• Home
  • ਸਿਲੇਬਸ ਵਿਚ ਸਿੱਖ ਕੌਮ ਦੇ ਇਤਿਹਾਸ ਨੂੰ ਵਿਗਾੜਨ ਲਈ ਬਾਦਲ ਦਲੀਏ ਅਤੇ ਕਾਂਗਰਸ ਦੋਵੇ ਜਮਾਤਾਂ ਆਰ.ਐਸ.ਐਸ. ਦੀ ਫਿਰਕੂ ਸੋਚ ਨੂੰ ਲਾਗੂ ਕਰਨ ਵਿਚ ਮੁੱਖ ਦੋਸ਼ੀ : ਮਾਨ

ਸਿਲੇਬਸ ਵਿਚ ਸਿੱਖ ਕੌਮ ਦੇ ਇਤਿਹਾਸ ਨੂੰ ਵਿਗਾੜਨ ਲਈ ਬਾਦਲ ਦਲੀਏ ਅਤੇ ਕਾਂਗਰਸ ਦੋਵੇ ਜਮਾਤਾਂ ਆਰ.ਐਸ.ਐਸ. ਦੀ ਫਿਰਕੂ ਸੋਚ ਨੂੰ ਲਾਗੂ ਕਰਨ ਵਿਚ ਮੁੱਖ ਦੋਸ਼ੀ : ਮਾਨ

ਲੁਧਿਆਣਾ, 5 ਮਈ “ਸਿੱਖ ਕੌਮ ਦੇ ਮਨੁੱਖਤਾ ਪੱਖੀ ਅਤੇ ਫਖ਼ਰ ਵਾਲੇ ਇਤਿਹਾਸ ਨੂੰ ਗੰਧਲਾ ਕਰਨ ਅਤੇ ਸਿੱਖ ਕੌਮ ਬਾਰੇ ਬੱਚਿਆਂ ਦੇ ਸਿਲੇਬਸ ਵਿਚ ਗੁੰਮਰਾਹਕੁੰਨ ਸੂਚਨਾ ਦੇ ਕੇ ਭੰਬਲਭੂਸਾ ਪਾਉਣ ਲਈ ਬੇਸ਼ੱਕ ਆਰ.ਐਸ.ਐਸ-ਬੀਜੇਪੀ ਜਮਾਤਾਂ ਇਕ ਡੂੰਘੀ ਸਾਜ਼ਿਸ ਤਹਿਤ ਲੰਮੇ ਸਮੇਂ ਤੋਂ ਕਾਰਵਾਈਆ ਕਰ ਰਹੀਆ ਹਨ । ਪਰ ਇਨ੍ਹਾਂ ਸਿੱਖ ਵਿਰੋਧੀ ਪ੍ਰੋਗਰਾਮਾਂ ਨੂੰ ਅਮਲੀ ਰੂਪ ਦੇਣ ਲਈ ਬੀਤੇ ਸਮੇਂ ਵਿਚ ਬਾਦਲ ਦਲੀਏ ਸਾਜ਼ਿਸੀ ਢੰਗਾਂ ਰਾਹੀ ਫਿਰਕੂਆਂ ਨੂੰ ਸਹਿਯੋਗ ਕਰਦੇ ਰਹੇ ਹਨ ਅਤੇ ਅੱਜ ਪੰਜਾਬ ਦੀ ਕਾਂਗਰਸ ਜਮਾਤ ਉਨ੍ਹਾਂ ਸਿੱਖ ਵਿਰੋਧੀ ਕਾਰਵਾਈਆ ਨੂੰ ਲਾਗੂ ਕਰਨ ਵਿਚ ਮੁੱਖ ਭੂਮਿਕਾ ਨਿਭਾਅ ਰਹੀ ਹੈ । ਇਸ ਲਈ ਨਾ ਬਾਦਲ ਦਲੀਏ ਅਤੇ ਨਾ ਕਾਂਗਰਸ ਅਜਿਹੀਆ ਸਿੱਖ ਵਿਰੋਧੀ ਕਾਰਵਾਈਆ ਦੇ ਦੋਸ਼ਾਂ ਤੋਂ ਆਪਣੇ-ਆਪ ਨੂੰ ਬਰੀ ਕਰ ਸਕਦੀਆ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਲੁਧਿਆਣਾ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਸੁਬੋਧਿਤ ਹੁੰਦੇ ਹੋਏ ਬਾਦਲ ਦਲੀਆ ਅਤੇ ਕਾਂਗਰਸ ਉਤੇ ਗਿਆਰਵੀ, ਬਾਰਵੀਂ ਦੇ ਬੱਚਿਆਂ ਦੀਆਂ ਕਿਤਾਬਾਂ ਦੇ ਸਿਲੇਬਸ ਵਿਚ ਸਿੱਖ ਕੌਮ, ਸਿੱਖ ਇਤਿਹਾਸ ਬਾਰੇ ਗੁੰਮਰਾਹਕੁੰਨ ਜਾਣਕਾਰੀ ਦੇਣ, ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਸਤਿਕਾਰਿਤ ਛਬੀ ਨੂੰ ਇਕ ਡੂੰਘੀ ਸਾਜ਼ਿਸ ਤਹਿਤ ਵਿਗਾੜਨ ਦਾ ਦੋਸ਼ ਲਗਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 2010 ਵਿਚ ਮੌਜੂਦਾ ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਨੇ 488 ਪੰਨਿਆਂ ਦੀ 'ਗਿਆਨ-ਸਰੋਵਰ' ਨਾਮ ਦੀ ਕਿਤਾਬ ਪ੍ਰਕਾਸ਼ਿਤ ਕਰਵਾਈ ਸੀ, ਉਸ ਸਮੇਂ ਸ੍ਰੀ ਕ੍ਰਿਸ਼ਨ ਕੁਮਾਰ ਡਾਈਰੈਕਟਰ ਸਰਬ-ਸਿੱਖਿਆ ਅਭਿਆਨ ਚੰਡੀਗੜ੍ਹ ਵਿਖੇ ਮੁੱਖ ਅਹੁਦੇ ਤੇ ਤਾਇਨਾਤ ਸਨ । ਇਸ ਕਿਤਾਬ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਿਆਰ ਕੀਤੇ ਗਏ 'ਅੰਮ੍ਰਿਤ' ਨੂੰ ਹਿੰਦੂ ਦੇਵੀ-ਦੇਵਤਿਆ ਦਾ ਅੰਮ੍ਰਿਤ ਕਰਾਰ ਦੇ ਕੇ ਦਰਸਾਇਆ ਗਿਆ ਸੀ । ਇਹ ਅੰਮ੍ਰਿਤ ਪੀਣ ਵਾਲਾ ਅਮਰ ਹੋ ਜਾਂਦਾ ਹੈ ਅਤੇ ਇਸ ਨੂੰ ਹਿੰਦੂ ਦੇਵੀ-ਦੇਵਤਿਆ ਨੇ ਸਮੁੰਦਰ ਰਿੜਕ ਕੇ ਤਿਆਰ ਕੀਤਾ ਸੀ ਅਤੇ ਦਸਮ ਪਾਤਸ਼ਾਹ ਵੱਲੋਂ ਤਿਆਰ ਕੀਤੇ ਗਏ ਅੰਮ੍ਰਿਤ ਨੂੰ ਸਾਜ਼ਸੀ ਢੰਗ ਨਾਲ ਇਸ ਕਿਤਾਬ ਵਿਚ ਖ਼ਤਮ ਕਰ ਦਿੱਤਾ ਸੀ । ਜਦੋਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਿਆਰ ਕੀਤੇ ਗਏ ਅੰਮ੍ਰਿਤ ਸਮੇਂ ਸਭ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੀ ਸਮਾਜਿਕ ਬੁਰਾਈ ਨੂੰ ਖ਼ਤਮ ਕਰਕੇ ਸਮੁੱਚੀ ਮਨੁੱਖਤਾ ਨੂੰ ਬਰਾਬਰਤਾ ਦੀ ਸੋਚ ਵਿਚ ਜੋੜਦੇ ਹੋਏ ਅੰਮ੍ਰਿਤ ਦੀ ਦਾਤ ਦੀ ਬਖਸ਼ਿਸ਼ ਕੀਤੀ ਗਈ ਸੀ। ਲੇਕਿਨ ਇਸੇ ਕਿਤਾਬ ਵਿਚ ਇਸ ਅੰਮ੍ਰਿਤ ਵੱਲ ਇਸਾਰਾ ਕਰਦੇ ਹੋਏ ਮਜ੍ਹਬੀ ਸਿੱਖਾਂ ਨੂੰ ਚੌਥੇ ਪੌੜੇ ਵਾਲੇ ਸਿੱਖ ਕਰਾਰ ਦੇ ਕੇ ਅੰਮ੍ਰਿਤ ਦੇ ਮਹਾਨ ਮਹੱਤਵ ਅਤੇ ਗੁਰੂ ਸਾਹਿਬਾਨ ਜੀ ਦੇ ਅਰਥ ਭਰਪੂਰ ਸੰਦੇਸ਼ ਨੂੰ ਸੱਟ ਮਾਰੀ ਗਈ ਹੈ । ਦਸਵੇਂ ਪਾਤਸ਼ਾਹ ਨੇ ਸਦਾ ਲਈ ਹਿੰਦੂ ਧਰਮ ਦੇ ਗ੍ਰੰਥ ਮੰਨੂਸਮ੍ਰਿਤੀ ਅਤੇ ਨਸ਼ਲਵਾਦੀ (ੳਪਅਰਟਹੲਦਿ) ਮਨੁੱਖਤਾ ਮਾਰੂ ਸੋਚ ਨੂੰ ਪੂਰਨ ਰੂਪ ਵਿਚ ਰੱਦ ਕਰ ਦਿੱਤਾ ਸੀ ।

ਉਪਰੋਕਤ ਕਿਤਾਬ ਦੇ ਇਸ ਸੰਪਾਦਕ ਸ੍ਰੀ ਕ੍ਰਿਸ਼ਨ ਕੁਮਾਰ ਨੇ ਗੁਰਦੁਆਰਾ ਜੋਤੀ ਸਰੂਪ ਜੋ ਕਿ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਜੀ ਦਾ ਸੰਸਕਾਰ ਸਥਾਂਨ ਹੈ, ਉਸ ਨੂੰ ਉਪਰੋਕਤ ਕਿਤਾਬ ਵਿਚ 'ਸਮਾਧ' ਕਰਾਰ ਦਿੱਤਾ ਗਿਆ ਹੈ । ਬੇਬੇ ਨਾਨਕੀ ਜੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਭੈਣ ਸਨ, ਉਨ੍ਹਾਂ ਨੂੰ ਇਸ ਉਪਰੋਕਤ ਕਿਤਾਬ ਵਿਚ ਇਕ ਮੁਸਲਮਾਨ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਗਈ ਸੀ । ਇਸ ਸੰਬੰਧੀ ਕਿਤਾਬ ਦੀਆਂ ਨਕਲ ਕਾਪੀਆ ਇਸ ਪ੍ਰੈਸ ਨੋਟ ਨਾਲ ਨੱਥੀ ਕੀਤੀਆ ਜਾਂਦੀਆ ਹਨ ।

ਜਦੋਂ ਸਾਡੀ ਪਾਰਟੀ ਦੇ ਜਰਨਲ ਸਕੱਤਰ ਸ. ਗੁਰਸੇਵਕ ਸਿੰਘ ਜਵਾਹਰਕੇ ਨੂੰ ਇਸ ਸੰਬੰਧੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਇਸ ਮੁਤੱਸਵੀ ਤੇ ਫਿਰਕੂ ਸਾਜ਼ਿਸ ਵਿਰੁੱਧ ਪ੍ਰੈਸ ਵਿਚ ਸਬੂਤਾਂ ਸਮੇਤ ਬਿਆਨ ਵੀ ਦਿੱਤਾ ਸੀ ਅਤੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ । ਇਸ ਉਪਰੰਤ ਰਾਤੋ-ਰਾਤ ਉਪਰੋਕਤ ਉਸ ਸਮੇਂ ਦੇ ਡਾਈਰੈਕਟਰ ਸਰਬ-ਸਿੱਖਿਆ ਅਭਿਆਨ ਸ੍ਰੀ ਕ੍ਰਿਸ਼ਨ ਕੁਮਾਰ ਨੇ ਸਭ ਸਕੂਲਾਂ ਵਿਚੋਂ ਇਹ ਕਿਤਾਬਾਂ ਵਾਪਸ ਮੰਗਵਾ ਲਈਆ ਸਨ । ਉਸ ਸਮੇਂ ਦੀ ਬਾਦਲ-ਬੀਜੇਪੀ ਹਕੂਮਤ ਨੇ ਰਾਤੋ-ਰਾਤ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਹਦਾਇਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗਣ ਲਈ ਕਿਹਾ ਸੀ, ਜਿਸ ਨੂੰ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੇ ਇਸ ਸਿੱਖ ਵਿਰੋਧੀ ਸਾਜ਼ਿਸ ਦੀ ਬਿਨ੍ਹਾਂ ਘੋਖ ਪੜਤਾਲ ਕਰਿਆ ਮੁਆਫ਼ ਕਰ ਦਿੱਤਾ ਸੀ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਹ ਕਿਤਾਬ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਕੀਤੀ ਗਈ ਸੀ । ਲੇਕਿਨ ਇਸ ਕਿਤਾਬ ਉਤੇ ਕਿਸੇ ਵੀ ਪ੍ਰੈਸ ਦਾ ਨਾਮ ਪ੍ਰਕਾਸ਼ਿਤ ਨਹੀਂ ਸੀ ਕੀਤਾ ਗਿਆ । ਦੂਸਰਾ ਇਹ ਕਿਤਾਬ ਬੱਚਿਆਂ ਨੂੰ ਘਰ ਲਿਜਾਣ ਦੀ ਇਜਾਜਤ ਨਹੀਂ ਸੀ, ਸਕੂਲਾਂ ਵਿਚ ਹੀ ਇਹ ਕਿਤਾਬ ਰੱਖੀ ਜਾਂਦੀ ਸੀ । ਉਸ ਸਮੇਂ 2010 ਵਿਚ ਪੰਜਾਬ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬੀਜੇਪੀ ਦੀ ਸਾਂਝੀ ਸਰਕਾਰ ਸੀ ਅਤੇ ਸਿੱਖਿਆ ਵਜ਼ੀਰ ਪੰਜਾਬ ਬੀਬੀ ਉਪਿੰਦਰਜੀਤ ਕੌਰ ਸਨ । ਬੀਬੀ ਨੇ ਮੈਨੂੰ ਫੋਨ ਕਰਕੇ ਇਸ ਸਿੱਖ ਵਿਰੋਧੀ ਹੋ ਰਹੀ ਸਾਜ਼ਿਸ ਦੇ ਅਮਲ ਲਈ ਮੁਆਫ਼ੀ ਮੰਗੀ ਸੀ । ਜਿਸ ਤੋਂ ਸਾਫ਼ ਸਪੱਸਟ ਹੈ ਕਿ ਆਰ.ਐਸ.ਐਸ-ਬੀਜੇਪੀ ਆਦਿ ਫਿਰਕੂ ਜਮਾਤਾਂ ਲੰਮੇਂ ਸਮੇਂ ਤੋਂ ਸਿੱਖ ਕੌਮ ਨਾਲ ਸੰਬੰਧਤ ਇਤਿਹਾਸ ਦੇ ਅਸਲ ਰੂਪ ਨੂੰ ਵਿਗਾੜਨ ਤੇ ਲੱਗੀਆ ਹੋਈਆ ਹਨ ਅਤੇ ਇਸ ਸਿੱਖ ਵਿਰੋਧੀ ਸਾਜ਼ਿਸ ਵਿਚ ਬਾਦਲ ਦਲੀਏ ਸਾਮਿਲ ਹਨ ।

