ਕੋਈ ਤਿਉਹਾਰ ਹੋਵੇ ,ਅਸੀਂ ਇਸ ਪਿਰਤ ਨੂੰ ਵੀ ਤੋੜਾਂਗੇ ਕਿਉਂਕਿ ਇਹ ਕੋਈ ਅਸੀਂ ਤੋਹਫ਼ਾ ਨਹੀਂ ਲੈ ਰਹੇ ਇਹ ਸਾਡਾ ਹੱਕ ਹੈ।ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਸੱਤਵਾਂ ਤਨਖ਼ਾਹ ਕਮਿਸ਼ਨ ਕਦੋਂ ਦਾ ਜਾਰੀ ਕਰ ਦਿੱਤਾ ਹੈ ਪਰ ਸਾਡੇ ਗੁਆਂਢੀ ਸੂਬੇ ਹਰਿਆਣਾ ਨੇ ਵੀ ਤਨਖਾਹ ਕਮਿਸ਼ਨ ਲਾਗੂ ਕਰਨ ਲੱਗਿਆਂ ਦੇਰੀ ਨਹੀਂ ਕੀਤੀ । ਪਰ ਪੰਜਾਬ ਸਰਕਾਰ ਨੇ ਅਜੇ ਤੱਕ ਮੁਲਾਜ਼ਮਾਂ ਦਾ ਛੇਵਾਂ ਤਨਖ਼ਾਹ ਕਮਿਸ਼ਨ ਵੀ ਨਹੀਂ ਜਾਰੀ ਕੀਤਾ। ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਸੋਨਲ ਤੇ ਫੀਲਡ ਪੱਧਰ ਦੀਆਂ ਜਥੇਬੰਦੀਆਂ ਨਾਲ ਮੀਟਿੰਗ ਪੰਜ ਜੁਲਾਈ ਤੱਕ ਹੋ ਜਾਵੇਗੀ ਅਤੇ ਅਗਲੇ ਮਹੀਨੇ ਉਹ ਮੁੱਖ ਮੰਤਰੀ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਹੋਰ ਵੱਖ ਵੱਖ ਫੀਲਡ ਦੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਮੀਟਿੰਗ ਕਰਨਗੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ
ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋ: ਦੀ ਸਰਬਸੰਮਤੀ ਨਾਲ ਚੁਣੀ ਗਈ ਆਪਣੀ ਟੀਮ ਦੇ ਨਾਵਾਂ ਦੀ ਖਹਿਰਾ ਵੱਲੋਂ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ
ਸੀਨੀਅਰ ਮੀਤ ਪ੍ਰਧਾਨ
ਸ਼੍ਰੀ ਭਗਵੰਤ ਸਿੰਘ ਬਦੇਸ਼ਾ, ਸੀਨੀਅਰ ਸਹਾਇਕ,
ਮੀਤ ਪ੍ਰਧਾਨ
ਸ਼੍ਰੀ ਸਤਵਿੰਦਰ ਸਿੰਘ ਟੋਹੜਾ, ਕਲਰਕ
4
ਮੀਤ ਪ੍ਰਧਾਨ (ਮਹਿਲਾ)
ਸ਼੍ਰੀਮਤੀ ਮਨਜਿੰਦਰ ਕੌਰ, ਸੀਨੀਅਰ ਸਹਾਇਕ
5
ਜਨਰਲ ਸਕੱਤਰ
ਸ਼੍ਰੀ ਗੁਰਪ੍ਰੀਤ ਸਿੰਘ, ਸੀਨੀਅਰ ਸਹਾਇਕ
6
ਸੰਯੁਕਤ ਜਨਰਲ ਸਕੱਤਰ
ਸ਼੍ਰੀ ਸੁਸ਼ੀਲ ਕੁਮਾਰ, ਸੀਨੀਅਰ ਸਹਾਇਕ
7
ਸੰਗਠਨ ਸਕੱਤਰ
ਸ਼੍ਰੀ ਮਨਜੀਤ ਸਿੰਘ ਰੰਧਾਵਾ, ਸੀਨੀਅਰ ਸਹਾਇਕ
8
ਸੰਯੁਕਤ ਸੰਗਠਨ ਸਕੱਤਰ
ਸ਼੍ਰੀ ਸਾਹਿਲ ਸ਼ਰਮਾ, ਸੀਨੀਅਰ ਸਹਾਇਕ
9
ਦਫਤਰ ਸਕੱਤਰ
ਸ਼੍ਰੀ ਜਸਪ੍ਰੀਤ ਸਿੰਘ, ਸੀਨੀਅਰ ਸਹਾਇਕ
10
ਸੰਯੁਕਤ ਦਫਤਰ ਸਕੱਤਰ
ਸ਼੍ਰੀ ਅਮਰਵੀਰ ਸਿੰਘ ਗਿੱਲ, ਕਲਰਕ
11
ਵਿੱਤ ਸਕੱਤਰ
ਸ਼੍ਰੀ ਮਿਥੁਨ ਚਾਵਲਾ, ਸੀਨੀਅਰ ਸਹਾਇਕ
12
ਸੰਯੁਕਤ ਵਿੱਤ ਸਕੱਤਰ
ਸ਼੍ਰੀ ਪ੍ਰਵੀਨ ਕੁਮਾਰ, ਸੀਨੀਅਰ ਸਹਾਇਕ
13
ਪ੍ਰੈੱਸ ਸਕੱਤਰ
ਸ਼੍ਰੀ ਨੀਰਜ ਕੁਮਾਰ, ਸੀਨੀਅਰ ਸਹਾਇਕ
14
ਸੰਯੁਕਤ ਪ੍ਰੈੱਸ ਸਕੱਤਰ
ਸ਼੍ਰੀਮਤੀ ਸੁਖਜੀਤ ਕੌਰ, ਕਲਰਕ
15
ਕੋਆਰਡੀਨੇਟਰ
ਸ਼੍ਰੀ ਜਗਦੀਪ ਕਪਿਲ, ਸੀਨੀਅਰ ਸਹਾਇਕ ਆਪ ਦੇ ਨਾਂ ਸ਼ਾਮਲ ਹਨ ।
ਉਪਰੋਕਤ ਨੂਮਾਂਇੰਦਿਆਂ ਤੋਂ ਇਲਾਵਾ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੀ ਸਲਾਹਕਾਰ ਕਮੇਟੀ ਦਾ ਗਠਨ ਵੀ ਕੀਤਾ ਗਿਆ ਜੋ ਕਿ ਇਸ ਅਨੁਸਾਰ ਹੈ:-
ਲੜੀ ਨੰ:
ਸਲਾਹਕਾਰ ਕਮੇਟੀ ਵਿੱਚ ਅਹੁਦੇ ਦਾ ਨਾਂ
ਅਧਿਕਾਰੀ/ਕਰਮਚਾਰੀ ਦਾ ਨਾਂ
1
ਸਰਪਰਸਤ
ਸ਼੍ਰੀ ਭੀਮ ਸੈਨ ਗਰਗ, ਸੁਪਰਡੰਟ ਗ੍ਰੇਡ-1
2
ਚੀਫ ਪੈਟਰਨ
ਸ਼੍ਰੀ ਗੁਰਨਾਮ ਸਿੰਘ ਸਿੱਧੂ, ਸੀਨੀਅਰ ਸਹਾਇਕ
3
ਪੈਟਰਨ
ਸ਼੍ਰੀ ਲਿਵਤਾਰ ਸਿੰਘ, ਸੀਨੀਅਰ ਸਹਾਇਕ
4
ਮੀਡੀਆ ਐਡਵਾਈਜ਼ਰ
ਸ਼੍ਰੀ ਗੁਰਸੇਵਕ ਸਿੰਘ ਸੋਹਲ, ਕਲਰਕ
5
ਐਡਵਾਈਜ਼ਰ-1
ਸ਼੍ਰੀ ਸੁਖਵੀਰ ਸਿੰਘ, ਕਲਰਕ
6
ਐਡਵਾਈਜ਼ਰ-2
ਸ਼੍ਰੀ ਗੁਲਸ਼ਨ ਰਿਆਤ,
ਇਸ ਮੌਕੇ ਮੁੱਖ ਤੌਰ ਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੰਜਰ ਦਾ ਪੇਸ਼ ਕੀਤਾ ਗਿਆ ਜਿਸ ਵਿੱਚ
ਪੰਜਾਬ ਰਾਜ ਵਿਖੇ 6ਵੇਂ ਤਨਖਾਹ ਕਮਿਸ਼ਨ ਨੂੰ ਜਲਦ ਲਾਗੂ ਕਰਾਉਣਾ।
ਪਿਛਲੇ ਸਮੇਂ ਦੌਰਾਨ ਦਿੱਤੇ ਗਏ ਡੀ.ਏ. ਦੇ ਏਰੀਅਰ ਸਬੰਧੀ ਬਿਲ ਖਜਾਨਿਆਂ ਵਿੱਚੋਂ ਪਾਸ ਕਰਾਉਣਾ।
ਪਿਛਲੇ ਸਮੇਂ ਦੌਰਾਨ ਦਿੱਤੇ ਗਏ ਡੀ.ਏ. ਦੇ ਏਰੀਅਰ, ਜਿਨ੍ਹਾਂ ਸਬੰਧੀ ਪਿਛਲੀ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਕੀਤਾ ਗਿਆ, ਸਬੰਧੀ ਤੁਰੰਤ ਫੈਸਲਾ ਕਰਾਉਣਾ।
ਮਿਤੀ 01.01.2017 ਤੋਂ ਲੰਬਿਤ ਪਏ ਡੀ.ਏ. ਦੀ ਕਿਸ਼ਤ ਜਾਰੀ ਕਰਾਉਣਾ।
ਪੁਰਾਣੀ ਪੈਨਸ਼ਨ ਸਕੀਮ ਮੁੜ ਬਹਾਲ ਕਰਵਾਉਣਾ।
ਬਰਾਬਰ ਕੰਮ-ਬਰਾਬਰ ਤਨਖਾਹ ਦੇ ਨਿਯਮ ਨੂੰ ਲਾਗੂ ਕਰਵਾਉਣਾ।
ਨਵ-ਨਿਯੁਕਤ ਕਰਮਚਾਰੀਆਂ ਨੂੰ ਮੈਡੀਕਲ ਪ੍ਰਤੀਪੂਰਤੀ ਦੀ ਸਹੂਲਤ ਉਪਲਬਧ ਕਰਾਉਣਾ।
ਆਊਟ ਸੋਰਸ ਅਤੇ ਕੰਟਰੈਕਟ ਤੇ ਰੱਖੇ ਕਰਮਚਾਰੀਆਂ ਨੂੰ ਪੱਕੇ ਕਰਾਉਣਾ।
ਆਦਿ ਏਜੰਡੇ ਤੇ ਰੱਖਿਆ ਗਿਆ