ਪਰ ਅੱਜ ਜਦੋਂ ਕਾਂਗਰਸ ਦੀ ਪੰਜਾਬ ਵਿਚ ਸਰਕਾਰ ਹੈ, ਉਸ ਵੱਲੋਂ ਵੀ ਆਰ.ਐਸ.ਐਸ. ਦੀ ਸਿੱਖ ਵਿਰੋਧੀ ਸੋਚ ਨੂੰ ਲਾਗੂ ਕਰਨ ਲਈ ਪਹਿਲੇ ਫਿਰਕੂ ਸੋਚ ਵਾਲੇ ਅਤੇ ਆਰ.ਐਸ.ਐਸ. ਦੇ ਪੈਰੋਕਾਰ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਫਿਰ ਤੋਂ ਸਕੱਤਰ ਸਿੱਖਿਆ ਵਿਭਾਗ ਲਗਾਇਆ ਗਿਆ ਹੈ ਅਤੇ ਰਾਜਸਥਾਂਨ ਤੋਂ ਇਕ ਹੋਰ ਆਰ.ਐਸ.ਐਸ. ਦੇ ਸ੍ਰੀ ਮਨੋਹਰ ਕਾਂਤ ਲੋਹੀਆ ਨੂੰ ਸਿੱਖਿਆ ਬੋਰਡ ਪੰਜਾਬ ਦਾ ਚੇਅਰਮੈਨ ਲਗਾਉਣ ਦੇ ਅਮਲ ਸਮੁੱਚੀ ਸਥਿਤੀ ਤੇ ਸਿੱਖ ਇਤਿਹਾਸ ਵਿਰੋਧੀ ਅਮਲਾਂ ਨੂੰ ਸਪੱਸਟ ਰੂਪ ਵਿਚ ਪ੍ਰਤੱਖ ਕਰਦੇ ਹਨ ਕਿ ਗਿਆਰਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਵਿਚ ਜੋ ਗੁੰਮਰਾਹਕੁੰਨ ਤਬਦੀਲੀ ਕੀਤੀ ਜਾ ਰਹੀ ਹੈ, ਇਹ ਆਰ.ਐਸ.ਐਸ. ਦੇ ਸਿੱਖ ਵਿਰੋਧੀ ਦਿਮਾਗਾਂ ਦੀ ਕਾਢ ਹੈ । 2017-18 ਦੇ ਗਿਆਰਵੀਂ ਤੇ ਬਾਰਵੀਂ ਕਲਾਸ ਦੇ ਸਿਲੇਬਸ ਵਿਚ ਗੁਰੂ ਕਾਲ, ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਅਤੇ ਸ਼ਹਾਦਤ, ਸਿੱਖਾਂ ਦੇ ਪੰਜਾਬ ਦੇ ਰਾਜ ਭਾਗ, ਮਹਾਰਾਜਾ ਰਣਜੀਤ ਸਿੰਘ, ਐਗਲੋ ਸਿੱਖ ਯੂਧਾਂ ਅਤੇ ਪੰਜਾਬ ਨਾਲ ਸੰਬੰਧਤ ਪੁਰਾਤਨ ਭਗਤਾਂ ਦੇ ਕਿੱਸੇ ਬਾਰੇ ਪੂਰਨ ਵਿਸਥਾਰ ਨਾਲ ਜਾਣਕਾਰੀ ਸੀ । ਪਰ ਉਸ ਸਥਾਂਨ ਤੇ ਮੁਤੱਸਵੀਆ ਨੇ ਇਸ ਨਵੇਂ ਇਤਿਹਾਸ ਵਿਚ ਹਿੰਦੂ ਦੇਵਤੇ ਸਿਵ ਦੇ ਵੱਖੋ-ਵੱਖਰੇ ਅੰਦਾਜਾ ਬਾਰੇ, ਸਖੀ ਸਰਵਰ ਬਾਰੇ, ਲੱਖਾਂ ਦੇ ਦਾਤੇ ਪੀਰ, ਰਾਮ ਭਗਤੀ ਅਤੇ ਵੰਦੇ-ਮਾਤਰਮ ਬਾਰੇ ਬ੍ਰਾਹਮਣਵਾਦੀ ਵਿਚਾਰ ਧਾਰਾਂ ਦੇ ਪ੍ਰਚਾਰਕਾਂ ਅਤੇ ਦੱਖਣ ਦੇ ਕਲਪਨਿਕ ਦੇਵਤਿਆ ਦੇ ਚਿੱਤਰ ਦਿਖਾਕੇ ਇਨਕਲਾਬੀ, ਅਣਖੀ ਪੰਜਾਬੀਆਂ ਤੇ ਸਿੱਖਾਂ ਦੇ ਮੂਲ ਇਤਿਹਾਸ ਨੂੰ ਤਬਦੀਲ ਕਰਕੇ ਚਾਣਕੀਆ ਨੀਤੀ ਤੇ ਅਧਾਰਿਤ ਮਥਿਹਾਸ ਦਰਜ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲੇ ਪੰਜਾਬੀ ਭਾਸ਼ਾ ਨਾਲ ਵੱਡੇ ਪੱਧਰ ਤੇ ਛੇੜਛਾੜ ਕਰਨਾ ਵੀ ਸਾਬਤ ਕਰਦੀ ਹੈ ਕਿ ਅਜਿਹੇ ਅਮਲ ਪੰਜਾਬੀਆਂ ਤੇ ਸਿੱਖਾਂ ਨੂੰ ਜੜ੍ਹ ਤੋਂ ਦੂਰ ਕਰਨ ਦੀ ਸਾਜ਼ਿਸ ਦੀ ਲੜ੍ਹੀ ਦੀ ਕੜੀ ਹੈ । ਜਿਹੜੀ ਕਿ ਬ੍ਰਾਹਮਣਵਾਦੀ, ਹਿੰਦੂਤਵਾਂ ਤਾਕਤਾਂ ਦੇ ਪ੍ਰਭਾਵ ਕਾਰਨ ਸਿਆਸੀ ਕੁਰਸੀਆਂ ਦੇ ਲਾਲਚ ਦੇ ਗੁਲਾਮ ਬਣਕੇ ਪੰਜਾਬ ਸਰਕਾਰ, ਪੰਜਾਬ ਅਤੇ ਸਿੱਖ ਕੌਮ ਦੇ ਇਤਿਹਾਸ ਨੂੰ ਖ਼ਤਮ ਕਰਨ ਵਿਚ ਧਿਆਨ ਸਿੰਘ ਡੋਗਰੇ, ਪਹਾੜਾ ਸਿੰਘ, ਲਾਲ ਸਿੰਘ ਅਤੇ ਗੁਲਾਬ ਸਿੰਘ ਦੇ ਮਾਰੂ ਰਾਹ ਤੇ ਤੁਰ ਚੁੱਕੀ ਹੈ । 1947 ਤੋਂ ਬਾਅਦ ਜੋ ਸੈਂਟਰ ਦੇ ਹੁਕਮਰਾਨਾਂ ਨੇ ਪੰਜਾਬੀਆਂ ਅਤੇ ਸਿੱਖਾਂ ਦੇ ਵਿਰਸੇ ਅਤੇ ਵਿਰਾਸਤ, ਪੰਜਾਬੀ ਲਿਪੀ, ਬੋਲੀ, ਭਾਸ਼ਾ ਨੂੰ ਖ਼ਤਮ ਕਰਨ ਅਤੇ ਸਿੱਖਾਂ ਨੂੰ ਘਸਿਆਰੇ ਬਣਾਉਣ ਦੀ ਨੀਤੀ ਬਣਾਈ ਹੋਈ ਹੈ, ਉਸ ਨੂੰ ਹੀ ਮੰਦਭਾਵਨਾ ਅਧੀਨ ਦੁਹਰਾਇਆ ਜਾ ਰਿਹਾ ਹੈ । ਜੋ ਕਿ ਅਫ਼ਸੋਸਨਾਕ ਅਤੇ ਅਸਹਿ ਵਰਤਾਰਾ ਹੈ । ਇਹ ਹੋਰ ਵੀ ਦੁੱਖਦਾਇਕ ਅਮਲ ਹੋ ਰਹੇ ਹਨ ਕਿ ਵਿਸ਼ਵ ਸਿੱਖ ਕੋਰਸ ਪੰਜਾਬੀ ਯੂਨੀਵਰਸਿਟੀ ਦੇ ਡਾਕਟਰ ਪਰਮਵੀਰ ਸਿੰਘ ਅਤੇ ਬੋਰਡ ਦੇ ਵਿਸ਼ਾ ਮਾਹਰ ਬੀਬੀ ਸੀਮਾ ਚਾਵਲਾ, ਮੌਜੂਦਾ ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ, ਪੰਜਾਬ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਤ ਲੋਹੀਆ ਜੋ ਇਸ ਪੰਜਾਬ ਵਿਰੋਧੀ ਅਤੇ ਸਿੱਖ ਕੌਮ ਵਿਰੋਧੀ ਸਾਜ਼ਿਸ ਵਿਚ ਸਾਮਿਲ ਹਨ, ਉਨ੍ਹਾਂ ਦੀ ਪੂਰੀ ਪੰਜਾਬੀਅਤ ਵਿਰੋਧੀ ਭੂਮਿਕਾ ਦੀ ਜਾਂਚ ਕਰਵਾਕੇ 295 ਆਈ.ਪੀ.ਸੀ. ਤਹਿਤ ਫੌਜ਼ਦਾਰੀ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋਰਦਾਰ ਮੰਗ ਕਰਦਾ ਹੈ । ਜੇਕਰ ਇਸ ਦਿਸ਼ਾ ਵੱਲ ਹੁਕਮਰਾਨਾਂ ਵੱਲੋਂ ਅਜੇ ਵੀ ਕੋਈ ਢਿੱਲ ਵਰਤੀ ਗਈ ਤਾਂ ਪੰਜਾਬ ਦੇ ਅਮਨਮਈ ਮਾਹੌਲ ਨੂੰ ਭੰਗ ਕਰਨ ਅਤੇ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਜਿੰਮੇਵਾਰੀ ਆਰ.ਐਸ.ਐਸ-ਬੀਜੇਪੀ, ਬਾਦਲ ਦਲੀਆ ਅਤੇ ਮੌਜੂਦਾ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਹੋਵੇਗੀ ।
ਇਸ ਮੌਕੇ ਜਿਲ•ਾ ਪ੍ਰਧਾਨ ਜੱਥੇਦਾਰ ਜਸਵੰਤ ਸਿੰਘ ਚੀਮਾਂ ਤੋਂ ਇਲਾਵਾ ਗੁਰਸੇਵਕ ਸਿੰਘ ਜਵਾਹਰਕੇ, ਕਰਨੈਲ ਸਿੰਘ ਨਾਰੀਕੇ, ਗੁਰਜੰਟ ਸਿੰਘ ਕੱਟੂ, ਮਨਜੀਤ ਸਿੰਘ ਸਿਆਲਕੋਟੀ, ਬਾਬਾ ਦਰਸ਼ਨ ਸਿੰਘ, ਦਿਲਬਾਗ ਸਿੰਘ, ਕੁਲਵੰਤ ਸਿੰਘ ਸਲੇਮਟਾਬਰੀ, ਬਲਵਿੰਦਰ ਸਿੰਘ ਕਟਾਣੀ, ਨਾਜਰ ਸਿੰਘ ਰਾਈਆਂ, ਹਰਜਿੰਦਰ ਸਿੰਘ, ਮੋਹਣ ਸਿੰਘ, ਬੇਅੰਤ ਸਿੰਘ ਦਾਖਾ, ਬਖਸ਼ੀਸ ਸਿੰਘ ਬਿੱਟੂ, ਸਵਰਨ ਸਿੰਘ, ਪ੍ਰਿਤਪਾਲ ਸਿੰਘ ਰੌੜ, ਜਤਿੰਦਰ ਸਿੰਘ ਮਹਿਲਕਲ•ਾਂ, ਬਲਦੇਵ ਸਿੰਘ ਸੇਠੀ, ਰਣਜੀਤ ਸਿੰਘ ਬੰੜੂਦੀ, ਸੁਰਜੀਤ ਸਿੰਘ ਧਮੋਟ, ਚਰਨਜੀਤ ਸਿੰਘ, ਨਵਦੀਪ ਸਿੰਘ ਬਾਜਵਾ, ਲਲਿਤ ਮੋਹਣ ਸਿੰਘ, ਰਘੁਵੀਰ ਸਿੰਘ, ਦਲਜਿੰਦਰ ਸਿੰਘ ਅਤੇ ਖੁਸ਼ਪ੍ਰੀਤ ਸਿੰਘ ਆਦਿ ਹਾਜਰ ਸਨ।